ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮਹਾਨ ਪਿਤਾ ਮਹਾਨ ਪੁੱਤਰ
ਕਸ਼ਮੀਰੀ ਪੰਡਤ ਆਨੰਦਪੁਰ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਜੀ ਪਾਸ ਹਾਜ਼ਰ ਹੋਏ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਕਥਾ ਸੁਣਾਈ ਕਿ ਕਿਵੇਂ ਕਸ਼ਮੀਰ ਵਿਚ ਹਿੰਦੂਆਂ ਨੂੰ ਜ਼ੋਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋਵੇ, ਉਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ।
ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਵਿਥਿਆ ਸੁਣ ਕੇ ਸੋਚਵਾਨ ਹੋ ਗਏ। ਧਰਮ ਦੀ ਰਖਿਆ ਕਿਵੇਂ ਹੋਵੇ, ਉਹ ਇਸ ਪੁਰ ਵਿਚਾਰ ਕਰਨ ਲੱਗੇ। ਏਨੇ ਨੂੰ ਗੁਰੂ ਜੀ ਦੇ ਸਾਹਿਬਜ਼ਾਦੇ, ਬਾਲ ਗੋਬਿੰਦ ਰਾਇ ਬਾਹਰੋਂ ਖੇਡਦੇ ਘਰ ਪਰਤੇ।
ਕੀ ਵੇਖਦੇ ਹਨ ਕਿ ਪਿਤਾ ਜੀ ਗੰਭੀਰ ਰੂਪ ਹੋ ਕਿਸੇ ਡੂੰਘੀ ਸੋਚ ਵਿਚ ਗੁਆਚੇ ਹੋਏ ਹਨ। ਕੋਲ ਕੁਝ ਪਤਵੰਤੇ ਸੱਜਣ ਬੈਠੇ ਹਨ। ਉਹ ਵੀ ਗੰਭੀਰ ਤੇ ਉਦਾਸ ਵਿਖਾਈ ਦਿੰਦੇ ਹਨ। ਸੱਭੇ ਚੁੱਪ ਹਨ ਤੇ ਵਿਚਾਰਾਂ ਵਿਚ ਡੁੱਬੇ ਹੋਏ ਹਨ।
ਅਜਿਹਾ ਗੰਭੀਰ ਤੇ ਉਦਾਸ ਦ੍ਰਿਸ਼ ਬਾਲ ਗੋਬਿੰਦ ਲਈ ਬਿਲਕੁਲ ਨਵੀਂ ਚੀਜ਼ ਸੀ ਕਿਉਂਕਿ ਅੱਗੇ ਤਾਂ ਗੁਰੂ ਪਿਤਾ ਦੀ ਹਜ਼ੂਰੀ ਵਿਚ ਸਦਾ ਕਥਾ ਕੀਰਤਨ ਤੇ ਧਰਮ ਚਰਚਾ ਹੁੰਦੀ ਰਹਿੰਦੀ ਸੀ।
ਗੋਬਿੰਦ ਰਾਇ ਹੈਰਾਨੀ ਵਿਚ ਭਰੇ ਹੋਏ ਪਿਤਾ ਜੀ ਕੋਲ ਚਲੇ ਗਏ ਤੇ ਬੜੀ ਨਿਮ੍ਰਤਾ ਨਾਲ ਇਸ ਉਦਾਸੀ ਦਾ ਕਾਰਨ ਪੁੱਛਣ ਲੱਗੇ, ‘ਗੁਰੂ ਜੀ ਦੀ ਵਿਚਾਰ ਮਗਨਤਾ ਟੁੱਟੀ। ਉਹਨਾਂ ਨੇ ਸਨੇਹ ਨਾਲ ਪੁੱਤਰ ਨੂੰ ਕੋਲ ਬੈਠਾ ਲਿਆ ਤੇ ਸਾਰੀ ਗੱਲ ਸੁਣਾਈ।
ਸੁਣ ਕੇ ਬਾਲ ਗੋਬਿੰਦ ਵੀ ਗੰਭੀਰ ਹੋ ਗਏ ਤੇ ਕਹਿਣ ਲੱਗੇ, ‘ਫਿਰ ਪਿਤਾ ਜੀ!...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ