ਇਸ ਠੰਡੇ ਮੁਲਖ ਵਿੱਚ ਵੀ ਕਈ ਵੇਰ ਸੁੰਗੜ ਗਏ ਜਜਬਾਤ ਉਬਾਲੇ ਖਾ ਹੀ ਜਾਂਦੇ ਨੇ..ਜਦੋਂ ਕਿਸੇ ਧੱਕੇ ਨਾਇਨਸਾਫੀ ਬਾਰੇ ਪਤਾ ਲੱਗਦਾ ਏ ਤਾਂ..!
ਖੈਰ ਮੁੱਦੇ ਤੇ ਆਵਾਂ..ਅੱਜ ਵੀ ਰੋਜ ਸੁਵੇਰੇ ਖੂਹ ਪੁੱਟਣਾ ਪੈਂਦਾ ਫੇਰ ਆਥਣੇ ਜਾ ਕੇ ਪਾਣੀ ਪੀਣਾ ਨਸੀਬ ਹੁੰਦਾ..!
ਜਦੋਂ ਨਵੇਂ ਨਵੇਂ ਆਏ..ਹਰ ਚੀਜ ਅਜੀਬ ਜਿਹੀ ਲੱਗੇ..ਘਰ ਸੜਕਾਂ ਲੋਕ ਮੋਟਰ ਗੱਡੀਆਂ ਬੋਲੀ ਲਹਿਜਾ ਅੰਗਰੇਜ ਗੋਰੇ ਗੋਰਿਆਂ ਆਲਾ ਦਵਾਲਾ ਨਜਰੀਆ ਵਿਚਰਨ ਅਤੇ ਕਪੜੇ ਪਾਉਣ ਦੇ ਢੰਗ..!
ਕੁਝ ਇੱਕ ਨੇ ਮਖੌਲ ਵੀ ਉਡਾਇਆ..ਅਖ਼ੇ ਇਥੇ ਵਾਂਙ ਅੰਗਰੇਜੀ ਬੋਲਣੀ ਨਹੀਂ ਆਉਂਦੀ..!
ਇੱਕ ਵੇਰ ਤੇ ਲੱਗਿਆ ਦਾਲ ਨਹੀਂ ਗਲਣੀ..ਪਰ ਢੀਠ ਜਿਹੇ ਬਣ ਕੇ ਲੱਗੇ ਰਹੇ..ਜਾਂ ਆਖ ਲਵੋ ਟੱਬਰ ਖਾਤਿਰ ਲੱਗੇ ਰਹਿਣਾ ਪਿਆ..ਕੁਝ ਇੱਕ ਨੇ ਪੈਸੇ ਵੀ ਮਾਰ ਲਏ ਪਰ ਇਹ ਸੋਚ ਟਿਕੇ ਰਹੇ ਕੇ ਜੇ ਹੁਣ ਵਾਪਿਸ ਪਰਤੇ ਤਾਂ ਜਿਹਨਾਂ ਪਾਰਟੀਆਂ ਤੋਹਫੇ ਦੇ ਦੇ ਕੇ ਜਹਾਜੇ ਚੜਾਇਆ ਸੀ ਉਹ ਹੀ ਭਿਓਂ-ਭਿਓਂ ਕੇ ਮਾਰਨਗੇ..!
ਫੇਰ ਦੋ ਕੂ ਸਾਲ ਬਾਅਦ ਹੀ ਇੱਕ ਕਰਾਮਾਤ ਹੋਈ..ਲੋਕ ਆਖਣ ਲਗੇ ਇਹ ਤਾਂ ਸੈੱਟ ਹੋ ਗਿਆ..!
ਮੈਂ ਅੰਦਰੋਂ ਅੰਦਰੀ ਹੱਸਿਆ ਆਖਿਆ ਸੈੱਟ ਨਹੀਂ ਧੱਕੇ ਖਾਣ ਦੀ ਆਦਤ ਪੈ ਗਈ..ਸਿਸਟਮ ਤੇ ਓਹੀ ਏ..ਪਰ ਉਸਨੇ ਮੈਨੂੰ ਸਿਸਟਮ ਮੁਤਾਬਿਕ ਢਲ ਜਾਣ ਦੀ ਤਾਕਤ ਬਕਸ਼ ਦਿੱਤੀ..!
ਪਹਿਲੀ ਵੇਰ ਜਦੋਂ ਵਾਪਿਸ ਗਿਆ ਤਾਂ ਮਾਂ ਪੁੱਛਣ ਲੱਗੀ ਵੇ ਤੂੰ ਕੰਮ ਕੀ ਕਰਦਾ ਏਂ?
ਆਖਿਆ ਫੈਕਟਰੀ ਵਿੱਚ ਦਿਹਾੜੀ ਕਰਦਾ ਤੇ ਮਗਰੋਂ ਬਹੁਕਰ ਵੀ ਫੇਰਨੀ ਪੈਂਦੀ..ਗਲ਼ ਪੈ ਗਈ ਅਖ਼ੇ ਕੀ ਲੋੜ ਸੀ ਏਨੀ ਰਿਸ਼ਤੇਦਾਰੀ ਸਾਮਣੇ ਸੱਚ ਬੋਲਣ ਦੀ..ਇਥੇ ਤੇ ਕਈ ਫੋਟੋਆਂ ਭੇਜਦੇ..ਵੱਡੀਆਂ ਮਹਿੰਗੀਆਂ ਕਾਰਾਂ ਕੋਠੀਆਂ ਅੱਗੇ ਖੜ-ਖੜ ਕੇ..ਫੇਰ ਓਹੀ ਫੋਟੋਆਂ ਉਚੇਚੀਆਂ ਵਿਖਾਉਣ ਵੀ ਆਉਂਦੇ ਨੇ..!
ਆਖਿਆ ਮਾਤਾ ਜੀ ਉਹ ਮਰੀਜ ਨੇ..ਜ਼ਿਹਨੀ ਮਰੀਜ ਅਤੇ ਉਹ ਜਮਾਂਦਰੂ ਅਪਾਹਿਜ ਜਿਹੜੇ ਅਖੀਰ ਤੱਕ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਹੀ ਰਹਿਣਗੇ..ਦੁਨੀਆ ਦੇ ਕਿਸੇ ਸਿਸਟਮ ਕੋਲ ਇਸ ਬਿਮਾਰੀ ਦਾ ਇਲਾਜ ਨਹੀਂ!
ਇਸੇ ਸੋਚ ਕਰਕੇ ਹੀ ਸ਼ਾਇਦ ਕਿੰਨੇ ਮਿੱਤਰ ਪਿਆਰੇ ਅਤੇ ਨਜਦੀਕੀ ਰਿਸ਼ਤੇਦਾਰ ਇੱਕ ਇੱਕ ਕਰਕੇ ਟੁੱਟਦੇ ਗਏ..ਕਈਆਂ ਇਹ ਵੀ ਆਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ