ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ”
‘ਵਧਾਈਆਂ ਜੀ ਸਾਰੇ ਟੱਬਰ ਨੂੰ’ ਪਿੰਡ ਚੋਂ ਆਈ ਜਨਾਨੀ ਨੇ ਘਰਦਿਆਂ ਨੂੰ ਮੁੰਡਾ ਜੰਮਣ ਦੀਆਂ ਵਧਾਈਆਂ ਦਿੱਤੀਆਂ।
‘ਰੱਬ ਸਾਰਿਆਂ ਨੂਂੰ ਵਧਾਵੇ’ ਮੁੰਡੇ ਦੀ ਦਾਦੀ ਨੇ ਮੋੜਮਾਂ ਉੱਤਰ ਦਿੱਤਾ।
‘ਨਾਂ ਕੀ ਰੱਖਿਆ ਮੁੰਡੇ ਦਾ?’ ਜਨਾਨੀ ਨੇ ਪੁਛਿਆ।
‘ਤੜਕੇ ਏਹਦਾ ਬਾਪੂ ਜਾਊਗਾ ਗੁਰੂਘਰ..ਜੇਹੜਾ ਪਹਿਲਾ ਅੱਖਰ ਆ ਗਿਆ..ਓਸੇ ਤੇ ਰੱਖ ਦਿਆਗੇਂ’ ਦਾਦੀ ਨੇ ਝੂਲਦੇ ਨਿਸ਼ਾਨ ਸਾਬ ਕੰਨੀਂ ਹੱਥ ਜੋੜੇ।
‘ਕੱਲ ਨੂੰ ਕੀ ਕਰੇਂਗਾ?’ ਓਹਨੇ ਸੱਥ ਚ ਬੈਠੇ ਗੁਆਂਢੀ ਨੂੰ ਪੁਛਿਆ।
‘ਕੁਸ਼ ਨੀਂ ਵੇਹਲਾ ਈ ਆਂ’ ਗੁਆਂਢੀ ਨੇ ਲੋਈ ਦੀ ਬੁੱਕਲ ਠੀਕ ਕਰਦਿਆਂ ਆਖਿਆ।
‘ਚੰਗਾ ਤਿਆਰ ਰਹੀਂ..ਰੱਬ ਸੁਖ ਰੱਖੇ..ਤੜਕੇ ਨਮਾਂ ਟਰੈਟਰ ਕਢਾਕੇ ਲਿਆਮਾਂਗੇ’ ਓਹਨੇ ਤੁਰਦੇ ਨੇ ਆਖਿਆ।
ਅੱਜ ਉਹ ਅਜਾਂਸੀ ਚੋਂ ਨਮਾਂ ਟਰੈਟਰ ਲੈਕੇ ਨਿਕਲੇ ਨੇ।ਜਦੋਂ ਉਹ ਪਿੰਡ ਆਲੇ ਫਾਟਕਾਂ ਕੋਲ ਆਏ ਤਾਂ ਓਹਨੇ ਟਰੈਟਰ ਦੇ ਬਰੇਕ ਮਾਰ ਦਿੱਤੇ।ਭੱਜ ਕੇ ਇੱਕ ਦੁਕਾਨ ਤੇ ਗਿਆ।
‘ਬਾਈ ਇੱਕ ਉਂਕਾਰ ਆਲਾ ਸਟਿਕਰ ਹੈਗਾ?’ ਓਹਨੇ ਦਸਾਂ ਦਾ ਨੋਟ ਫੜਾਉਦਿਆਂ ਆਖਿਆ।
‘ਹੈਗਾ’ ਭਾਈ ਨੇ ਉਤਰ ਦਿੱਤਾ।
ਭਾਈ ਤੋ ਸਟਿਕਰ ਲਿਆਕੇ ਓਹਨੇ ਛੱਤਰੀ ਤੇ ਸਾਹਮਣੇ ਲੱਗੇ ਸ਼ੀਸ਼ੇ ਤੇ ਲਗਾ ਦਿੱਤਾ।
‘ਬਾਈ ਕਿੰਨੇ ਪੈਸੇ ਹੋਗੇ?’ ਓਹਨੇ ਨਮੇਂ ਬਣੇ ਮਕਾਨ ਵਾਸਤੇ ਲਈਆਂ ਟਾਇਲਾਂ ਤੇ ਸੈਨੇਟਰੀ ਦੇ ਸਮਾਨ ਦੇ ਪੈਸੇ ਪੁੱਛੇ।
ਜਦੋਂ ਪੈਸੇ ਦੇਕੇ ਉਹ ਤੁਰਨ ਲੱਗਿਆ ਤਾਂ ਕੁਸ਼ ਸੋਚਕੇ ਫਿਰ ਵਾਪਿਸ ਆ ਗਿਆ।
‘ਬਾਈ ਇੱਕ ਉਹ ਟਾਇਲ ਦੇਦੇ..ਜੀਹਤੇ ਬਾਬੇ ਨਾਨਕ ਦੀ ਫੋਟੋ ਹੋਵੇ’ ਉਹਨੇ ਫੋਟੋ ਆਲੀ ਟਾਇਲ ਨੂੰ ਅੱਡ ਲਫਾਫੇ ਚ ਪਾਕੇ ਛੱਤਰੀ ਆਲੀ ਅੰਗਲਾਂਰਨ ਨਾਲ ਬੰਨ ਦਿੱਤਾ।
ਨਮੇਂ ਘਰ ਚ ਪਲੱਸਤਰ ਦਾ ਕੰਮ ਚੱਲ ਰਿਹਾ ਹੈ।ਉਹ ਟੋਪੀ ਆਲੇ ਚਾਰ ਕਿੱਲ ਲਿਆਕੇ ਮਿਸਤਰੀ ਨੂੰ ਫੜਾਉਂਦਾ ਹੈ।
‘ਬਾਈ ਆਹ ਚਾਰੇ ਖੂੰਜਿਆਂ ਚ ਲਾਦੀਂ..ਚਾਨਣੀ ਬੰਨਣ ਵੇਲੇ ਸੌਖਾ ਰਹਿੰਦੈ।’
ਨਮੇਂ ਬਣਾਏ ਘਰ ਚ ਅੱਜ ਸੁਖਮਨੀ ਸਾਹਿਬ ਦਾ ਪਾਠ ਹੈ।ਪਾਠੀ ਰਾਹ ਤੇ ਬਣਾਈ ਬੈਠਕ ਚ ਤਿਆਰੀ ਕਰਦਾ ਹੈ।
‘ਹੈਥੋਂ ਅਣਲੱਗ ਚਾਦਰਾਂ ਤੇ ਗਦੈਲੈ ਦਿਉ ਭਾਈ?’ ਪਾਠੀ ਘਰਦਿਆਂ ਨੂੰ ਤਾਕੀਦ ਕਰਦਾ ਹੈ।
‘ਆਹ ਸਾਰੇ ਅਣਲੱਗ ਹੀ ਨੇ’ ਘਰ ਦੀ ਲਾਣੇਦਾਰਨੀ ਨਮੇਂ ਗਦੈਲ਼ੇ ਤੇ ਚਾਦਰਾਂ ਲਾਣੇਦਾਰ ਨੂੰ ਫੜਾਉਂਦੀ ਹੋਈ ਕਹਿੰਦੀ ਹੈ।
ਪਿੰਡੋਂ ਕੁਰਮ ਦੇ ਜੋੜੇ ਪਾਕੇ ਤੇ ਮੋਢੇ ਪਰਨੇ ਧਰਕੇ ਪਿੰਡ ਆਲੇ ਵਿਸਾਖੀ ਤੇ ਜਾਂਦੇ ਹਨ।ਦਸਾਂ ਦੀ ਦੇਗ ਕਰਾਕੇ ਸਰੋਵਰ ਚ ਸ਼ਨਾਨ ਕਰਦੇ ਹਨ।ਮੁੜਦੇ ਹੋਏ ਨਾਂ ਲਿਖਣ ਆਲੀ ਦੁਕਾਨ ਤੇ ਰੁਕਦੇ ਹਨ।
‘ਬਾਈ ਗੁੱਟ ਤੇ ਓਟ ਛਾਪਦੇ’ ਪਿੰਡਾਂ ਆਲੇ ਕੁੜਤੇ ਦੀ ਕਫ ਨੂੰ ਉਪਰ ਕਰਕੇ ਕਹਿੰਦੇ ਹਨ।
ਘੜਿਆਲ ਦੀ ਅਵਾਜ਼ ਆਉਂਦੀ ਹੈ।ਸ਼ਹਿਰ ਆਲੇ ਗੁਰੂਘਰ ਚੋਂ ਪੰਜ ਛੇ ਜਣੇ ਗੁਰੂ ਮਾਹਾਰਾਜ ਦੀ ਸਵਾਰੀ ਲੈਕੇ ਨਿਕਲਦੇ ਨੇ।ਬੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ