ਲਿਖਤਾਂ ਵਿਚ ਉਸਦਾ ਜਿਕਰ ਕਈਆਂ ਨੂੰ ਬਹੁਤ ਬੁਰਾ ਵੀ ਲੱਗਦਾ..ਚੁੱਪ ਜਿਹੇ ਕਰ ਜਾਂਦੇ..ਅਖ਼ੇ ਕਾਤਿਲ ਸੀ..ਅੱਤਵਾਦੀ ਸੀ..ਨੌਜੁਆਨੀ ਪੁੱਠੇ ਪਾਸੇ ਲਾ ਗਿਆ..ਮਸਹੂਰੀ ਭਾਲਦਾ ਸੀ..ਹਥਿਆਰਾਂ ਦਾ ਸ਼ੋਕੀਨ ਸੀ..!
ਇਹ ਵੀ ਸਲਾਹ ਦਿੰਦੇ ਆਪਣੀਆਂ ਲਿਖਤਾਂ ਸਿਰਫ ਪਿਆਰ ਮੁਹੱਬਤ ਤੱਕ ਹੀ ਮਹਿਦੂਦ ਰਖਿਆ ਕਰ..ਸਿਆਸਤ ਨਾ ਛੋਹਿਆ ਕਰ..!
ਪਰ ਸਿਆਸਤ ਤੇ ਉਸ ਨੇ ਕੀਤੀ ਹੀ ਨਹੀਂ..ਨਾ ਉਸਨੂੰ ਕਰਨੀ ਹੀ ਆਈ..ਬੱਸ ਬੋਝੇ ਵਿਚ ਇੱਕ ਵਰਕਾ ਜਿਹਾ ਜਰੂਰ ਰੱਖਦਾ ਹੁੰਦਾ..ਅਨੰਦਪੁਰ ਮਤੇ ਵਾਲਾ ਵਰਕਾ..ਸਾਰਿਆਂ ਦਸਤਖਤ ਵੀ ਕੀਤੇ..ਕਰਨ ਵਾਲਿਆਂ ਵਿਚੋਂ ਕੁਝ ਅਜੇ ਵੀ ਜਿਉਂਦੇ ਨੇ..ਪਰ ਉਹ ਆਪ ਮੁੱਕ ਗਿਆ..ਸੰਖੇਪ ਜਿਹੀ ਅਰਦਾਸ ਕਰਕੇ..!
ਦੱਸਦੇ ਮੁੱਕਣ ਤੋਂ ਪਹਿਲਾਂ ਟੋਹੜਾ ਆਖਣ ਲੱਗਾ ਦਿੱਲੀ ਬਹੁਤੀਆਂ ਮੰਗਾ ਮੰਨ ਗਈ ਏ..ਬਾਕੀਆਂ ਲਈ ਕਮਿਸ਼ਨ ਬਿਠਾ ਦੇਣਾ..ਅਮਰੀਕ ਸਿੰਘ ਨੂੰ ਵੱਡੀ ਵਜੀਰੀ ਲਈ ਵੀ ਹਾਂ ਹੋ ਗਈ..ਓਸੇ ਵੇਲੇ ਕਾਗਜ ਕੱਢ ਲਿਆ..ਜੇ ਆਹ ਸਾਰੀਆਂ ਮੰਨ ਗਏ ਨੇ ਤਾਂ ਮੈਂ ਹੁਣੇ ਮਹਿਤੇ ਚਲਾ ਜਾਂਦਾ ਹਾਂ..ਰਹੀ ਗੱਲ ਵਜੀਰੀਆਂ ਦੀ..ਇਹ ਮੋਰਚਾ ਅਸੀ ਵਜੀਰੀਆਂ ਲੈਣ ਖਾਤਿਰ ਨਹੀਂ ਸੀ ਲਾਇਆ..!
ਸਪਸ਼ਟ ਤੇ ਸਰਲ ਨਿਸ਼ਾਨਾ..ਇਹ ਪੰਛੀ ਕੱਲਾ ਏ..ਇਹਦੇ ਮਗਰ ਸ਼ਿਕਾਰੀ ਬਹੁਤੇ..!
ਜਾਣਦਾ ਸੀ..ਮਰ ਤੇ ਅਖੀਰ ਨੂੰ ਜਾਣਾ ਹੀ ਹੈ..ਤਲਵੇ ਚੱਟ ਲਵੋ ਤੇ ਜਾਂ ਫੇਰ ਤੋਪ ਅੱਗੇ ਹਿੱਕ ਡਾਹ ਲਵੋ..!
ਪਹਿਲਾ ਰਾਹ ਲੋਕਾਈ ਸ਼ੁਰੂ ਤੋਂ ਹੀ ਅਪਣਾਉਂਦੀ ਆਈ ਪਰ ਦਸਮ ਪਿਤਾ ਵੱਲੋਂ ਦੱਸੇ ਦੂਜੇ ਰਾਹ ਵਿਚ ਸਾਹਾਂ ਦੀ ਮਣਿਆਦ ਬੇਸ਼ੱਕ ਘੱਟ ਹੁੰਦੀ..ਪਰ ਇਨਸਾਨ ਸਦੀਵੀਂ ਧਰੂ ਤਾਰਾ ਜਰੂਰ ਬਣ ਜਾਂਦਾ..ਠੀਕ ਜਿੱਦਾਂ ਉਹ ਬਣ ਗਿਆ..ਹਰ ਸਾਲ ਪਿਛਲੇ ਨਾਲੋਂ ਜਿਆਦਾ ਚਮਕ ਹੁੰਦੀ..!
ਪੱਤਰਕਾਰ ਪੁੱਛਿਆ ਕਰਦੇ ਤੇਰਾ ਅਖੀਰ ਦਿੱਲੀ ਨਾਲ ਰੌਲਾ ਕੀ ਏ?
ਆਖਦਾ ਭਾਈ ਉਹ ਆਖਦੇ ਸਿਰ ਨਿਉਂ ਕੇ ਤੁਰ ਪਰ ਦਸਮ ਪਿਤਾ ਨੇ ਸਾਨੂੰ ਉੱਚਾ ਕਰਕੇ ਤੁਰਨਾ ਸਿਖਾਇਆ..ਬੱਸ ਆਹੀ ਰੌਲਾ ਏ!
ਅੱਜ ਦੇ ਹਾਲਾਤ..ਕਬਰਾਂ ਵਿਚ ਲੱਤਾਂ..ਸੇਖਵਾਂ ਦੀ ਸਿਹਤ ਤੇ ਅਜੇ ਠੀਕ ਸੀ ਫੇਰ ਕਿੱਦਾਂ ਚਲਾ ਗਿਆ..ਭਲਿਓ ਤੁਸੀਂ ਵੀ ਸਾਲ ਛੇ ਮਹੀਨੇ ਹੋਰ ਕੱਢ ਲਵੋਗੇ ਪਰ ਜਾਣਾ ਤੇ ਪੈਣਾ..ਪਰ ਜਾਂਦੇ ਜਾਂਦੇ ਜਰੂਰ ਦੱਸਦੇ ਜਾਇਓ ਐਸੀ ਕਿਹੜੀ ਗੱਲ ਹੁੰਦੀ ਇਸ ਕੁਰਸੀ ਵਿਚ..ਥੁੱਕ ਕੇ ਚੱਟਣ ਨੂੰ ਮਜਬੂਰ ਕਰ ਦਿੰਦੀ..ਪੈਨਸ਼ਨ ਸੈਨਤਾਂ ਮਾਰਦੀ..ਜਵਾਨੀ ਵੇਲੇ ਹੰਢਾਈ ਬੱਲੇ ਬੱਲੇ ਚੁੰਡੀਆਂ ਭੋਰਦੀ..ਕੇ ਮਗਰ ਖਲੋਤੀ ਤੀਜੀ ਪੀੜੀ ਧੱਕੇ ਮਾਰ ਮਜਬੂਰ ਕਰਦੀ ਕੇ ਬਾਪੂ ਜਾਂਦਾਂ ਜਾਂਦਾਂ ਸਾਡੇ ਜੋਗਾ ਤੇ ਕੁਝ ਕਰਦਾ ਜਾ?
ਸੋਚਿਆ ਜਾਵੇ ਤਾਂ ਕੀ ਫਰਕ ਪੈ ਜਾਣਾ..ਜਿਸ ਦਿਨ ਮੁੱਕ ਗਏ ਉਸ ਮਗਰੋਂ ਜੱਗ ਪਰਲੋ..!
ਵੀਹ ਸਾਲ ਪੂਰਾਣੀ ਗੱਲ..ਅੰਮ੍ਰਿਤਸਰ ਐਕਸਾਈਜ ਮਹਿਕਮੇਂ ਦਾ ਅਫਸਰ..ਸੁਖਦੇਵ ਢੀਂਡਸੇ ਦਾ ਪਜਾਮਾ ਕੁੜਤਾ ਪ੍ਰੈਸ ਕਰਵਾਉਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ