ਇੱਕ ਸਾਧਕ ਨੇ ਆਪਣੇ ਜਵਾਈ ਨੂੰ ਕਾਰੋਬਾਰ ਕਰਨ ਲਈ ਤਿੰਨ ਲੱਖ ਰੁਪਏ ਦਿੱਤੇ। ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲਿਆ ਪਰ ਉਸ ਨੇ ਆਪਣੇ ਸਹੁਰੇ ਨੂੰ ਪੈਸੇ ਵਾਪਸ ਨਹੀਂ ਕੀਤੇ। ਆਖਰਕਾਰ ਦੋਵਾਂ ਵਿੱਚ ਲੜਾਈ ਹੋ ਗਈ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਨੇ ਇਕ ਦੂਜੇ ਨੂੰ ਮਿਲਣਾ ਤੱਕ ਬੰਦ ਕਰ ਦਿੱਤਾ। ਨਫ਼ਰਤ ਦੇ ਨਾਲ ਅੰਦਰੂਨੀ ਰਿਸ਼ਤਾ ਬਹੁਤ ਡੂੰਘਾ ਹੋ ਗਿਆ। ਸਾਧਕ ਨੇ ਹਰ ਰਿਸ਼ਤੇਦਾਰ ਦੇ ਸਾਹਮਣੇ ਆਪਣੇ ਜਵਾਈ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਸਾਧਨਾ ਫਿੱਕੀ ਪੈਣ ਲੱਗੀ। ਹਰ ਸਮੇਂ ਉਹ ਆਪਣੇ ਜਵਾਈ ਬਾਰੇ ਮਾੜਾ ਸੋਚਣ ਲੱਗਾ। ਮਾਨਸਿਕ ਪ੍ਰੇਸ਼ਾਨੀ ਦਾ ਅਸਰ ਸਰੀਰ ‘ਤੇ ਵੀ ਪੈਣ ਲੱਗਾ। ਬੇਚੈਨੀ ਵੱਧ ਰਹੀ ਸੀ ਤੇ ਇਸ ਪ੍ਰੇਸ਼ਾਨੀ ਦਾ ਹੱਲ ਉਸ ਕੋਲ ਨਹੀਂ ਸੀ। ਆਖ਼ਰਕਾਰ ਉਹ ਆਪਣੇ ਗੁਰੂ ਕੋਲ ਗਿਆ ਅਤੇ ਆਪਣੇ ਦੁੱਖ ਸੁਣਾਏ। ਉਸ ਦੇ ਗੁਰੂ ਨੇ ਸਭ ਕੁੱਝ ਸੁਣਨ ਤੋਂ ਬਾਅਦ ਕਿਹਾ, ‘ਪੁੱਤਰ! ਚਿੰਤਾ ਨਾ ਕਰੋ। ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ। ਤੁਸੀਂ ਕੁਝ ਫ਼ਲ ਅਤੇ ਮਠਿਆਈਆਂ ਲੈ ਕੇ ਆਪਣੇ ਜਵਾਈ ਦੇ ਘਰ ਜਾਵੋ ਅਤੇ ਉਸ ਨੂੰ ਸਿਰਫ ਇਹ ਕਹੋ, ਪੁੱਤਰ! ਸਾਰੀ ਗਲਤੀ ਮੇਰੀ ਸੀ, ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ।’
ਸਾਧਕ ਨੇ ਕਿਹਾ: “ਮਹਾਰਾਜ! ਮੈਂ ਉਸਦੀ ਮਦਦ ਕੀਤੀ ਹੈ ਅਤੇ ਕੀ ਹੁਣ ਮੁਆਫ਼ੀ ਵੀ ਮੈਨੂੰ ਹੀ ਮੰਗਣੀ ਚਾਹੀਦੀ ਹੈ?”
ਗੁਰੂ ਨੇ ਜਵਾਬ ਦਿੱਤਾ: “ਪਰਿਵਾਰ ਵਿੱਚ ਅਜਿਹਾ ਕੋਈ ਝਗੜਾ ਨਹੀਂ ਹੋ ਸਕਦਾ ਜਿਸ ਵਿੱਚ ਦੋਵੇਂ ਧਿਰਾਂ ਦੀ ਗਲਤੀ ਨਾ ਹੋਵੇ, ਭਾਵੇਂ ਇੱਕ ਪੱਖ ਦੀ ਗਲਤੀ ਦਸ ਪ੍ਰਤੀਸ਼ਤ ਹੋਵੇ, ਦੂਜੇ ਪੱਖ ਦੀ ਨੱਬੇ ਪ੍ਰਤੀਸ਼ਤ, ਪਰ ਗਲਤੀ ਦੋਵਾਂ ਪਾਸਿਆਂ ਦੀ ਹੀ ਹੋਵੇਗੀ। ਇਹ ਸਭ ਸਾਧਕ ਦੀ ਸਮਝ ਤੋਂ ਬਾਹਰ ਸੀ” ਉਸ ਨੇ ਕਿਹਾ: “ਗੁਰੂ ਜੀ, ਇਸ ਵਿੱਚ ਮੇਰੀ ਕੀ ਗਲਤੀ ਸੀ ? ਮੈਂ ਕਿਸ ਗਲਤੀ ਲਈ ਮਾਫ਼ੀ ਮੰਗਾ?
“ਪੁੱਤ! ਤੂੰ ਆਪਣੇ ਜਵਾਈ ਨੂੰ ਮਨੋਂ ਮਾੜਾ ਸਮਝਦਾ ਸੀ-ਇਹ ਤੇਰੀ ਪਹਿਲੀ ਗ਼ਲਤੀ ਹੈ। ਤੂੰ ਉਸ ਦੀ ਨਿੰਦਾ ਕੀਤੀ, ਨੁਕਤਾਚੀਨੀ ਕੀਤੀ ਤੇ ਤੁੱਛ ਸਮਝਿਆ-ਇਹ ਤੇਰੀ ਦੂਜੀ ਗ਼ਲਤੀ ਹੈ। ਉਸ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖਿਆ-ਇਹ ਤੇਰੀ ਤੀਜੀ ਗ਼ਲਤੀ ਹੈ। ਉਸ ਤੋਂ ਆਪਣੀ ਨਿੰਦਾ ਸੁਣੀ – ਇਹ ਤੁਹਾਡੀ ਚੌਥੀ ਗਲਤੀ ਹੈ – ਤੁਹਾਡੇ ਦਿਲ ਵਿੱਚ ਜਵਾਈ ਪ੍ਰਤੀ ਗੁੱਸਾ ਅਤੇ ਨਫ਼ਰਤ ਹੈ – ਇਹ ਤੁਹਾਡੀ ਆਖਰੀ ਗਲਤੀ ਹੈ। ਇਹਨਾਂ ਗਲਤੀਆਂ ਨਾਲ ਤੁਸੀਂ ਆਪਣੇ ਜਵਾਈ ਨੂੰ ਦੁਖੀ ਕੀਤਾ ਹੈ। ਤੁਹਾਡੇ ਦੁਆਰਾ ਕੀਤੀਆਂ ਗਲਤੀਆਂ ਤੋਂ ਹੋਣ ਵਾਲਾ ਦੁੱਖ ਕਈ ਗੁਣਾ ਵੱਧ ਕੇ ਵਾਪਿਸ ਤੁਹਾਡੇ ਵੱਲ ਹੀ ਪਰਤ ਆਇਆ ਹੈ। ਜਾਓ, ਆਪਣੀਆਂ ਗਲਤੀਆਂ ਦੀ ਮੁਆਫ਼ੀ ਮੰਗੋ। ਨਹੀਂ ਤਾਂ ਤੁਸੀਂ ਨਾ ਤਾਂ ਸ਼ਾਂਤੀ ਨਾਲ ਜੀ ਸਕੋਗੇ ਅਤੇ ਨਾ ਹੀ ਸ਼ਾਂਤੀ ਨਾਲ ਮਰ ਸਕੋਗੇ।ਮਾਫੀ ਮੰਗਣਾ ਬਹੁਤ ਵੱਡਾ ਅਧਿਆਤਮਿਕ ਅਭਿਆਸ ਹੈ।ਸਾਧਕ ਦੀਆਂ ਅੱਖਾਂ ਖੁੱਲ੍ਹ ਗਈਆਂ।
ਸਾਧਕ ਆਪਣੇ ਜਵਾਈ ਦੇ ਘਰ ਗਿਆ। ਉਸ ਵਕਤ ਸਭ ਭੋਜਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ