ਅਨੰਦਪੁਰ ਦੇ ਕਿਲ੍ਹੇ ਵਾਲ਼ੀ ਬਿਪਰਾਂ ਦੀ ਸਹੁੰ”
ਗੁਰੂ ਗੋਬਿੰਦ ਸਿੰਘ ਸਾਹਿਬ ਖਿਲਾਫ ਹਰ ਵਕਤ ਔਰੰਗਜੇਬ ਦੇ ਕੰਨ ਭਰਦੇ , ਚੂਲ਼ਾਂ ਲਾਉਂਦੇ , ਪੱਟੀ ਪੜ੍ਹਉਂਦੇ , ਉਸਦਾ ਬ੍ਰੇਨ ਵਾਸ਼ ਕਰਦੇ , ਪੁੱਠੀਆਂ ਸਿੱਧੀਆਂ ਮੱਤਾਂ ਦਿੰਦੇ , ਚੁਆਤੀ ਲਾਉਂਦੇ ਹਿੰਦੂ ਰਾਜੇ , ਜਿੰਨਾਂ ਨੂੰ ਇਕੱਲਾ ਪਹਾੜੀ ਰਾਜੇ ਕਹਿਕੇ ਛੁਟਿਆਇਆ ਨਹੀਂ ਜਾ ਸਕਦਾ । ਇਨਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ , ਜਿਸਦੇ ਅੰਦਰ ਸਮੁੱਚੀ ਮਾਨਵਤਾ ਦਾ ਜਾਂਬਾਜ ਰਹਿਬਰ ਜਿਸਦੀ ਛੋਹ ਦਾ ਗੈਬੀ ਅਤੇ ਵਿਸਮਾਦੀ ਕੰਪਨ ਦੀ ਜਾਹਰਾ ਜਹੂਰ ਵਰਤਦੀ ਕਲ੍ਹਾ ਦੇ ਅਨੂਠੇ ਕ੍ਰਿਸ਼ਮਿਆਂ ਦੇ ਅਲੌਕਿਕ ਵਰਤਾਰੇ ਦੀ ਅਜੀਮ ਅਤੇ ਅਣਦਿੱਸਦੀ ਖੇਡ ਵਿੱਚ ਜੁੜੇ ਰਹਿਣ ਵਾਲੇ ਪੈਗੰਬਰ ਅਤੇ ਉਸਦੀ ਉਮੱਤ ਸਮੇਤ ਨਿੱਜੀ ਪਰਿਵਾਰ ਨੂੰ 8 ਮਹੀਨੇ ਘੇਰਾ ਪੁਆਈ ਰੱਖਿਆ ਤਾਂ ਕਿ ਗੁਰੂ ਸਾਹਿਬ ਨੂੰ ਫੜ੍ਹਕੇ ਔਰੰਗਜੇਬ ਹਵਾਲੇ ਕਰਕੇ ਪੰਥ ਨੂੰ ਖਤਮ ਕਰਨ ਦੀ ਘਟੀਆ ਚਾਲ ਨੂੰ ਅੰਜਾਮ ਦਿੱਤਾ ਜਾ ਸਕੇ ।
ਇਹ ਅੱਜ ਦੇ ਚਾਣਕਿਆਵਾਦ ਦੇ ਉਹ ਵੱਡ ਵਡੇਰੇ ਸਨ ਜਿੰਨਾਂ ਨੂੰ ਸਿੱਖ ਮੱਤ ਕੋਲੋਂ ਹਰ ਵਕਤ ਡਰ ਅਤੇ ਭੈਅ ਸਤਾਉਂਦਾ ਸੀ ਕਿਉਂਕਿ ਗੁਰੂ ਨਾਨਕ ਦਾ ਘਰ ਦੂਸਰਿਆਂ ਨੂੰ ਲੁੱਟਕੇ ਤਜੌਰੀਆਂ ਭਰਨ ਦੀ ਇਜਾਜਤ ਨਹੀਂ ਦਿੰਦਾ ਅਤੇ ਨਾਂ ਹੀ ਕਿਸੇ ਵਿਅਕਤੀ ਨੂੰ ਊਚ ਨੀਚ ਦੇ ਭਰਮ ਛਲ਼ਾਵੇ ਵਿੱਚ ਪੈਣ ਦਿੰਦਾ ਸੀ । ਲੋਕਾਂ ਦੇ ਟੈਕਸਾਂ ਨਾਲ ਭਰੇ ਖਜਾਨਿਆਂ ਨੂੰ ਹੜੱਪਣ ਵਾਲਾ ਦੈਂਤ ਬਨਾਮ ਹਿੰਦੂਤਵਾ ਜਿਸਨੇ ਕਦੀ ਵੀ ਇਤਿਹਾਸ ਵਿੱਚ ਕੋਈ ਮਨੁੱਖਤਾਵਾਦੀ ਕਰਮ ਜਾਂ ਵਿਚਾਰਧਾਰਾ ਨੂੰ ਨਾਂ ਪੈਦਾ ਕੀਤਾ ਅਤੇ ਨਾਂ ਇਸ ਤਰਾਂ ਦੀ ਕਿਸੇ ਹੋਰ ਦੀ ਵਿਚਾਰਧਾਰਾ ਨੂੰ ਫੈਲਣ ਦਿੱਤਾ । ਇਸੇ ਵਲ਼ਧਾਰੀ ਨਾਗ ਨੇ ਆਪਣੇ ਸ਼ਿਕੰਜੇ ਵਿੱਚ ਜੈਨ ਮੱਤ ਅਤੇ ਬੁੱਧ ਮੱਤ ਨੂੰ ਘੁੱਟਕੇ ਮਾਰ ਦਿੱਤਾ ਸੀ । ਇਸਦਾ ਉਹੀ ਸੁਭਾਅ ਸੀ ਕਿ ਅਨੰਦਪੁਰ ਦੇ ਕਿਲ੍ਹੇ ਨੂੰ ਵਲ਼ ਪਾਈ ਰੱਖੋ , ਆਪੇ ਰਾਂਸ਼ਣ ਪਾਣੀ ਖਤਮ ਹੋਣ ‘ਤੇ ਇਹ ਆਪੇ ਬਾਹਾਂ ਖੜ੍ਹੀਆਂ ਕਰਕੇ ਬਾਹਰ ਆ ਜਾਣਗੇ ਪਰ ਐਸਾ ਨਾਂ ਹੋਇਆ ।
ਸਾਵਣ ਮਹੀਨੇ ਦੀ ਬਰਸਾਤੀ ਰੁੱਤ ਆਈ ਤਾਂ ਫੌਜ ਵਿੱਚ ਹੈਜੇ ਦੀ ਬੀਮਾਰੀ ਫੈਲਣ ਕਰਕੇ ਬਹੁਤ ਸਾਰੇ ਫੋਜ ਦੇ ਜਵਾਨ ਮਾਰੇ ਗਏ ਜਿਸ ਨਾਲ ਫੌਜ ਅਤੇ ਸਰਕਾਰ ਵਿੱਚ ਬੇਚੈਨੀ ਵਧੀ । ਕਿਲ੍ਹੇ ਅੰਦਰ ਘਿਰੇ ਹੋਏ ਸਿੰਘ ਲੰਬੇ ਘੇਰੇ ਦੀ ਵਜਾ ਕਰਕੇ ਰਸਦ ਮੁੱਕਣ ਕਾਰਨ ਭੁੱਖਣ ਭਾਣੇ ਸੁੱਕਕੇ ਲੱਕੜਾਂ ਵਰਗੇ ਹੋਣ ਲੱਗ ਪਏ । ਮੇਰੇ ਵਰਗੀਆਂ ਕਮਜੋਰ ਰੂਹਾਂ ਗੁਰੂ ਸਾਹਿਬ ਨੂੰ ਸਲਾਹਾਂ ਦਿੰਦੀਆਂ , ਪਾਤਸ਼ਾਹ ਜੀ !ਕਿਲ੍ਹਾ ਛੱਡ ਦੇਈਏ ! ਗੁਰੂ ਸਾਹਿਬ ਹਲਕਾ ਜਿਹਾ ਮੁਸਕਰਾਕੇ ਅੱਖਾਂ ਬੰਦ ਕਰ ਲੈਂਦੇ ਅਤੇ ਅਕਾਲ ਪੁਰਖ ਸਾਹਿਬ ਤੋਂ ਹੁਕਮ ਲਈ ਜੁੜਦੇ ਅਤੇ ਅੱਖਾਂ ਖੋਹਲ ਅਕਾਲੀ ਹੁਕਮ ਦੇ ਅਲੌਕਿਕ ਅਤੇ ਰਹੱਸਮਈ ਭੇਦ ਦੀ ਭਿਣਕ ਦਿੰਦੇ ਆਖਦੇ ,” ਸਿੰਘੋ ਅਜੇ ਥੋੜੇ ਦਿਨ ਹੋਰ ਰੁਕੋ ।”
ਸਿੰਘ ਇੱਕ ਦੂਸਰੇ ਵੱਲ ਦੇਖਦੇ ਹੋਏ ਸੁੱਕੇ ਬੁੱਲਾਂ ਉੱਤੇ ਜਬਾਨ ਫੇਰਦੇ ਪਰ ਕਹਿਣ ਦਾ ਹੀਆ ਨਾਂ ਜੁਟਾ ਪਾਉਂਦੇ ਫਿਰ ਬਹਿਕੇ ਭੁੱਖੇ ਪੇਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ।
ਦੋ ਤਿੰਨ ਦਿਨ ਤੋਂ ਹਿੰਦੂ ਰਾਜੇ ਵੀ ਬੜੇ ਪ੍ਰੇਸ਼ਾਨ ਸਨ ਕਿਉਂਕਿ ਔਰੰਗਜੇਬ ਵਲੋਂ ਉਨਾਂ ਨਾਲ ਸਖਤੀ ਹੋਣ ਲੱਗੀ ਕਿ ਗਿਣਤੀ ਦੇ ਬੰਦੇ ਤੁਸੀਂ ਕਾਬੂ ਨਹੀਂ ਕਰ ਪਾ ਰਹੇ। ਸਰਕਾਰ ਨੇ ਨਵੀਂ ਰਣਨੀਤੀ ਅਪਣਾਈ ਅਤੇ ਸਰਕਾਰੀ ਮੁਨਾਦੀ ਅਨੰਦਪੁਰ ਵਿੱਚ ਕਿਲ੍ਹੇ ਨੇੜੇ ਕਰਵਾ ਦਿੱਤੀ ਕਿ ਜੋ ਗੁਰੂ ਦਾ ਸਾਥ ਛੱਡਕੇ ਘਰ ਜਾਣਾ ਚਾਹੁੰਦੇ ਹਨ ਸਰਕਾਰ ਉਨਾਂ ਨੂੰ ਰਾਹ ਦੇ ਦੇਵੇਗੀ ਅਤੇ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ।
ਇਧਰ ਕੁੱਝ ਸਿੰਘਾਂ ਵਿੱਚ ਭੁੱਖ ਦੀ ਅੱਗ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ