ਚਮਕੌਰ ਦੀ ਜੰਗ ਤੋਂ ਬਾਦ ਸਰਹੰਦ ਦਾ ਸਾਕਾ “
ਆਂਖਰੀ ਪੰਜਵਾਂ ਭਾਗ>>>>>…ਗੁਰੂ ਸਾਹਿਬ ਆਪ ਮਾਛੀਵਾੜੇ ਦੇ ਜੰਗਲਾਂ ਦੀ ਰੂਹਾਨੀ ਪਨਾਹ ਵਿੱਚ ਮਿੱਤਰ ਪਿਆਰੇ ਨਾਲ ਗੱਲਬਾਤ ਕਰਕੇ ਅਗਲੀ ਮੰਜਿਲ ਵੱਲ ਕੂਚ ਕਰਦੇ ਹਨ । ਇਧਰ ਸਰਸਾ ਨਦੀ ਦੇ ਕਿਨਾਰਿਓਂ ਸਿੰਘਾਂ ਦੇ ਨਿੱਕੇ ਨਿੱਕੇ ਕਾਫਲੇ ਵੰਡੇ ਗਏ ਜਿੰਨਾ ਵਿੱਚੋਂ ਨਿੱਕੀ ਉਮਰ ਦੇ ਮਹਾਨ ਜੋਰਾਵਰ ਬਾਬੇ , ਬਾਬਾ ਫਤਹਿ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਜੀ ਦਾਦੀ ਜੀ ਗੁਜਰ ਕੌਰ ਸਾਰੇ , ਗੰਗੂ ਨਾਲ ਉਸਦੇ ਪਿੰਡ ਖੇੜੀ ਵੱਲ ਰਵਾਨਾ ਹੋ ਚੁੱਕੇ ਹਨ।
ਰਸਤੇ ਵਿੱਚ ਗੰਗੂ ਦੀ ਕਾਂ ਅੱਖ ਮਾਤਾ ਜੀ ਕੋਲ ਘੋੜੇ ‘ਤੇ ਲੱਦੇ ਧਨ ਉਪਰ ਏ ਅਤੇ ਇਸ ਮਾਇਆ ਨੂੰ ਹੜੱਪਣ ਅਤੇ ਹੋਰ ਮਾਇਆ ਕਮਾਉਣ ਲਈ ਇਹ ਭ੍ਰਿਸ਼ਟ ਹਿੰਦੂ ਸਾਜਿਸਾਂ ਘੜਦਾ ਹਨੇਰੇ ਵਿੱਚ ਮੀਸਣਾ ਅਤੇ ਸਾਊ ਬੂਥੀ ਬਣਾਕੇ ਘੜੀ ਘੜੀ ਮਾਤਾ ਜੀ ਨੂੰ ਝੂਠਾ ਹੌਂਸਲਾ ਦਿੰਦਾ ਏ ਅਤੇ ਮਾਤਾ ਜੀ ਇਸਦੇ ਘਟ ਘਟ ਦੀ ਗੱਲ ਖੁਦ ਜਾਣਦੇ ਹੋਏ ਅਣਜਾਣਾਂ ਵਾਂਗ ਹੁੰਗਾਰਾ ਦਿੰਦੇ ਕਹਿ ਛੱਡਦੇ ਹਨ … ਜੋ ਹੋਇਆ ਸਭ ਹੁਕਮ ਏਂ । ਇੱਕ ਪਾਸੇ ਕਰਮਾਂ ਦੀ ਸਾੜ੍ਹਸਤੀ ਦਾ ਮਾਰਿਆ ਗੰਗੂ ਸਭ ਕੁੱਝ ਲੁੱਟਣ ਅਤੇ ਮਰਵਾਉਣ ਲਈ ਮਾਇਆ ਜਾਲ ਦੇ ਭਰਮ ਵਿੱਚ ਨਰਕਾਂ ਨੂੰ ਜਾਣ ਲਈ ਕਾਹਲ਼ਾ ਹੋਕੇ ਤੜਫਦਾ ਏ । ਇਧਰ ਮਾਤਾ ਜੀ ਅਤੇ ਨਿੱਕੀਆਂ ਉਮਰਾਂ ਵਾਲੇ ਮਹਾਨ ਗੁਰਸਿੱਖ ਅਤੇ ਵੱਡੇਰੀ ਉਮਰ ਦੀ ਮਹਾਨ ਤਪੱਸਵੀ ਦਾਦੀ ਮਾਂ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ , ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ , ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੌਂਹ , ਗੁਰੂ ਅਰਜਣ ਮਹਾਰਾਜ ਜੀ ਦੀ ਪੜਨੌਂਹ ਅਤੇ ਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਦੂਹਰੀ ਪੜਨੌਂਹ ਹੋਣ ਦਾ ਇਲਾਹੀ ਮਾਣ ਪ੍ਰਾਪਤ ਏ ਅਤੇ ਸਭ ਕੁੱਝ ਪੰਥ ਨੂੰ ਦੋਹਾਂ ਹੱਥਾਂ ਨਾਲ਼ ਲੁਟਾਉਣ ਲਈ ਸ਼ਹਾਦਤ ਦੇ ਲੂੰ ਕੰਢੇ ਖੜ੍ਹੇ ਕਰਨ ਵਾਲੇ ਮਾਰਗ ਉੱਤੇ ਗੁਰੁ ਰਾਮਦਾਸ ਜੀ ਦੀ ਪੰਜਵੀਂ ਪੀੜ੍ਹੀ ਦੇ ਮਾਸੂਮ ਹੱਥਾਂ ਨੂੰ ਪਕੜਕੇ ਮੌਤ ਨਾਲ ਅਨੰਦ ਕਾਰਜ ਕਰਵਾਉਣ ਲਈ ਅਕਾਲ ਪੁਰਖ ਜੀ ਦੇ ਹੁਕਮ ਨੂੰ ਖਿੜੇ ਮੱਥੇ ਸਵੀਕਾਰਦੀ ਅਤੇ ਹਨੇਰੀ ਰਾਤ ਹੋਣ ਕਰਕੇ ਕਦੇ ਕਦੇ ਉੱਚੇ ਨੀਂਵੇ ਥਾਂ ਪੈਰ ਪੈਣ ਕਰਕੇ ਠੇਢੇ ਖਾਕੇ ਤੁਰ ਰਹੀ ਏ ।
ਘਰ ਪਹੁੰਦਿਆਂ ਸਾਰ ਗੰਗੂ ਬੋਲਿਆ ਮਾਤਾ ਜੀ ! ਹੁਣੇ ਆਇਆ… ਅਤੇ ਸਿੱਧਾ ਮੋਰਿੰਡੇ ਥਾਣੇ ਪਹੁੰਚਿਆ ਅਤੇ ਪੁਲਿਸ ਨਾਲ ਲੈਕੇ ਸੂਰਜ ਚੜਦਿਆਂ ਸਾਰ ਹੀ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਏ । ਪੁਲਿਸ ਨਾਲ ਤੁਰਨ ਤੋਂ ਪਹਿਲਾਂ ਕੋਲ਼ ਖੜੇ ਇਸ ਨਮਕ ਹਰਾਮ ਨੂੰ ਮਾਤਾ ਜੀ ਕਹਿੰਦੇ ਹਨ , “ ਗੰਗਿਆ ! ਪੈਸੇ ਚਾਹੀਦੇ ਸੀ ਤਾਂ ਮੰਗ ਲੈਂਦਾ ਏਨੀ ਸੇਵਾ ਨਾਲ ਵੀ ਇਹ ਧਨ ਸਾਰਾ ਤੇਰਾ ਹੀ ਬਣਦਾ ਸੀ ਪਰ ਜਿਹੜਾ ਕੰਮ ਤੂੰ ਆਹ ਨਿੱਕੇ ਬੱਚਿਆਂ ਨੂੰ ਫੜਵਾਉਣ ਵਾਲਾ ਕੀਤਾ ਏ , ਇਸਦਾ ਹਿਸਾਬ ਤਾਂ ਹੁਣ ਧਰਮਰਾਜ ਹੀ ਕਰੇਗਾ ।”
ਇਹ ਬੇਸ਼ਰਮ , ਬੇਹਯਾ , ਬੇਗੈਰਤ ਗੰਗੂ ਨੀਵੀਂ ਪਾਕੇ ਆਪਣੀ ਜੁੱਤੀ ਦੀ ਨੋਕ ਨਾਲ ਮਿੱਟੀ ਖੁਰਚਦਾ ਮਸੀਂ ਸਾਹ ਲੈ ਰਿਹਾ ਸੀ। ਆਹ ਅੱਜ ਦੀ R S S ਇਸੇ ਗੰਗੂ ਦੀ ਸਥਾਪਤ ਕੀਤੀ ਹੋਈ ਏ ਜੋ ਅੱਜ ਵੀ ਸਿੱਖ ਬੱਚਿਆਂ ਦੇ ਸਿਰੀਂ ਦਸਤਾਰ ਦੇਖਣੀ ਨਹੀਂ ਮੰਗਦਾ । ਇਹ ਅੱਜ ਵੀ ਸਾਨੂੰ ਨੀਹਾਂ ਵਿੱਚ ਖੜ੍ਹਿਆਂ ਦੇਖਣਾ ਮੰਗਦਾ ਏ… ਖੈਰ।
ਤਿੰਨ ਦਿੰਨ ਮਾਤਾ ਜੀ ਅਤੇ ਬੱਚਿਆਂ ਨੂੰ ਉਸ ਬੁਰਜ ਵਿੱਚ ਬਿਨਾਂ ਮੰਜੇ ਬਿਸਤਰੇ ਰੱਖਿਆ ਗਿਆ ਜੋ ਵਜੀਦ ਖਾਨ ਨੇ ਆਪਣੇ ਲਈ ਇੱਕ ਤਲਾਬ ਬਣਵਾਕੇ ਉਸਦੇ ਕਿਨਾਰੇ ‘ਤੇ ਲਹਿੰਦੇ ਪਾਸੇ ਮੂੰਹ ਰੱਖਕੇ ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਦਿਨ ਵੇਲੇ ਬਹਿਣ ਲਈ ਬਣਵਾਇਆ ਸੀ ।
ਪਾਠਕ ਅੰਦਾਜਾ ਲਾਉਣ ਕਿ ਪੋਹ (ਦਸੰਬਰ) ਦੀ ਸ਼ੁਰੀਆਤੀ ਦਿਨਾਂ ਦੇ ਉਸ ਵਕਤ ਦੇ ਸਮਿਆਂ ਦੀ ਕੜਕਦੀ ਠੰਢ ਉੱਤੋਂ ਜਗ੍ਹਾ ਵੀ ਗਰਮੀ ਵਿਚ ਠੰਢਾ ਰਹਿਣ ਵਾਲੀ ( ਜਿਸਨੂੰ ਠੰਢਾ ਬੁਰਜ ਤਾਂਹੀ ਕਿਹਾ ਜਾਂਦਾ ਸੀ) ਅਤੇ ਬਿਨਾਂ ਮੰਜਾ ਅਤੇ ਬਿਸਤਰਾਂ , ਮਤਲਬ ਖੂਨ ਜਮਾਂਅ ਦੇਣ ਵਾਲੀ ਠੰਢ ਅਤੇ ਬਿਨਾਂ ਰੋਟੀ ਭੋਜਨ ਰੱਖਿਆ ਗਿਆ।
ਜੇ ਕਿਸੇ ਅਤਿ ਪਿਆਰੇ ਸ਼ਰਧਾਲੂ ਮੋਤੀ ਰਾਮ ਮਹਿਰਾ ਜੀ ਨੇ ਦੁੱਧ ਪਿਆਉਣ ਦੀ ਹਿਮਾਕਤ ਕੀਤੀ ਸਣੇ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ। ਅੱਜ ਤਾਂ ਪੰਜਾਬ ਵਿੱਚ ਇਸਾਈ ਗਰੁੱਪ ਆਪਣੇ ਹਰਾਮਦੇ ਪੈਸਿਆਂ ਨਾਲ ਸਕੂਲ ਬਣਵਾਕੇ ਸਿੱਖ ਬੱਚਿਆਂ ਨੂੰ ਕੇਸ ਕਟਵਾਉਣ ਲਈ ਕਹਿਕੇ ਦਾਖਲਾ ਦੇਣ ਦਾ ਲਾਲਚ ਦਿੰਦੇ ਨੇ । ਇਸਾਈ ਬਣਨ ਵਾਸਤੇ ਕੋਲੋਂ ਪੈਸੇ ਦਿੰਦੇ ਨੇ । ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੀ ਬਸ ਪਾਠਕਾਂ ਹੱਥ ਤੱਕੜੀ ਦੇਣਾ ਚਾਹੁੰਦੀ ਹਾਂ ਕਿ ਜੋਖੋ ਭਾਰ ਇਨਾਂ ਧਰਮਾਂ ਦੇ ਠੇਕੇਦਾਰਾਂ ਦਾ ਅਤੇ ਧਰਮ ਦਾ ! ਕਿ ਸਿੱਖ ਬਣਨ ਲਈ ਗੁਰੂ ਵੀ ਪਹਿਲਾਂ ਇਸ ਕੀਮਤੀ ਦਾਤ ਲਈ ਮਾਮੂਲੀ ਭੇਟਾ (ਕੀਮਤ ਨਹੀ। ) ਸਿਰ ਹੀ ਮੰਗਦਾ ਏ। ਜੇ ਕਿਸੇ ਨੂੰ ਸ਼ੱਕ ਹੋਵੇ ਕੋਈ ਸਿੱਖੀ ਦਾ ਬਾਗੀ ਹੋਇਆ ਇਸਾਈ ਵੀਰ ਪਤਾ ਕਰ ਸਕਦਾ ਏ ਮੋਤੀ ਮਹਿਰਾ ਜੀ ਨੂੰ ਪੁੱਛਕੇ , ਕਿ ਜੋ ਗੁਰੂ ਦਾ ਸਿੱਖ ਬਣਨ ਲਈ ਪੂਰੇ ਪਰਿਵਾਰ ਦੀ ਕੀਮਤ ਤਾਰਦਾ ਏ। ਇਹ ਹੈ ਸਿੱਖੀ । ਜੋਖੋ ਭਾਰ ! ਵਿਆਹਾਂ ਵਿੱਚ ਗੁਰੂ ਤੋਂ ਬੇਮੁੱਖ ਹੋਣ ਵਾਲਿਓ! ਲਾਵਾਂ ਵੇਲੇ ਸਿਰਫ ਹਾਲ ਵਿੱਚ ਬੈਠੇ ਰਹਿਣ ਵਾਲਿਓ !
ਕੀ ਤੁਹਾਨੂੰ ਸਾਲ ਬਾਦ ਮਾਤਾ ਗੁਜਰ ਕੌਰ ਦਾ ਚੇਤਾ ਆਉਂਦਾ ਏ ਅਤੇ ਮਾਸੂਮ ਮਹਾਨ ਸ਼ਹੀਦਾਂ ਦਾ ? ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਲੇਬੀਆਂ ਪਕੌੜੇ ਤੁਹਾਡੇ ਗਲ਼ੇ ਤੋਂ ਹੇਠਾਂ ਕਿਵੇਂ ਉਤਰਦੇ ਨੇ !!!! ਤੁਹਾਥੋਂ ਮਰਿਆ ਨਹੀਂ ਜਾਂਦਾ ? ਲਾਹਨਤ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ