ਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ
ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ ਵਿੱਚ ਹੋਇਆ ਮੰਨਿਆ ਜਾਂਦਾ ਹੈ । ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ।ਪੀਰ ਅਬਦੁਲ ਕਾਦਿਰ ਦਾ ਨਾਂ ਦਸਤਗੀਰ ਪ੍ਰਸਿਧ ਹੈ ।ਉਸ ਦੇ ਜਾ- ਨਸ਼ੀਨ ਵੀ ਦਸਤਗੀਰ ਹੀ ਅਖਵਾਉਂਦੇ ਹਨ ਪਰ ਸੰਪ੍ਰਦਾਇ ਦੇ ਦਰਵੇਸ਼ ਕਾਦਰੀ ਅਖਵਾਉਂਦੇ ਹਨ ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35 ਤੇ 36 , ਪਾਉੜੀ ਵਿਚ ਇਉਂ ਲਿਖਿਆ ਹੈ :
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ ॥
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ ॥
ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ॥
ਵੇਖੈ ਧਿਆਨੁ ਲਗਾਇ ਕਰਿ ਇਤੁ ਫਕੀਰੁ ਵਡਾ ਮਸਤਾਨਾ ॥
ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ
ਘਰਿਹਾਨਾ ॥
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ ॥
ਧਰਤਿ ਆਕਾਸ ਚਹੂ ਦਿਸ ਜਾਨਾ ॥੩੫ ॥
( ਵਾਰਾਂ – ਭਾਈ ਗੁਰਦਾਸ ਜੀ )
ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ , ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋ ਬਾਹਰ ਹੀ ਡੇਰਾ ਲਾਇਆ । ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅਮ੍ਰਿਤ ਵੇਲੇ ਸਤਿਨਾਮੁ ਵਾਹਿਗੁਰੂ ਦਾ ਉਚਾ ਸਾਰਾ ਜੈਕਾਰਾ ਲਾਇਆ ,
ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ । ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ । ਉਥੇ ਕੋਈ ਸੰਗੀਤ ਨਹੀ ਸੀ ਗਾ ਸਕਦਾ | ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦਸਿਆ।ਉਸਨੇ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੈ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ ( ਪੱਥਰ ਮਾਰ – ਮਾਰ ਕੇ ਮਾਰ ਦੇਣਾ ) ਕੀਤਾ ਜਾਵੇ । ਲੋਕ ਪੱਥਰ ਵੱਟੇ ਚੁਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ।ਉਨ੍ਹਾਂ ਵਿਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ। ਕੁਝ ਇਤਿਹਾਸਕਾਰ ਲਿਖਦੇ ਹਨ ਜਦੋ ਪੱਥਰ ਮਾਰਨ ਲੱਗੇ ਤਾ ਉਹਨਾ ਦੇ ਹੱਥ ਉਥੇ ਹੀ ਰੁਕ ਗਏ ਕਿਸੇ ਪਾਸੇ ਹਿਲਜੁੱਲ ਨਾ ਕੀਤੀ ਫੇਰ ਸਾਰਿਆ ਨੇ ਗੁਰੂ ਜੀ ਪਾਸੋ ਮੁਆਫੀ ਮੰਗੀ । ਗੁਰੂ ਜੀ ਨੇ ਉਨਾਂ ਨੂੰ ਸਚ ਧਰਮ ਦਾ ਉਪਦੇਸ਼ ਦਿੱਤਾ ।ਉਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਂਤ ਹੋ ਗਿਆ ਉਨਾਂ ਨੇ ਪੱਥਰ ਸੁੱਟ ਦਿੱਤੇ ।
ਇਹ ਹਾਲ ਸੁਣ ਕੇ ਪੀਰ ਵੀ ਦਰਸ਼ਨਾਂ ਲਈ ਆਇਆ । ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀ ਇੱਥੇ ਸੰਗੀਤ ਗਾਉਣਾ ਮਨਾ ਹੈ , ਇੱਥੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ