ਆਥਣ ਵੇਲ਼ੇ ਸੱਥ ‘ਚ ਮਹਿਫ਼ਲ ਜੰਮੀ ਸੀ।ਸਭ ਆਪੋ ਆਪਣੀਆਂ ਵਿਚਾਰਾਂ ਕਰ ਰਹੇ ਸੀ।ਕੋਲ਼ੋਂ ਲੰਘੇ ਜਾਂਦੇ ਨਾਜਰ ਨੂੰ ਦੇਖ ਕੇ,ਜਾਗਰ ਨੇ ‘ਵਾਜ ਮਾਰੀ,”ਓ ਨਾਜਰਾ…ਕਿੱਧਰ ਨੂੰ?ਆਜਾ ਬੈਠ ਜਾ ਦੋ ਘੜੀ..”
“ਨਾ ਬਈ ਜਾਗਰਾ..ਮੈਂ ਤਾਂ ਗੁਰੂ ਘਰ ਚੱਲਿਆਂ..ਮੱਥਾ ਟੇਕਣ..।”
“ਗੁਰੂ ਘਰ?ਨਾਲ਼ੇ ਤੂੰ ਤਾਂ ਕਹਿਨਾਂ ਹੁੰਨਾਂ ਬਈ ਗੁਰੂ ਘਰ ਤਾਂ ਇਮਾਰਤ ਈ ਹੁੰਦੀ ਆ..ਸੱਚੇ ਸੁੱਚੇ ਬਣ ਕੇ ਰਹੋ ਤਾਂ ਘਰੇ ਈ ਆ ਸਭ ਕੁਸ਼..।”
ਮੁਖਤਿਆਰ ਨੂੰ ਵੀ ਕੁਝ ਪੁਰਾਣੀਆਂ ਗੱਲਾਂ ਦਾ ਚੇਤਾ ਸੀ।ਤੇ ਜੁੰਡਲ਼ੀ ਨੇ ਤਾਂ ਓਹਦਾ ਨਾਂ ਰੱਖਿਆ ਈ ‘ਨਾਸਤਕ’ ਸੀ।
“ਹਾਂ..ਯਰ..ਕਹਿੰਦਾ ਸੀ ਪਰ..”
“ਪਰ ਕੀ?”ਸਭ ਦੀ ਉਤਸੁਕਤਾ ਵਧ ਗਈ।
“ਯਰ..ਮੈਂ ਨਾਸਤਕ ਤਾਂ ਨੀੰ ਸੀ..ਪਰ ਰੱਬ ਨਾਲ਼ ਗਿਲਾ ਜਾ ਰਹਿੰਦਾ ਸੀ ਵੀ ਏਨਾ ਪਾਪ…ਏਨੇ ਜ਼ੁਲਮ..ਕੁਝ ਕਰਦਾ ਕਿਉਂ ਨੀੰ..।”
“ਫੇਰ..ਹੁਣ ਕੀ ਹੋ ਗਿਆ ?”
“ਸਾਲ ਹੋ ਗਿਆ ਦੇਖਦੇ ਨੂੰ..ਲਗਦਾ ਸੀ ਮੋਰਚੇ ‘ਚ ਬਾਬਾ ਆਪ ਤੁਰਿਆ ਫਿਰਦਾ ਸੀ ਤਾਂ ਹੀ ਤਾਂ ਐਨੀਆਂ ਮੁਸੀਬਤਾਂ ‘ਚ ਵੀ ਡੋਲੇ ਨੀੰ…ਹਰ ਪਲ਼ ,ਹਰ ਸਾਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ