ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਕਿਸੇ ਚਾਚੇ ਤਾਏ ਨੇ ਸਾਰ ਨਾ ਲਈ ਪਰ ਇਕ ਭੂਆ ਸੀ ਜੌ ਕੰਧ ਬਣਕੇ ਨਾਲ ਖੜੀ ਰਹੀ।ਬੇਬੇ ਨੇ ਤਾਂ ਮੈਨੂੰ ਪੜਨੋ ਹਟਾ ਹੀ ਲਿਆ ਸੀ ਕਿ ਕੁੜੀਆਂ ਨੇ ਤਾਂ ਅਗਾਂਹ ਜਾ ਕੇ ਘਰ ਦਾ ਚੁੱਲ੍ਹਾ ਚੌਂਕਾ ਹੀ ਸਾਂਭਣਾ ਹੁੰਦਾ ਆ।
ਮੈਂ ਤਾਂ ਬੇਬੇ ਜੀ ਦੀ ਗੱਲ ਮੰਨ ਕੇ ਪੜਨੋ ਹਟ ਗਈ ਪਰ ਆਪਣੇ ਤੋਂ ਛੋਟੀ ਨੂੰ ਪੜਨੋ ਨਾ ਹਟਾਇਆ।ਬੇਬੇ ਸਾਰਾ ਦਿਨ ਪਸ਼ੂਆਂ ਨਾਲ ਲੱਗੀ ਰਹਿੰਦੀ ਤੇ ਮੈਂ ਵੀ ਸਿਲਾਈ ਦਾ ਕੰਮ ਸਿੱਖ ਕੇ ਸੂਟ ਸਿਉਣੇ ਸ਼ੁਰੂ ਕਰ ਦਿੱਤੇ।
ਪਤਾ ਹੀ ਨਾ ਚੱਲਿਆ ਕਿਵੇਂ ਦਿਨਾ ਚ ਹੀ ਮੇਰੇ ਸੂਟਾਂ ਦੀ ਮਸ਼ਹੂਰੀ ਸਾਰੇ ਪਿੰਡ ਚ ਹੋ ਗਈ ਤੇ ਮੇਰਾ ਕੰਮ ਸੋਹਣਾ ਚੱਲ ਪਿਆ।ਇੱਕ ਉਮੀਦ ਹੋ ਗਈ ਕਿ ਹੁਣ ਆਪਣੀ ਪੜਾਈ ਦਾ ਖਰਚਾ ਆਪ ਚੁੱਕ ਲਵਾਂਗੀ।
ਘਰ ਦਾ ਗੁਜ਼ਾਰਾ ਵੀ ਪਹਿਲਾਂ ਨਾਲੋਂ ਸੋਹਣਾ ਚੱਲਣ ਲੱਗ ਗਿਆ ਤਾਂ ਸ਼ਾਇਦ ਤਾਏ ਹੁਣਾ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋਈ ਤਾਂ ਓਹਨਾ ਨੇ ਜ਼ਮੀਨ ਦਾ ਆਉਂਦਾ ਹਾਲਾ ਦੇਣਾ ਬੰਦ ਕਰ ਦਿੱਤਾ।ਅਸੀਂ ਇੱਕ ਦੋ ਵਾਰ ਪੈਸਿਆਂ ਦੀ ਗੱਲ ਕੀਤੀ ਤਾਂ ਤਾਈ ਨੇ ਰੱਜ ਕੇ ਕਲੇਸ਼ ਕੀਤਾ।
ਮੁੜਕੇ ਗੇਟਾਂ ਅੱਗੇ ਟੂਣੇ ਕਰਨੇ ਸ਼ੁਰੂ ਕਰ ਦਿੱਤੇ ਤੇ ਆਏ ਦਿਨ ਮੇਰੇ ਅਤੇ ਬੇਬੇ ਉੱਤੇ ਨਵੇਂ ਨਵੇਂ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ।ਤਾਏ ਹੁਣਾ ਨਾਲ ਕਲੇਸ਼ ਵਧਦਾ ਵੇਖ ਕੇ ਬੇਬੇ ਨੇ ਡਰਦੀ ਨੇ ਓਹਨਾਂ ਦੇ ਬੂਹੇ ਅੱਗਿਓਂ ਲੰਘਣਾ ਬੰਦ ਕਰ ਦਿੱਤਾ।
ਇੱਕ ਦਿਨ ਬੇਬੇ ਧਾਰਾਂ ਕੱਢਣ ਗਈ ਤਾਂ ਮੱਝ ਨੇ ਲੱਤ ਮਾਰ ਦਿੱਤੀ ਤਾਂ ਬੇਬੇ ਦੇ ਡਿਗਣ ਕਰਕੇ ਮਣਕੇ ਹਿੱਲ ਗਏ।
ਮੈਂ ਤਾਂ ਪੂਰੀ ਤਰਾਂ ਟੁੱਟ ਗਈ ਸੀ ਪਰ ਫੇਰ ਵੀ ਖੁਦ ਨੂੰ ਹੌਂਸਲਾ ਦੇ ਕੇ ਘਰਦਾ ਖਰਚਾ ਚਲਾਉਂਦੀ ਰਹੀ।
ਫੇਰ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਹੁਣ ਧੀ ਜਵਾਨ ਹੋ ਗਈ ਆ ਇਹਨੂੰ ਵਿਆਹ ਦਿਓ।ਮੈਂ ਆਪਣੇ ਤੋਂ ਛੋਟੀ ਨੂੰ ਪੜਾ ਲਿਖਾ ਕੇ ਕਿਸੇ ਵਧੀਆ ਮੁਕਾਮ ਤੇ ਪਹੁੰਚਾਉਣਾ ਚਾਹੁੰਦੀ ਸੀ ਪਰ ਮੇਰਾ ਜ਼ੋਰ ਨਾ ਚੱਲਿਆ ਤੇ ਭੂਆ ਨੇ ਆਪਣੇ ਜੇਠ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ।
ਨਾ ਕੋਈ ਦੇਖ ਦਿਖਾਲਾ ਹੋਇਆ ਨਾ ਕਿਸੇ ਨੇ ਮੇਰੀ ਹਾਂ ਨਾਹ ਪੁੱਛੀ ਬਸ ਪਾਠੀ ਸਿੰਘ ਨੇ ਲਾਵਾਂ ਪੜ ਦਿੱਤੀਆਂ।ਮੈਂ ਬੇਬੇ ਕਰਕੇ ਤੇ ਰੱਬ ਦਾ ਭਾਣਾ ਸਮਝ ਕੇ ਕੁਝ ਬੋਲਣਾ ਜਰੂਰੀ ਨਾ ਸਮਝਿਆ।
ਸੋਹਰੇ ਘਰ ਚ ਸੱਸ ਦਾ ਪੂਰਾ ਰੋਹਬ ਸੀ ਮੇਰੀਆਂ ਦੋ ਨਨਾਣਾਂ ਮੇਰੇ ਤੋਂ ਛੋਟੀਆਂ ਤੇ ਇੱਕ ਦਿਓਰ ਤਿੰਨੋ ਕੁਵਾਰੇ ਸੀ।
ਵਿਆਹ ਦੀ ਹਜੇ ਮਹਿੰਦੀ ਨਹੀਂ ਉਤਰੀ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਪੱਠੇ ਕੁਤਰਨ ਲ੍ਹਾ ਦਿੱਤਾ ਸੀ।
ਸਾਰਾ ਦਿਨ ਪਸ਼ੂਆਂ ਦਾ ਕੰਮ ਕਰਨਾ ਦਿਹਾੜੀ ਚ ਦੋ ਦੋ ਵਾਰ ਵਿਹੜਾ ਸੁੰਬਰਨਾਂ ਪਰ ਫੇਰ ਵੀ ਆਪਣੇ ਆਪ ਨੂੰ ਨਿਕੰਮੀ ਸਦਾਉਣਾ।
ਘਰ ਵਾਲਾ ਵੀ ਬਾਹਲਾ ਕਲੇਸ਼ ਕਰਦਾ ਸੀ ਘਰ ਦਾ ਸਾਰਾ ਖਰਚਾ ਮੇਰੀ ਸੱਸ ਹੀ ਕਰਿਆ ਕਰਦੀ ਸੀ।ਜਦੋਂ ਓਹਨਾ ਨੂੰ ਪਤਾ ਲੱਗਿਆ ਕਿ ਮੈਂ ਸਿਲਾਈ ਦਾ ਕੰਮ ਜਾਣਦੀ ਆ ਤਾਂ ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ