(ਯਾਦਾਂ ਦੇ ਝਰੋਖੇ ਵਿੱਚੋਂ)
(ਮਿੱਠਾ ਮਿਹਣਾ)
ਅੱਜ ਤੋਂ ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ ਸਕੂਲ ਤੋਂ ਛੁੱਟੀ ਸਮੇਂ ਜਦੋਂ ਘਰ ਆ ਰਹੀ ਸੀ ਤਾਂ ਜੱਸਾ ਸਿੰਘ ਹਾਲ ਦਾ ਮੋੜ ਮੁੜਦਿਆਂ ਹੀ ਮੈਨੂੰ ਲੱਗਾ ਕਿ ਕਿਸੇ ਬੁਲਟ ਮੋਟਰਸਾਈਕਲ ਨੇ ਮੇਰਾ ਪਿੱਛਾ ਕੀਤਾ ਹੈ। ਮੈਂ ਮੋਪਡ ਦਾ ਸ਼ੀਸ਼ਾ ਠੀਕ ਕਰਕੇ ਵੇਖਣ ਹੀ ਲੱਗੀ ਸੀ ਕਿ ਉੱਚੀ ਸਾਰੀ ਅਵਾਜ਼ ਆਈ, “ਸਤਿ ਸ੍ਰੀ ਅਕਾਲ ਮੈਡਮ ਜੀ।ਕੀ ਹਾਲ ਹੈ ?”
ਮੈਂ ਹੌਲੀ-ਹੌਲੀ ਮੋਪਡ ਰੋਕ ਲਈ।
ਉਹਨਾਂ ਨੇ ਵੀ ਆਪਣਾ ਬੁਲੇਟ ਸਾਈਡ ‘ਤੇ ਖੜ੍ਹਾ ਕਰ ਲਿਆ ਤੇ ਮੇਰੇ ਕੋਲ਼ ਆ ਗਏ। ਮੇਰੇ ਪੈਰਾਂ ਨੂੰ ਛੂਹ ਕੇ ਸਤਿਕਾਰ ਦਿੱਤਾ।ਮੈਨੂੰ ਪਛਾਣ ਤਾਂ ਨਹੀਂ ਆਈ, ਕਿ ਇਹ ਕੌਣ ਹਨ? ਪਰ ਇਹ ਜਰੂਰ ਮਹਿਸੂਸ ਹੋ ਗਿਆ ਸੀ ਕਿ ਹੈ ਤਾਂ ਮੇਰੇ ਹੀ ਬੱਚੇ ਹਨ। ਜਦੋਂ ਬੱਚੇ ਵੱਡੇ ਹੋ ਕੇ ਆਉਂਦੇ ਹਨ ਤਾਂ ਪਹਿਚਾਣੇ ਨਹੀਂ ਜਾਦੇ। ਮੇਰੇ ਪੁੱਛਣ ਤੇ ਉਹਨਾਂ ਨੇ ਆਪਣਾ ਸਾਲ ਅਤੇ ਕੀਤੀਆ ਹਰਕਤਾਂ ਯਾਦ ਕਰਵਾਈਆ ਤਾਂ ਅਸੀਂ ਤਿੰਨੋਂ ਹੱਸ ਪਏ। ਇਹਨਾਂ ਦੋਹਾਂ ਵਿੱਚੋਂ ਇੱਕ ਮੇਰਾ ਵਿਦਿਆਰਥੀ ਰਹਿ ਚੁੱਕਾ ਸੀ।
ਉਸਨੇ ਦੱਸਿਆ ਕਿ ਮੈਂ ਏਅਰ ਫੋਰਸ ਵਿੱਚ ਭਰਤੀ ਹੋ ਗਿਆ ਹਾਂ।ਅੱਜ ਤੁਹਾਨੂੰ ਮਿਲਣ ਆਇਆ ਹਾਂ ਕਿਉਂਕਿ ਉਸ ਨੂੰ ਕਲਾਸ ਵਿੱਚ ਸ਼ਰਾਰਤਾਂ ਕਰਨ ਕਰਕੇ ਸ਼ਾਇਦ ਸਭ ਤੋਂ ਵੱਧ ਮੈਂ ਹੀ ਝਿੜਕਿਆਂ ਸੀ।ਉਸਦੇ ਦੱਸਣ ਮੁਤਿਬਕ ਇੱਕ ਵਾਰ ਇਹ ਵੀ ਮਿਹਣਾ ਮਾਰਿਆ ਸੀ ਕਿ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਮੇਰੇ ਕੋਲ ਆਉਣਾ।
ਮੈਂ ਹੱਸ ਕੇ ਕਿਹਾ,”ਅੱਛਾ! ਅੱਜ ਮੈਨੂੰ ਮਿਹਣਾ ਮਾਰਨ ਆਇਆ ਹੈ,ਕਿ ਮੈਂ ਕਾਮਯਾਬ ਹੋ ਗਿਆ ਹਾਂ।” ਉਸ ਨੇ ਵੀ ਬੜੇ ਟੌਹਰ ਨਾਲ ਆਖਿਆ, ਹਾਂਜੀ ਮੈਡਮ ਜੀ, ਅੱਜ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਜੇਕਰ ਉਸ ਦਿਨ ਤੁਸੀਂ ਮੈਨੂੰ ਇਵੇਂ ਨਾ ਕਹਿੰਦੇ, ਤਾਂ ਮੈਂ ਏਨੀ ਲਗਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ