ਅਸੀ ਦੋਵੇਂ ਜੌੜੇ ਹੋਏ ਸਾਂ ਪਰ ਮਾਂ ਦੀ ਕੁੱਖ ਪਹਿਲਾਂ ਮੈਂ ਛੱਡੀ ਸੀ..ਸੋ ਮਾਂ ਹਮੇਸ਼ਾਂ ਮੈਨੂੰ ਹੀ ਵੱਡਾ ਮੰਨਦੀ ਆਈ ਸੀ!
ਨਿੱਕੇ ਨਾਲ ਕਿੰਨੇ ਸਾਰੇ ਲਾਡ ਲੜਾਏ ਜਾਂਦੇ..ਮੈਨੂੰ ਬੁਰਾ ਨਾ ਲੱਗਦਾ!
ਪਰ ਉਹ ਹਰ ਵਾਰ ਬਰੋਬਰ ਵੰਡ ਕੇ ਦਿੱਤੀ ਆਪਣੀ ਹਰ ਚੀਜ ਪਹਿਲਾਂ ਮੁਕਾ ਲਿਆ ਕਰਦਾ ਤੇ ਫੇਰ ਉਸਦੀ ਮੇਰੀ ਵਾਲੀ ਤੇ ਨਜਰ ਹੁੰਦੀ..!
ਜਦੋਂ ਮੈਂ ਨਾਂਹ ਕਰ ਦਿੰਦਾ ਤਾਂ ਉਹ ਥੱਲੇ ਲੇਟਣ ਲੱਗ ਜਾਂਦਾ..ਮੈਂ ਡਰ ਜਾਂਦਾ..ਫੇਰ ਮਾਂ ਆਖਣ ਲੱਗਦੀ “ਚੱਲ ਮੇਰਾ ਪੁੱਤ ਦੇ ਦੇ ਥੋੜੀ ਜਿਹੀ..ਤੇਰਾ ਛੋਟਾ ਭਰਾ ਜੂ ਹੋਇਆ”
ਰੋਟੀ ਵੀ ਦੋਹਾਂ ਨੂੰ ਇੱਕਠਿਆਂ ਬੈਠ ਕੇ ਖਵਾਇਆ ਕਰਦੀ..!
ਇੱਕ ਬੁਰਕੀ ਮੈਨੂੰ ਤੇ ਇੱਕ ਉਸਨੂੰ..ਇਥੇ ਵੀ ਉਹ ਆਪਣੀ ਬੁਰਕੀ ਕਾਹਲੀ ਨਾਲ ਅੰਦਰ ਲੰਘਾ ਫੇਰ ਮੂੰਹ ਖੋਹਲ ਮੇਰੇ ਵੱਲ ਆਉਂਦੀ ਹੋਈ ਮਾਂ ਦੀ ਬਾਂਹ ਫੜ ਆਪਣੇ ਵੱਲ ਨੂੰ ਮੋੜ ਲਿਆ ਕਰਦਾ..!
ਮੈਂ ਕੁਝ ਆਖਣ ਲੱਗਦਾ ਤਾਂ ਉਹ ਫੇਰ ਆਖਦੀ “ਤੇਰਾ ਨਿੱਕਾ ਵੀਰ ਜੂ ਹੋਇਆ..ਖਾ ਲੈਣ ਦੇ..ਤੈਨੂੰ ਹੋਰ ਪਕਾ ਦੇਊਂ..”
ਮੈਨੂੰ ਪਹਿਲਾਂ ਥੋੜਾ ਗੁੱਸਾ ਆਉਂਦਾ ਫੇਰ ਕਿੰਨਾ ਸਾਰਾ ਤਰਸ!
ਸਕੂਲੇ ਦਾਖਿਲ ਹੋਏ ਤਾਂ ਤੁਰੇ ਆਉਂਦਿਆਂ ਉਸਦਾ ਬਸਤਾ ਵੀ ਮੈਨੂੰ ਚੁੱਕਣਾ ਪੈਂਦਾ..ਘਰੇ ਆ ਕੇ ਦੱਸਦਾ ਤਾਂ ਮਾਂ ਦਾ ਓਹੀ ਤਰਕ ਹੁੰਦਾ “ਤੇਰਾ ਨਿੱਕਾ ਵੀਰ ਜੂ ਹੋਇਆ..ਤਾਂ ਕੀ ਹੋਇਆ ਜੇ ਚੁੱਕ ਲਿਆ..ਵੱਡੇ ਕਈ ਕੁਝ ਤਾਂ ਕਰਦੇ ਨੇ ਨਿੱਕਿਆਂ ਲਈ”!
ਮੇਰਾ ਗੁੱਸਾ ਇੱਕ ਵਾਰ ਫੇਰ ਖੰਬ ਲਾ ਕੇ ਕਿਧਰੇ ਉੱਡ ਜਾਂਦਾ..!
ਫੇਰ ਵੱਡੇ ਸਕੂਲ ਪਾਇਆ ਤਾਂ ਸਾਈਕਲ ਦੇ ਪੈਡਲ ਮੈਨੂੰ ਮਾਰਨੇ ਪੈਂਦੇ..ਉਸਦਾ ਮਗਰ ਬੈਠੇ ਦਾ ਪੈਰ ਸੌਂ ਜਾਂਦਾ..ਜੁੱਤੀ ਡਿੱਗ ਪੈਂਦੀ..ਉਹ ਵੀ ਮੈਨੂੰ ਲਿਆਉਣੀ ਪੈਂਦੀ..ਘਰੇ ਦੱਸਦਾ ਤਾਂ ਮਾਂ ਆਖਦੀ ਤਾਂ ਕੀ ਹੋਇਆ ਵੱਡੇ ਵੀਰ ਹੀ ਨਿੱਕਿਆਂ ਦਾ ਖਿਆਲ ਰੱਖਦੇ ਨੇ..!
ਇੱਕ ਵਾਰ ਬੁਖਾਰ ਨਾਲ ਤਪਦੇ ਹੋਏ ਨੇ ਉਸਨੂੰ ਆਖ ਦਿੱਤਾ “ਅੱਜ ਤੂੰ ਚਲਾ ਲੈ ਵੀਰ ਬਣਕੇ..ਮੈਥੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ