ਇਟਲੀ ਵੱਸੇ ਸਿਖਾਂ ਤੇ ਬਣੀ ਦਸਤਾਵੇਜੀ ਫਿਲਮ..ਨੱਬੇ-ਇਕਾਨਵੇਂ ਵੇਲੇ ਏਧਰ ਪੈਂਦੇ ਪੁਲਸ ਦੇ ਛਾਪੇ..ਅਤੇ ਖੱਜਲ ਖਵਾਰੀ ਤੋਂ ਤੰਗ ਉਹ ਕਿਸੇ ਤਰਾਂ ਸਣੇ ਪਰਿਵਾਰ ਉੱਤਰੀ ਇਟਲੀ ਦੇ ਇੱਕ ਸ਼ਹਿਰ ਅੱਪੜ ਗਿਆ..ਓਥੇ ਡੇਅਰੀ ਫਾਰਮ ਦਾ ਇਟਾਲੀਅਨ ਮਾਲਕ..!
ਖੁਦ ਆਪਣੀ ਔਲਾਦ ਗੋਹੇ,ਪੱਠੇ ਦੱਥੇ,ਦੁੱਧ,ਮਲ ਮੂਤਰ ਵਾਲੇ ਗੰਦੇ ਸਮਝੇ ਜਾਂਦੇ ਇਸ ਕੰਮ ਤੋਂ ਮੁਨਕਰ..!
ਇਤਬਾਰ ਵਾਲੀ ਲੇਬਰ ਚਾਹੀਦੀ ਸੀ..!
ਇਹ ਦਾਹੜੀ ਵਾਲੇ ਅਜੀਬ ਜਿਹੇ ਲੋਕ..ਪਹਿਲਾਂ ਕਦੀ ਨਹੀਂ ਸਨ ਵੇਖੇ..ਅੰਦਰੋਂ ਜਮੀਰ ਨੇ ਅਵਾਜ ਮਾਰੀ..ਰੱਬੀ ਰੂਹਾਂ ਲੱਗਦੀਆਂ ਨੇ..ਇੱਕ ਵਾਰ ਯਕੀਨ ਕਰ ਕੇ ਵੇਖ ਲੈਣਾ ਚਾਹੀਦਾ..ਫੇਰ ਜਦੋਂ ਕੀਤਾ ਤਾਂ ਐਸਾ ਬੱਝਿਆ ਕੇ ਹੁਣ ਤੱਕ ਤੁਰੀ ਆਉਂਦਾ..ਇੱਕ ਨਿੱਕੇ ਪੈਸੇ ਦੀ ਵੀ ਹੇਰਾਫੇਰੀ ਨਹੀਂ..!
ਉਸ ਇਟਾਲੀਅਨ ਦੀ ਧੀ ਵੀ ਆਖਦੀ..ਉਚੇ ਕਿਰਦਾਰ ਵਾਲੇ..ਹਮੇਸ਼ਾਂ ਰੱਬ ਦਾ ਨਾਮ ਜਪਦੇ ਰਹਿੰਦੇ..!
ਯਕੀਨ ਤੋਂ ਇੱਕ ਵਾਰ ਫੇਰ ਦਿੱਲੀ ਦੇ ਹਾਕਮ ਚੇਤੇ ਆ ਗਏ..ਦਾਹੜੀਆਂ ਪੱਗਾਂ ਵਾਲਿਆਂ ਤੇ ਹਮੇਸ਼ਾਂ ਸ਼ੱਕ..ਇਤਬਾਰ ਸਿਰਫ ਓਦੋਂ ਜਦੋਂ ਫਸੇ ਹੋਏ ਹੋਣ ਤੇ ਜਾਂ ਫੇਰ ਸਰਹੱਦ ਤੇ ਗੋਲੀਆਂ ਦੀ ਵਾਛੜ ਹੁੰਦੀ ਹੋਵੇ..!
ਦੱਸਦੇ ਦਿੱਲੀ ਬੈਠੇ ਅਗਲੇ ਨੂੰ ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੇ ਨੇ..ਉਸਦੇ ਖਿਲਾਫ ਲਹਿਰ ਬਣਾਉਂਦੇ ਨੇ..!
ਕਿਸੇ ਇਨਬਾਕਸ ਕੀਤਾ..ਕੌਂਮ ਗੱਲ ਗੱਲ ਤੇ ਸ਼ਸਤਰ,ਬੰਦੂਕਾਂ,ਗੋਲੀਆਂ ਘਲੂਕਾਰਿਆ ਲਹੂ ਮਿਝ ਫੱਟਾਂ ਅਤੇ ਸ਼ਹੀਦੀਆਂ ਦੀ ਗੱਲ ਕਰਨ ਤੇ ਉੱਤਰ ਆਉਂਦੀ ਏ..!
ਅੱਗੋਂ ਆਖਿਆ ਭਾਈ ਜੋ ਕਿਸੇ ਕੋਲ ਹੁੰਦਾ..ਬਸ ਓਹੀ ਵਿਖਾਉਂਦਾ..ਜਿਵੇਂ ਚਾਹ ਵਾਲੇ ਦੀ ਕੌਮ ਦੇ ਖੂਨ ਵਿਚ ਵਿਓਪਾਰ ਏ..ਮੁਨਾਫ਼ਾ ਏ..ਸਾਡੇ ਕੋਲ ਤੇ ਬੱਸ ਸ਼ਹੀਦੀਆਂ ਈ ਨੇ..ਜਜਬਾ ਏ..ਮੌਕੇ ਤੇ ਹਿਸਾਬ ਬਰੋਬਰ ਕਰਨ ਦਾ..!
ਅਠਨਵੇਂ ਵਿਚ “ਸ਼ਹੀਦ ਊਧਮ ਸਿੰਘ” ਫਿਲਮ ਦੀ ਸ਼ੂਟਿੰਗ..!
ਰਾਜ ਬੱਬਰ ਅਤੇ ਗੁਰਦਾਸ ਮਾਨ ਤੜਕੇ ਸ਼ੂਟਿੰਗ ਤੋਂ ਵਾਪਿਸ ਪਰਤੇ..ਕਮਰਿਆਂ ਦੀ ਚਾਬੀ ਮੰਗੀ..ਹਾਸੇ ਨਾਲ ਪੁੱਛ ਲਿਆ ਥੋਡੇ ਮੂਹਾਂ ਤੇ ਲੱਗਿਆ ਲਹੂ ਅਸਲੀ ਏ..?
ਆਖਣ ਲੱਗੇ ਰੋਲ ਮੁਤਾਬਿਕ ਮਲਣਾ ਹੀ ਪੈਂਦਾ..ਇੰਝ ਲੱਗਾ ਆਖ ਰਹੇ ਹੋਣ..ਪੈਸੇ ਖਾਤਿਰ..ਮਸਹੂਰੀ ਖਾਤਿਰ..ਜੋ ਆਖਣ ਮਲ ਲਈਦਾ!
ਸੰਨ ਅੱਸੀ ਵਿਚ ਬਣੀ ਫਿਲਮ “ਪੁੱਤ ਜੱਟਾਂ ਦੇ”..ਹੀਰੋ ਸੰਨ ਦੋ ਹਜਾਰ ਵਿਚ ਗੁਰੂ ਦੀ ਨਗਰੀ ਵਿਚ ਹੀ ਮਿਲਿਆ..ਓਦੋਂ ਤੱਕ ਪੱਕੇ ਤੌਰ ਤੇ ਮੁੰਬਈ ਵੱਸ ਗਿਆ ਸੀ..ਐਮ.ਐੱਲ.ਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ