ਕੀ ਸੱਚੀ ਭੂਤ ਪ੍ਰੇਤ ਹੁੰਦੇ ਆ ?
ਰੱਬ ਜਾਣੇ ਸੱਚ ਕੀ ਤੇ ਝੂਠ ਕੀ ਸੀ।ਜੇਠ ਹਾੜ ਦੀਆਂ ਰੁੱਤਾਂ ਵੇਲੇ ਉਹ ਕਿਤੇ ਸੀਵਿਆਂ ਕੋਲ ਦੀ ਸੈਕਲ ਤੇ ਲੰਘ ਰਿਹਾ ਸੀ ।
ਕਹਿੰਦਾ ,ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰਾ ਸੈਕਲ ਬਹੁਤ ਭਾਰ ਹੋ ਗਿਆ ਹੋਵੇ ਮੇਰੇ ਕੋਲੋਂ ਚੱਲਾਉਣਾ ਅੌਖਾ ਹੋ ਰਿਹਾ ਸੀ।ਮੈਂ ਕਿਸੇ ਨਾ ਕਿਸੇ ਤਰਾਂ ਸਿਵੇ ਲੰਘ ਜਾਣਾ ਚਾਹੁੰਦਾ ਸੀ ਤੇ ਫੇਰ ਦੇਖਣਾ ਚਾਹੁੰਦਾ ਸੀ ਆਖਿਰ ਸੈਕਲ ਅਚਾਨਕ ਚਲਦਿਆਂ ਚਲਦਿਆਂ ਇੰਨਾ ਭਾਰਾ ਕਾਹਤੇ ਹੋ ਗਿਆ।
ਕਹਿੰਦਾ ,ਜਿਉਂ ਹੀ ਮੈਂ ਸਿਵਿਆਂ ਦੇ ਲਾਗੇ ਦੀ ਲੰਘਣ ਲੱਗਾ ਤਾਂ ਦੇਖਿਆ ਕੋਈ ਭਾਰੀ ਜਿਹੀ ਸ਼ੈ ਮੇਰੇ ਸੈਕਲ ਦੇ ਪਿੱਛੇ ਬੈਠੀ ਆ ਤੇ ਉਹਦੇ ਪੈਰ ਪੁੱਠੇ ਸੀ ।ਉਹਨੇ ਮੇਰੀ ਪਿੱਠ ਤੇ ਹੱਥ ਰੱਖਿਆ ਸੀ।
ਪਾਲਾ ਬੇਹੋਸ਼ੀ ਦੀ ਹਾਲਤ ਵਿੱਚ ਸਾਰਾ ਕੁਝ ਦੱਸ ਰਿਹਾ ਸੀ। ਇੰਨੇ ਨੂੰ ਉਹਦੇ ਮੰਜੇ ਲਾਗੇ ਖੜੇ ਕਿਸੇ ਬਜੁਰਗ ਨੇ ਕਿਹਾ ,”ਓ ਮੁੰਡਿਓ ਦਵਾਦੱਬ ਆਵੋ ਇਹਦੀ ਕਮੀਜ਼ ਲਾਹਵੋ ਤੇ ਦੇਖੋ ਕਿਤੇ ਪਿੱਠ ਤੇ ਕਿਸੇ ਸ਼ੈ ਦਾ ਨਿਸ਼ਾਨ ਤੇ ਨਈ ਹੈਗੇ।
ਦੇਖਿਆ ਤਾਂ ਕਿਸੇ ਦੇ ਹੱਥ ਦਾ ਨਿਸ਼ਾਨ ਜਿਹੜਾ ਨੀਲਾ ਜਿਹਾ ਸੀ ਪਿਆ ਹੋਇਆ ਸੀ।ਇੰਨੇ ਨੂੰ ਰੌਲਾ ਪੈ ਗਿਆ ਕਿ ਪਾਲੇ ਨੂੰ ਚੜੇਲਾਂ ਚਿੰਬੜ ਗਈਆਂ ।ਉਹ ਬੇਹੋਸ਼ ਹੋ ਗਿਆ ,ਮਾਂ ਦੱਸਦੀ ਸੀ ਫੇਰ ਕੋਈ ਬਾਬਾ ਲੈ ਕੇ ਆਂਦਾ ਸੀ ਕਿ ਉਹਦੇ ਵਿਚੋਂ ਚੜੇਲਾਂ ਦੇ ਪੈਹਰੇ ਨੂੰ ਕੱਢੇ।ਉਸ ਬਾਬੇ ਨੇ ਉਹਦੀ ਢੂਹੀ ਵਿੱਚ ਵੱਡੇ ਚਿਮਟੇ ਮਾਰ ਮਾਰ ਕਹੇ ਤੂੰ ਇਥੋਂਚਲੀ ਜਾਹ ਨਹੀਂ ਤਾਂ ਤੇਰਾ ਬੁਰਾ ਹਾਲ ਕਰਨਾ ਆ।
ਕੁਝ ਦੇਰ ਮਗਰੋਂ ਦੇਖਿਆ ਪਾਲਾ ਵਿਚਾਰਾ ਪਹਿਲਾਂ ਦਹਿਸ਼ਤ ਨਾਲ ਬਹੋਸ਼ ਹੋਇਆ ਸੀ ਹੁਣ ਭੂਤ ਚੜੇਲਾ ਕੱਢਣ ਵਾਲੇ ਬਾਬੇ ਦੇ ਚਿਮਟਿਆਂ ਦੀ ਮਾਰ ਖਾਹ ਖਾਹ ਮਰਨ ਵਾਲਾ ਹੋਇਆ ਸੀ।ਦੂਏ ਦਿਨ ਸਵੇਰ ਵੇਲੇ ਪਾਪੇ ਦੇ ਮਰਨ ਦੀ ਖਬਰ ਪਿੰਡ ਵਿੱਚ ਫੈਲ ਗਈ ਸੀ।
ਮੈਂ ਮਾਂ ਤੋਂ ਪੁੱਛਿਆ ਸੱਚੀਂ ਭੂਤ ਚੜੇਲਾਂ ਹੁੰਦੀਆਂ ਆਂ।ਮਾਂ ਨੇ ਮੇਰੇ ਵੱਲ ਦੇਖਦੀ ਨੇ ਕਿਹਾ,” ਪਤਾ ਨੀ ਹੁੰਦੀਆਂ ਆਂ ਕਿ ਨਹੀਂ ਪਰ ਤੂੰ ਸਿਖਰ ਦੁਪਿਹਰੇ ਕਦੇ ਵੀ ਸਿਵਿਆਂ ਅੱਲ ਨੂੰ ਨੀ ਜਾਣਾ ।ਇਹ ਚੜੇਲਾਂ ਜੇਠੇ ਨਿਆਣਿਆਂ ਦੇ ਮਗਰ ਬਹੁਤ ਪੈਂਦੀਆਂ ਆਂ। ਖੈਰ ਮੈਂ ਕਦੇ ਸਿਵਿਆਂ ਵੱਲ ਗਈ ਵੀ ਨਈ ਸੀ ਤੇ ਕਦੇ ਜਾਣਾ ਵੀ ਨਈ ਬਣਿਆ ਸੀ । ਇੱਕ ਦਿਨ ਮਨ ਵਿੱਚ ਸ਼ੈਤਾਨੀ ਆਈ ਸੀ ਕਿ ਸਿਵਿਆਂ ਵੱਲ ਜਾਹ ਕੇ ਦੇਖਾਣਾ ਚਾਹੀਦੈ ਕਿ ਸੱਚੀ ਉਥੇ ਚੜੇਲਾਂ ਰਹਿੰਦੀਆਂ ਨੇ।
ਜਦ ਘਰ ਦੀ ਅੱਧੀ ਕੁ ਬੀਹੀ ਲੰਘੀ ਤਾਂ ਸੋਚਿਆ ਕੋਈ ਮੈਨੂੰ ਇਧਰ ਬਾਹਰਲੇ ਪਾਸੇ ਵੱਲ ਜਾਂਦੀ ਨੂੰ ਦੇਖੂ ਗਾ ਤਾਂ ਕੀ ਕਹੂ ਗਾ ਮੈਂ ਇਧਰ ਕਿਉਂ ਫਿਰਦੀ ਆਂ?
ਬਸ ਜਿੰਨੀ ਕੁ ਅਗਾਂਹ ਗਈ ਉਨੀ ਹੀ ਘਰ ਵੱਲ ਨੂੰ ਫੇਰ ਮੁੜ ਆਈ।
ਚਾਚੀ ਸਵਰਨ ਦੱਸਦੀ ਸੀ ਕਿ ਉਹਦੇ ਪੇਕਿਆਂ ਦਾ ਘਰ ਕੱਚਾ ਹੁੰਦਾ ਸੀ।ਰਾਤ ਨੂੰ ਜਦ ਅਸੀਂ ਸਾਰਿਆਂ ਨੇ ਵਿਹੜੇ ਵਿੱਚ ਪਏ ਹੋਣਾ ਤਾਂ ਕੱਚੇ ਵਿਹੜੇ ਦੀ ਇੱਕ ਨੁੱਕਰੇ ਛੋਟਾ ਜਿਹਾ ਗੁਸਲਖਾਨਾ ਹੁੰਦਾ ਸੀ।ਟਿੱਕੀ ਰਾਤ ਨੂੰ ਦੋ ਬੰਦੇ ਜਿਹਨਾਂ ਨੇ ਸੰਤਰੀ ਰੰਗ ਦੇ ਕੱਪੜੇ ਪਾਏ ਹੁੰਦੇ ਸੀ ਉਹ ਸਾਡੇ ਕੱਚੇ ਕਮਰੇ ਵੱਲੋਂ ਆਉਂਦੇ ਤੇ ਸਾਡੇ ਮੰਜਿਆਂ ਤੱਕ ਪੁਹੰਚਦੇ ਪੁਹੰਚਦੇ ਉਹ ਛੱਤਰ ਮੁਰਗ ਵਾਂਗੂੰ ਬਣ ਜਾਂਦਾ ਤੇ ਸਾਡੇ ਮੰਜਿਆਂ ਹੇਠ ਦੀ ਪਰਹ ਖਿਲਾਰਦੇ ਉਸ ਗੁਸਲਖਾਨੇ ਅੱਲ ਨੂੰ ਚਲੇ ਜਾਂਦੇ ।ਫੇਰ ਉਸ ਗੁਸਲਖਾਨੇ ਚੋਂ’ਚਿੱਟੇ ਰੰਗ ਦੇ ਕੱਪੜੇ ਪਾ ਕੇ ਮੁੜ ਕੱਚੇ ਕਮਰੇ ਵਿੱਚ ਚਲੇ ਜਾਂਦੇ ਫੇਰ ਬਾਹਰ ਨਈ ਸੀ ਆਉਂਦੇ।
ਮੈਂ ਚਾਚੀ ਤੋਂ ਪੁੱਛਣਾ ਚਾਚੀ ਤੁਹਾਨੂੰ ਡਰ ਨਈ ਸੀ ਲੱਗਦਾ ਹੁੰਦਾ।ਚਾਚੀ ਨੇ ਕਹਿਣਾ ,”ਨਾ ਨਾ ਡਰ ਕਾਹਦਾ ?
ਉਹ ਕੋਈ ਭਲੇ ਇਨਸਾਨ ਸੀ ਉਹ ਕਿਸੇ ਨੂੰ ਨੁਕਸਾਨ ਨਹੀਂ ਪੁਹੰਚਾਉਂਦੇ ਸਨ ਬਸ ਸਾਡੇ ਘਰ ਉਹਨਾਂ ਦਾ ਪੈਹਰਾ ਹੁੰਦਾ ਸੀ।
ਇੱਕ ਬਾਰ ਮੰਦਰ ਵਿੱਚ ਕੀਰਤਨ ਹੋ ਰਿਹਾ ਸੀ ਪਿੱਛਾਂ ਬੈਠੀ ਕਿ੍ਸ਼ਨਾ ਅੰਟੀ ਗੁੱਟ ਹੋ ਗਈ ।ਉਹ ਜੋਰ ਜੋਰ ਦੀ ਸਿਰ ਲਿਹਾਉਣ ਲੱਗੀ ।ਉਹਨੂੰ ਉੱਠ ਕੇ ਦੂਜੀਆਂ ਜਨਾਨੀਆਂ ਨੇ ਫੜਿਆ ਤਾਂ ਉਹ ਉੱਚੀ ਉੱਚੀ ਮਾਤਾ ਦੇ ਜੈਕਾਰੇ ਬਲਾਉਣ ਲੱਗ ਪਈ।ਫੇਰ ਕਿਸੇ ਨੇ ਕਿਹਾ ਇਹਦੇ ਵਿੱਚ ਮਾਤਾ ਆ ਗਈ ਆ।ਅੰਟੀ ਦਾ ਮੂੰਹ ਲਾਲ ਹੋ ਗਿਆ ਸੀ ਵਾਲ ਖਿਲਰ ਗਏ ਸੀ।ਉਸ ਤੋਂ ਨਾਲ ਬੈਠੀਆਂ ਅੰਟੀਆਂ ਪੁੱਛਾਂ ਲੈਣ ਲੱਗ ਪਈਆਂ ,”ਕਿ ਮਾਤਾ ਜੀ ਤੁਹਾਨੂੰ ਕੀ ਚਾਹੀਦਾ ਤੁਸੀਂ ਕੀ ਪਸੰਦ ਕਰਦੇ ਹੋ? ਅੰਟੀ ਦੇ ਅੰਦਰਲੀ ਮਾਤਾ ਕਦੇ ਦਿਲ ਕਰਦਾ ਸੀ ਜਵਾਬ ਦੇ ਦਿੰਦੀ ਸੀ ਕਦੇ ਚੁੱਪ ਕਰਕੇ ਸਿਰ ਘੁੰਮਾਈ ਜਾਂਦੀ ਸੀ।
ਜਦ ਉਹਦਾ ਦੌਰਾ ਠੰਡਾ ਹੁੰਦਾ ਤਾਂ ਅੰਟੀ ਦੇ ਪੂਰੇ ਸ਼ਰੀਰ ਵਿੱਚ ਦਰਦਾਂ ਹੁੰਦੀਆਂ ਤੇ ਉਹ ਆਖਦੀ ਮੈਨੂੰ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ