ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?
ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..!
ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!
ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!
ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!
ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!
ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!
ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!
ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!
ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਪਾਣੀ ਕਦੋਂ ਲਾਉਣਾ ਤੇ ਪੁੱਟਣੀਆਂ ਕਦੋਂ ਨੇ..!
ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!
ਇੱਕ ਪੁੱਛਦਾ ਵਾਪਿਸ ਨੀ ਜਾਣਾ?
ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!
ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ