ਉਹ ਬਸ ਸਟੈਂਡ ਦੇ ਕੋਲ ਆਪਣਾ ਰਿਕਸ਼ਾ ਖੜਾ ਕਰਕੇ ਨਾਲ ਦੀ ਦੁਕਾਨ ਤੇ ਜਾ ਕੇ ਕੁਝ ਸਮਾ ਆਰਾਮ ਕਰਦਾ ਸੀ ਤੇ ਨਾਲ-2 ਚਾਹ ਵੀ ਪੀਂਦਾ ਸੀ।
ਉਸਦਾ ਰਿਕਸ਼ਾ ਕਾਫੀ ਪੁਰਾਣਾ ਸੀ ਤੇ ਉਹਨਾਂ ਦੀ ਉਮਰ ਵੀ ਕਾਫੀ ਵੱਡੀ ਲਗਦੀ ਸੀ। ਉਹਨਾ ਨੂੰ ਅਕਸਰ ਹੀ ਆਪਣੇ ਰਿਕਸ਼ੇ ਦੇ ਉਪਰ ਬੈਠ ਕੇ ਅਖਬਾਰ ਪੜਦੇ ਦੇਖਿਆ ਜਾ ਸਕਦਾ ਸੀ ਜਿਸ ਤੋ ਅੰਦਾਜਾ ਲਾਇਆ ਜਾ ਸਕਦਾ ਸੀ ਕਿ ਉਹ ਪੜੇ ਲਿਖੇ ਇਨਸਾਨ ਸਨ।
ਕਪੜੇ ਵੀ ਕੋਈ ਖਾਸ ਸਾਫ ਸੁਥਰੇ ਨਹੀ ਸਨ।
ਅਸਲ ਵਿੱਚ ਮੇਹਨਤ ਕਰਨ ਵਾਲਿਆਂ ਦੇ ਹੱਥ ਹੀ ਨਹੀ ਕਪੜੇ ਵੀ ਖਰਾਬ ਹੁੰਦੇ ਹਨ। ਮੈ ਉਸਨੂੰ ਅਕਸਰ ਦੇਖਦਾ ਬਹੁਤ ਘਟ ਸਵਾਰੀ ਉਸਨੂੰ ਮਿਲਦੀ ਮੇਰੇ ਖਿਆਲ ਵਿੱਚ ਉਹ ਪੂਰੇ ਦਿਨ ਵਿੱਚ ਮਸਾਂ ਹੀ ਦੋ ਢਾਈ ਸੌ ਰੁਪਏ ਕਮਾਉਂਦਾ ਹੋਣਾ।
ਕੁਝ ਸਵਾਰੀਆਂ ਤਾ ਉਸ ਨਾਲ ਲੜ ਕੇ ਘਟ ਪੈਸੇ ਦੇ ਦਿੰਦੀਆਂ ਸਨ।ਤੇ ਕੁਝ ਇਸ ਕਰਕੇ ਨਾ ਚੜ ਦੀਆਂ ਕਿਉਕਿ ਉਹ ਬਜੁਰਗ ਸਨ ਤੇ ਦੂਸਰਾ ਆਪਣੇ ਸਰੀਰ ਨਾਲ ਉਸ ਰਿਕਸ਼ੇ ਨੂੰ ਚਲਾਉਂਦੇ ਸਨ ਜਾ ਕਹਿ ਸਕਦੇ ਆ ਕਿ ਉਹ ਦੂਸਰਿਆਂ ਦੇ ਮੁਕਾਬਲੇ ਵਿਚ ਕਾਫੀ ਹੌਲੀ ਸਨ।
ਇਕ ਵਾਰ ਮੈਨੂੰ ਵੀ ਸ਼ਹਿਰ ਦੇ ਬਾਹਰ ਕਿਸੇ ਕੰਮ ਕਰਕੇ ਜਾਣਾ ਪੈ ਗਿਆ ਜਿਉ ਹੀ ਮੈ ਆਪਣੀ ਬਾਇਕ ਬਾਹਰ ਕੱਢੀ ਮੇਰੀ ਨਜਰ ਉਹਨਾ ਤੇ ਪੈ ਗਈ ਸੋਚਿਆ ;ਚਲ ਯਾਰ ਅੰਕਲ ਨੂੰ ਲੈ ਜਾਨਾ ਨਾਲੇ ਕੁਝ ਉਹ ਕਮਾ ਲੈਣ ਗੇ।
ਮੈ ਸਵਾਰੀ ਦੀ ਉਡੀਕ ਵਿੱਚ ਬੈਠੇ ਉਸ ਬਜ਼ੁਰਗ ਆਦਮੀ ਨੂੰ ਜਾ ਕੇ ਕਿਹਾ;ਅੰਕਲ ਜੀ ਰਿਕਸ਼ਾ ਖਾਲੀ ਆ? ਤਾ ਉਹਨਾ ਨੇ ਕਿਹਾ ਹਾ ਬੇਟਾ ਸਵੇਰੇ ਦਾ ਬੈਠਾ ਤੂੰ ਪਹਿਲਾ ਗਾਹਕ ਆ ਕਿਥੇ ਜਾਣਾ ;? ਮੈ ਕਿਹਾ ;ਮੈ ਸ਼ਹਿਰ ਦੇ ਬਾਹਰ ਵਾਲੀ ਬੈਂਕ ਵਿੱਚ ਜਾਣਾ ਤਾ ਉਹਨਾ ਨੇ ਹੈਰਾਨ ਹੋ ਕੇ ਕਿਹਾ ਬੇਟਾ ਉਹ ਤਾ ਬਿਲਕੁਲ ਕੋਲ ਆ ਤੂੰ ਤੁਰ ਕੇ ਵੀ ਜਾ ਸਕਦਾ ਸੀ ਤਾ ਉਹਨਾ ਨੂੰ ਝੂਠ ਬੋਲ ਦਿੱਤਾ ਕਿਉਕਿ ਮੈ ਨਹੀ ਚਾਹੁੰਦਾ ਸੀ ਕੀ ਮੈ ਸਚ ਦਸ ਕੇ ਉਹਨਾ ਨੂੰ ਇਹ ਇਹਸਾਸ ਕਰਾਵਾ ਕੀ ਮੈ ਉਹਨਾ ਤੇ ਤਰਸ ਖਾ ਰਿਹਾ ਸੀ।
ਮੈ ਬੋਲਿਆ ਮੇਰੇ ਪੈਰ ਚ ਦਰਦ ਆ ਨਾ ਮੋਟਰ ਸਾਈਕਲ ਚਲਦਾ ਤੇ ਨਾ ਮੈ ਤੁਰ ਸਕਦਾ ਮੇਰੀ ਗਲ ਸਚ ਮੰਨ ਕੇ ਉਹਨਾ ਨੇ ਆਪਣਾ ਰਿਕਸ਼ਾ ਚਲਾਉਣਾ ਸੁਰੂ ਕਰ ਦਿੱਤਾ। ਥੋੜੀ ਦੂਰ ਜਾ ਕੇ ਇਕ ਅੰਕਲ ਨੇ ਰਿਕਸ਼ਾ ਰੁਕਵਾ ਲਿਆ ਪਹਿਲਾ ਤਾ ਉਹ ਬਹਿਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ