ਇੱਕ ਸੱਚੀ ਕਹਾਣੀ ਜੋ ਪਿੱਛਲੇ ਕਾਫ਼ੀ ਸਮੇ ਤੋਂ ਮੇਰੇ ਅੰਦਰ ਅੱਗ ਉਠਾ ਰਹੀ ਸੀ ਅੱਜ ਉਹਨੂੰ ਤੁਹਾਡੇ ਸਭ ਦੇ ਅੱਗੇ ਪੇਸ਼ ਕਰਨ ਜਾ ਰਿਹਾ ਆਪਣੀ ਪ੍ਰਤੀਕਿਰਿਆਵਾ ਜ਼ਰੂਰ ਦੱਸਿਓ ਜੀ
ਮੈ ਪਹਿਲਾ ਬੱਸ ਵਿੱਚ ਸਫਰ ਬਹੁਤ ਘੱਟ ਕੀਤਾ ਸੀ ਪਰ ਕਾਲਜ ਸ਼ਹਿਰ ਹੋਣ ਕਰਕੇ ਜ਼ਿੰਦਗੀ ਦੇ ਚਾਰ ਸਾਲ ਮੇਰਾ ਬੱਸਾਂ ਨਾਲ ਬਹੁਤ ਵਾਹ ਪਿਆਂ । ਹਰ ਤਰ੍ਹਾ ਦੇ ਲੋਕ ਮਿਲੇ ਕੁੱਝ ਗ਼ੁੱਸੇ ਖੋਰ ਕੁੱਝ ਠੰਡੇ ਸੁਭਾਅ ਦੇ ।ਚੱਲੋ ਹੁਣ ਕਹਾਣੀ ਵੱਲ ਚੱਲਦੇ ਹਾਂ ਗਰਮੀਆਂ ਦੇ ਦਿਨ ਸੀ ਤੇ ਭੀੜ ਅੱਜ ਕੁੱਝ ਘੱਟ ਸੀ , ਸੋਚਿਆ ਅੱਜ ਜਲਦੀ ਘਰ ਜਾ ਕੇ ਕੁੱਝ ਠੰਡਾ ਪੀਂਦੇ ਆ , ਸੋ ਮੈ ਪਿੰਡ ਵਾਲੀ ਬੱਸ ਦੀ ਜਗਾ ਪਰਾਈਵੇਟ ਬੱਸ ਫੜ ਲਈ।
ਬੱਸ ਵਿੱਚ ਕੁੜੀਆਂ ਜ਼ਿਆਦਾ ਸੀ ਤੇ ਮੁੰਡੇ 3 , ਮੈ ਅੱਗੇ ਤੋਂ 2-3 ਸੀਟਾਂ ਛੱਡਕੇ ਬੈਠ ਗਿਆ। ਕੁੜੀਆਂ ਨੇ ਬੱਸ ਵਿੱਚ ਰੋਲਾ ਚੁੱਕਿਆਂ ਹੋਇਆ ਸੀ ਤੇ ਮੈ ਚੁੱਪ ਚਾਪ ਬਾਹਰ ਵੱਲ ਵੇਖ ਰਿਹਾ ਸੀ ਤਦ ਇੱਕ ਅੱਧਖੜ ਜਿਹੀ ਉਮਰ ਦੀ ਅੋਰਤ ਆਈ ਤੇ ਮੈਨੂੰ ਬਾਹਰੋਂ ਕਹਿੰਦੀ ਪੁੱਤ ਮੇਰਾ ਝੋਲਾ ਚੁੱਕ ਕੇ ਬੱਸ ਵਿੱਚ ਰੱਖਦੇ ਤੇ ਮੈ ਰੱਖ ਦਿੱਤਾ ਤੇ ਉਹ ਆਂਟੀ ਮੇਰੇ ਨਾਲ ਹੀ ਬੈਠ ਗਈ ।ਤੇ ਬੋਤਲ ਵਿੱਚੋਂ ਪਾਣੀ ਪੀਣ ਲੱਗ ਗਈ ਫਿਰ ਕੁੱਝ ਸਮਾਂ ਚੁੱਪ ਰਹੀ ਤੇ ਬਾਅਦ ਵਿੱਚ ਹੋਲੀ ਜਿਹੀ ਬੋਲ਼ੀ ਕਿੱਦਾਂ ਕੱਚੀਆਂ ਚੜੇਲਾ ਨੇ ਰੋਲਾ ਪਾਇਆ ਮੈਨੂੰ ਤੇ ਆਂਟੀ ਦੋਨਾ ਨੂੰ ਹਾਸਾ ਆ ਗਿਆ ।
ਫਿਰ ਆਟੀ ਨੇ ਵੇਖਿਆ ਇੱਕ ਕੁੜੀ ਮੁੰਡੇ ਦੇ ਮੂੰਹ ਵਿੱਚ ਧੱਕੇ ਨਾਲ ਕੁਰਕਰੇ ਪਾ ਰਹੀ ਸੀ ਤੇ ਉਹਨੂੰ ਮੁੰਡਾ ਰੋਕ ਰਿਹਾ ਸੀ । ਉਹ ਆਂਟੀ ਫਿਰ ਬੋਲੀ ਪਤਾ ਨਹੀਂ ਅੱਜ ਕੱਲ ਕੀ ਹੋਈ ਜਾਂਦਾ ਮੁੰਡੇ ਕੁੜੀਆਂ ਨੂੰ, ਬੱਸ ਸਾਰਾ ਦਿਨ ਹਿੜ ਹਿੜ ਲਾਈ ਰੱਖਦੇ ਆ। ਫਿਰ ਅਚਾਨਕ ਆਂਟੀ ਨੇ ਚਿਹਰਾ ਉਦਾਸ ਕਰ ਲਿਆ ਜਿਵੇਂ ਕੋਈ ਪੁਰਾਣਾ ਜ਼ਖ਼ਮ ਛਿੱਲ ਲਿਆ ਹੋਵੇ । ਗੱਲਾਂ ਗੱਲਾਂ ਵਿੱਚ ਆਂਟੀ ਨੇ ਦੱਸਿਆ ਕਿ ਉਸਦੇ ਪਤੀ ਦਾ ਦੇਹਾਂਤ ਬਹੁਤ ਘੱਟ ਉਮਰ ਵਿੱਚ ਹੋ ਗਿਆ ਸੀ , ਮੁੰਡਾ ਕੁੜੀ ਦੋਵੇਂ ਜ਼ਿਆਦਾ ਛੋਟੇ ਸੀ। ਚੱਲੋ ਮਾ ਬਾਪ ਨੇ ਕਿਹਾ ਦੁਬਾਰਾਂ ਵਿਆਹ ਦਿੱਦੇ ਆ ਪਰ ਮੈ ਅੜ ਗਈ ਕੀ ਮੇਰੇ ਨਿਆਣੇ ਮੇਰੇ ਕੋਲ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ