ਜੰਮ ਗਏ ਦਰਿਆ ਦੀ ਮੋਟੀ ਸਾਰੀ ਤਹਿ ਵਿਚ ਸੁਰਾਖ ਕਰ ਅੰਦਰੋਂ ਮੱਛੀਆਂ ਫੜਦੇ ਇੱਕ ਫਿਲੀਪੀਨੋ ਨਾਲ ਗੱਲੀਂ ਲੱਗ ਗਿਆ..!
ਪਹਿਲੋਂ ਸੋਚਿਆਂ ਗੁੱਸਾ ਹੀ ਨਾ ਕਰ ਲਵੇ..ਪਰ ਉਹ ਖੁਸ਼ ਹੋਇਆ..ਸ਼ਾਇਦ ਕੋਲ ਹੀ ਬਾਲਟੀ ਵਿਚ ਤੜਪਦੀਆਂ ਹੋਈਆਂ ਮੱਛੀਆਂ ਵਲੋਂ ਦਿੱਤੀ ਜਾਂਦੀ ਕਿਸੇ ਖਾਮੋਸ਼ ਬੱਦ ਦੁਆ ਤੋਂ ਡਰ ਗਿਆ ਉਹ ਕਿਸੇ ਇਨਸਾਨੀ ਕਲਬੂਤ ਦੇ ਇੰਤਜਾਰ ਵਿਚ ਹੀ ਸੀ..!
ਸੂਰਤ ਪੈਂਤੀ ਸਾਲ ਪਿੱਛੇ ਚਲੀ ਗਈ..ਉਹ ਵੀ ਤਾਂ ਇੰਝ ਹੀ ਤੜਪਦੇ ਹੋਣੇ..ਮਰਨ ਤੋਂ ਪਹਿਲਾਂ..ਹਾਲਾਂਕਿ ਜਿਹਨਾਂ ਨੇ ਤੇ ਕੁਝ ਕੀਤਾ ਹੁੰਦਾ ਉਹ ਤੇ ਆਪਣਾ ਅੰਜਾਮ ਭਲੀ ਭਾਂਤ ਜਾਣਦੇ ਹੁੰਦੇ ਪਰ ਬੇਕਸੂਰ ਅਤੇ ਅਨਭੋਲ ਹੀ ਫਸ ਗਿਆਂ ਦੀ ਮਾਨਸਿਕਤਾ ਬਿਲਕੁਲ ਇਸੇ ਤਰਾਂ ਦੀ ਹੀ ਹੁੰਦੀ ਹੋਣੀ..ਅਖੀਰ ਤੱਕ ਤਰਲੋ ਮੱਛੀ..ਸਾਨੂੰ ਛੱਡ ਦੇਵੋ..ਵਾਪਿਸ ਸਾਡੇ ਪਾਣੀਆਂ ਵਿਚ..ਸਾਡੇ ਖੇਤਾਂ ਵਿਚ ਸਾਡੇ ਪਰਿਵਾਰ ਕੋਲ..!
ਫੇਰ ਨਹਿਰਾਂ ਕੱਸੀਆਂ ਦੇ ਕੰਢੇ ਜਾ ਕੇ ਲਏ ਆਖਰੀ ਸਾਹ ਤੋਂ ਪਹਿਲੋਂ ਓਹਨਾ ਦੇ ਦਿਲਾਂ ਵਿਚੋਂ ਇੰਝ ਦੀਆਂ ਬਦਦੁਆਵਾਂ ਵੀ ਜਰੂਰ ਨਿੱਕਲਦੀਆਂ ਹੋਣੀਆਂ!
ਫਿਲਿਪੀਨੋ ਨੇ ਸੁਰਾਖ ਵਾਲੀ ਥਾਂ ਉੱਤੇ ਪੱਕੀ ਛੰਨ ਪਾਈ ਹੋਈ ਸੀ..ਕਈ ਵੇਰ ਰਾਤ ਵੀ ਇਥੇ ਸੌਂਦਾ ਹੋਵੇਗਾ..ਕੋਲ ਹੀ ਟਰੱਕ..ਸਟੋਵ..ਪਾਣੀ..ਹੀਟਰ..ਗਰਮ ਕੋਟ..ਦਸਤਾਨੇ ਅਤੇ ਹੋਰ ਵੀ ਕਿੰਨਾ ਕੁਝ..!
ਮੋਟੀ ਸਾਰੀ ਤਹਿ ਵਿਚ ਜੰਮ ਗਏ ਹੋਣ ਦੇ ਬਾਵਜੂਦ ਵੀ ਆਪਣੇ ਹੇਠੋਂ ਕਿੰਨਾ ਸਾਰਾ ਪਾਣੀ ਲੰਘਾਉਂਦਾ ਹੋਇਆ ਅਤੇ ਉੱਪਰ ਮੇਰੇ ਵਰਗੇ ਕਿੰਨੇ ਸਾਰੇ ਇਨਸਾਨਾਂ ਦਾ ਭਾਰ ਝੱਲਦਾ ਹੋਇਆ ਉਹ ਦਰਿਆ ਮੈਨੂੰ ਆਪਣੀ ਮਰਹੂਮ ਮਾਂ ਵਰਗਾ ਲੱਗਿਆ..!
ਮੇਰੀ ਖਾਤਿਰ ਅਕਸਰ ਪਿਓ ਦੀਆਂ ਝਿੜਕਾਂ ਖਾਂਦੀ..ਝੂਠ ਵੀ ਬੋਲਦੀ..ਮੇਰੇ ਵਿਚ ਗੱਲ ਗੱਲ ਤੇ ਨੁਕਸ ਕੱਢੀ ਜਾਂਦੀ ਰਿਸ਼ਤੇਦਾਰੀ ਨਾਲ ਲੜ ਵੀ ਪਿਆ ਕਰਦੀ..ਤੇ ਜਦੋਂ ਉਸਦਾ ਕੋਈ ਵੱਸ ਨਾ ਚੱਲਦਾ ਤਾਂ ਰੋ ਵੀ ਪੈਂਦੀ..ਫੇਰ ਮੈਨੂੰ ਲਾਡ ਪਿਆਰ ਕਰਨ ਮਗਰੋਂ ਮੁੜਕੇ ਆਪੇ ਵੀ ਚੁੱਪ ਕਰ ਜਾਂਦੀ..ਦਿਲ ਦਰਿਆ ਸਮੁੰਦਰੋਂ ਡੂੰਘੇ..ਕੌਣ ਦਿਲਾਂ ਦੀਆਂ ਜਾਣੇ!
ਇਹ ਦਰਿਆ ਵੀ ਜਰੂਰ ਰੋਂਦਾ ਹੋਵੇਗਾ ਓਦੋਂ ਜਦੋਂ ਉਸਦੀ ਹਿੱਕ ਵਿਚ ਸੁਰਾਖ ਕਰ ਕੇ ਕਿੰਨੇ ਸਾਰੇ ਲੋਕ ਅਣਗਿਣਤ ਮੱਛੀਆਂ ਫੜ ਕੇ ਲੈ ਜਾਂਦੇ ਹੋਣੇ..ਭਾਵੇਂ ਕੋਟਾ ਫਿਕਸ ਏ..ਇੱਕ ਦਿਨ ਵਿਚ ਸਿਰਫ ਇੱਕ ਹੱਦ ਤੱਕ ਹੀ ਫੜ ਸਕਦੇ ਓ..ਇੰਸਪੈਕਟਰ ਜੇ ਕਦੇ ਤਲਾਸ਼ੀ ਦੌਰਾਨ ਵੱਧ ਵੇਖ ਲਵੇ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ