ਮੈਂ ਅਕਸਰ ਦੁਪਹਿਰ ਦਾ ਖਾਣਾ ਹਸਪਤਾਲ ਦੇ ਸਾਹਮਣੇ ਬਣੇ ਹੋਟਲ ਵਿੱਚ ਹੀ ਖਾਂਦਾ ਹਾਂ। ਹੋਟਲ ਦਾ ਵਾਤਾਵਰਨ ਬਹੁਤ ਵਧੀਆ ਹੈ। ਹੋਟਲ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਦਾ ਹੈ। ਜਿਸ ਕਰਕੇ ਹੋਟਲ ਵਿੱਚ ਗ੍ਰਾਹਕਾਂ ਦੀ ਭੀੜ ਵੀ ਕਾਫ਼ੀ ਹੁੰਦੀ ਹੈ।
ਮੈਂ ਸ਼ੀਸ਼ੇ ਦੇ ਬਣੇ ਕੈਬਿਨ ਵਿੱਚ ਬੈਠਦਾ ਹਾਂ ਜਿਸ ਦੇ ਅੰਦਰ ਬੈਠ ਕੇ ਬਾਹਰ ਵੇਖਿਆ ਜਾ ਸਕਦਾ ਹੈ ਪ੍ਰੰਤੂ ਬਾਹਰ ਵਾਲਾ ਵਿਅਕਤੀ ਅੰਦਰ ਨਹੀਂ ਦੇਖ ਸਕਦਾ। ਮੈਂ ਹਰ ਰੋਜ਼ ਨੋਟ ਕਰਦਾ ਹਾਂ ਕਿ ਇੱਕ ਵਿਅਕਤੀ ਜੋ ਗ੍ਰਾਹਕ ਦੇ ਰੂਪ ਵਿੱਚ ਉਸ ਹੋਟਲ ਵਿੱਚ ਆਉਦਾ ਹੈ, ਪੇਟ ਭਰ ਕੇ ਖਾਣਾ ਖਾਂਦਾ ਹੈ, ਜਦੋਂ ਹੋਟਲ ਵਿੱਚ ਭੀੜ ਕਾਫ਼ੀ ਵੱਧ ਜਾਦੀ ਹੈ ਉਸ ਵਕਤ ਉਹ ਮੌਕੇ ਦਾ ਫਾਇਦਾ ਉਠਾ ਕੇ ਚੁੱਪ ਚਾਪ ਬਿਨਾਂ ਬਿਨਾਂ ਬਿੱਲ ਦਿੱਤੇ ਉੱਥੋਂ ਚਲਾ ਜਾਦਾ ਹੈ। ਇਹ ਸਿਲਸਿਲਾ ਪਿਛਲੇ ਕਾਫ਼ੀ ਸਮੇਂ ਤੋਂ ਚਲਦਾ ਆ ਰਿਹਾ ਸੀ।
ਅੱਜ ਫਿਰ ਤੋਂ ਜਦੋਂ ਇਹ ਸਭ ਹੋਇਆ ਤਾਂ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਹੋਟਲ ਦੇ ਮਾਲਕ ਨੂੰ ਇਸ ਬਾਰੇ ਇਤਲਾਹ ਦਿੱਤੀ ਜਾਵੇ ਤਾਂ ਜੋ ਮਾਲਕ ਨੂੰ ਹਰ ਰੋਜ਼ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਮੈਂ ਆਪਣੇ ਫੋਨ ਤੋਂ ਹੋਟਲ ਦੇ ਮਾਲਕ ਨੂੰ ਕਾਲ ਕੀਤੀ ਤੇ ਇਸ ਸੰਬੰਧੀ ਗੱਲ ਕੀਤੀ। ਹੋਟਲ ਦੇ ਮਾਲਕ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਹੋਟਲ ਦੇ ਮਾਲਕ ਨੇ ਜੋ ਕਿਹਾ, ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਉਸ ਨੇ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਇਸ ਦੇ ਬਾਰੇ ਵਿੱਚ ਸੂਚਿਤ ਕੀਤਾ ਸੀ, ਤੁਸੀਂ ਵੀ ਉਸ ਨੂੰ ਕੁੱਝ ਨਹੀਂ ਕਹਿਣਾ। ਉਸ ਦੇ ਨਾਲ ਲੜਨਾ ਨਹੀਂ। ਤੁਸੀਂ ਖਾਣਾ ਖਤਮ ਕਰੋ ਫਿਰ ਮੈਂ ਤੁਹਾਡੇ ਕੋਲ ਆਉਦਾ ਹਾਂ ਤੇ ਇਸ ਬਾਬਤ ਗੱਲ ਕਰਦੇ ਹਾਂ। ਮੈਂ ਜਲਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ