ਕੀ ਖੁਸ਼ੀਆਂ ਇਵੇਂ ਹੀ ਮਨਾਈਆਂ ਜਾਂਦੀਆਂ ?
ਅਸੀਂ ਜਾਣਦੇ ਹੋਏ ਵੀ ਕਹਿ ਦਿੰਦੇ ਹਾਂ ਕਿਸੇ ਦੀਆਂ ਖੁਸ਼ੀਆਂ ਵਿੱਚ, ਸਾਡੇ ਕਾਰਨ ਵਿਘਨ ਨਾ ਪਵੇ। ਕਈ ਵਾਰ ਅਸੀਂ ਦੁੱਖ ਝੱਲ ਕੇ ਵੀ ਚੁੱਪ ਰਹਿੰਦੇ ਹਾਂ। ਦੂਜੇ ਪਾਸੇ ਖੂਸ਼ੀਆਂ ਮਨਾਉਣ ਵਾਲੇ ਨੇ ਇਹ ਠੇਕਾ ਕਟਾ ਰੱਖਿਆ ਹੁੰਦਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੀ ਕਰਨਾ ਹੈ।
ਕਈ ਲੋਕ ਆਪਣੇ ਘਰ ਵਿਚ ਕੋਈ ਪ੍ਰੋਗਰਾਮ ਕਰਦੇ ਹਨ,ਰਾਤ ਸਮੇਂ ਗਲੀ ਵਿਚ ਬਹੁਤ ਉੱਚੀ ਅਵਾਜ਼ ਵਿੱਚ ਡੀਜੇ ਲਾਉਣਾ, ਉਸ ਦੀ ਧਮਾਲ ਏਨੀਂ ਉੱਚੀ ਕਰਨੀ ਕਿ ਆਢ ਗੁਆਢ ਦੇ ਬੂਹੇ ਬਾਰੀਆਂ ਵੀ ਹਿੱਲੀ ਜਾਣ। ਰਾਤ ਬਾਰਾਂ, ਇਕ, ਵਜੋਂ ਤਕ ਕੋਈ ਸੌਂ ਨਾ ਸਕੇ। ਚਾਹੇ ਕੋਈ ਬਿਮਾਰ ਹੋਵੇ, ਚਾਹੇ ਕਿਸੇ ਦਾ ਛੋਟਾ ਜਿਹਾ ਬੱਚਾ, ਚਾਹੇ ਕਿਸੇ ਦੇ ਪੈਪਰ ਚੱਲ ਰਹੇ ਹੋਣ। ਕਿਸੇ ਬਾਰੇ ਨਹੀਂ ਸੋਚਣਾ। ਰਾਤ ਗਲੀ ਵਿਚ ਖਾਣਾ ਖਾ ਕੇ ਜੂਠੇ ਬਰਤਨ ਸੁੱਟਣੇ, ਪਾਣੀ ਡੋਲ੍ਹ ਡੋਲ੍ਹ ਕੇ ਚਿੱਕੜ ਕਰਨਾ। ਕਾਗਜ਼, ਸਬਜ਼ੀਆਂ ਦੇ ਛਿੱਲੜ,ਗੱਤੇ ਦੇ ਡੱਬੇ, ਲਫਾਫੇ ਆਦਿ ਸੁੱਟ ਕੇ ਏਨਾਂ ਖਲਾਰਾ ਪਾਉਣਾ ਕਿ ਕੁੱਤੇ ਇਕੱਠੇ ਹੋ ਕੇ ਮੀਟ ਦੀਆਂ ਹੱਡੀਆਂ ਕਾਰਨ ਲੜਦੇ ਤੇ ਗਲੀ ਵਿਚੋਂ ਲੋਕਾਂ ਦਾ ਲੰਘਣਾ ਮੁਸ਼ਕਲ ਕਰ ਦਿੰਦੇ ਹਨ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ