ਅਜਕਲ ਗੁਰਮੀਤ ਨੂੰ ਕਈ ਵਿਆਹਾਂ ਦਾ ਸੱਦਾ ਕਰਕੇ ਮੈਂ ਫੋਨ ਨਹੀਂ ਕੀਤਾ।ਅੱਜ ਐਵੇਂ ਹਾਲ ਚਾਲ ਪੁੱਛਣ ਲਈ ਨੰਬਰ ਮਿਲਾਇਆ।ਅੱਗੋਂ ਜਵਾਬ
“ਸ ਸ ਆਕਾਲ ਅੰਟੀ ਕਿਵੇਂ ਓ?”
“ਮੈਂ ਤਾਂ ਠੀਕ ਆਂ ਤੂੰ ਸੁਣਾ ਵਿਆਹਾਂ ਦਾ ਹਾਲ”
“4 ਭੁਗਤਾ ਲਏ 2 ਹਾਲੇ ਰਹਿੰਦੇ ਆ”
“ਅੱਜ ਵੀ ਤਾਂ ਸੀ ਤੁਹਾਨੂੰ ਕੋਈ ਫੰਕਸ਼ਨ ?”
” ਆਹੋ ,ਦੀਪਾਂ ਦੇ ਭਰਾ ਦਾ ਸ਼ਗਨ ਤੇ ਰਿੰਗ ਸੈਰੇਮਨੀ ਸੀ ਅੱਜ। ਇਹ ( ਪਤੀ ਦੇਵ) ਤਾਂ ਕਹਿੰਦੇ ਸੀ ਅੱਜ ਰਹਿਣ ਦਿੰਦੇ ਆਂ। ਵਿਆਹ ਤੇ ਗੁਰਦੁਆਰੇ ਈ ਜਾਵਾਂਗੇ। ਮੈਂ ਹੀ ਜਿਦ ਕਰਕੇ ਲੈਅ ਗਈ ਬਈ ਦੀਪਾਂ ਦਾ ਟੱਬਰ ਨਾਰਾਜ ਨ ਹੋਏ।
ਅੰਟੀ!ਆਪਣੇ ਵਿਆਹ ਤਾਂ ਹੁਣ ਡਰਾਮੇ ਈ ਬਣ ਗਏ। ਸਟੇਜ ਦਾ ਪਹਿਲਾ ਸੀਨ( ਦ੍ਰਿਸ਼) ਦਸਦੀ ਆਂ। ਕੁੜੀ ਸੱਜ ਧਜ ਕੇ ਸਟੇਜ ਤੇ ਪਹੁੰਚੀ। ਫਿਰ ਮੁੰਡਾ ਆਇਆ ਤੇ ਗੋਡਾ ਲਾਕੇ ਕੁੜੀ ਨੂੰ ਫੁੱਲ ਫੜਾਉਂਦਾ ਕਹਿਣ ਲਗਾ
“Would you marry me” ( ਮੇਰੇ ਨਾਲ ਵਿਆਹ ਕਰਾਏਂਗੀ”)
ਇਹ ਦੇਖ ਕੇ ਇਹਨਾਂ (ਪਤੀ ਦੇਵ) ਨੂੰ ਤਾਂ ਚੜ ਗਿਆ ਗੁੱਸਾ। ਕਹਿੰਦੇ ਇਹਨਾਂ ਨੂੰ 6 ਸਾਲ ਹੋ ਗਏ ਇਕੱਠੇ ਘੁੰਮਦਿਆਂ ਨੂੰ। ਅੱਜ ਗੋਰਿਆਂ ਦੀ ਰੀਤ ਕਰਨ ਲੱਗਾ ਗੋਡਾ ਮੂਧਾ ਮਾਰਕੇ। ਮੈਨੂੰ ਕਹਿੰਦੇ
ਚੱਲ ਤੁਰ ਹੋ ਗਈ ਰਿੰਗ ਸੈਰੀਮਨੀ”
“ਫੇਰ ਪੂਰੀ ਸੈਰੀਮਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ