ਨਵੀਂ ਦਿੱਲੀ: ਭਾਰਤ ਅਤੇ ਫਿਲੀਪੀਨਜ਼ ਜਲਦੀ ਹੀ ਅੰਤਰ-ਸਰਕਾਰੀ ਬ੍ਰਹਮੋਸ ਮਿਜ਼ਾਈਲ ਸੌਦੇ ਨੂੰ ਅੰਤਿਮ ਰੂਪ ਦੇਣਗੇ। ਫਿਲੀਪੀਨਜ਼ ਦੀ ਜਲ ਸੈਨਾ ਲਈ ਸੁਪਰਸੋਨਿਕ ਮਿਜ਼ਾਈਲਾਂ ਦੀ ਖਰੀਦ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ। ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸੌਦੇ ‘ਤੇ ਗੱਲਬਾਤ ਲਗਭਗ ਖਤਮ ਹੋ ਗਈ ਹੈ। ਇਸ ਖਰੀਦ ਨਾਲ ਫਿਲੀਪੀਨਜ਼ ਨਾਲ ਭਾਰਤ ਦੇ ਰਣਨੀਤਕ ਸਬੰਧਾਂ ਨੂੰ ਅੱਗੇ ਵਧਾਉਣ ਦੀ ਉਮੀਦ ਹੈ। ਦੱਖਣੀ ਚੀਨ ਸਾਗਰ ‘ਚ ਚੀਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਫਿਲੀਪੀਨਜ਼ ਆਪਣੀ ਜਲ ਸੈਨਾ ਨੂੰ ਮਜ਼ਬੂਤ ਕਰ ਰਿਹਾ ਹੈ।
‘ਸੌਦੇ ‘ਤੇ ਗੱਲਬਾਤ ਲਗਭਗ ਮੁਕੰਮਲ’
ਸੌਦੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਹਮੋਸ ਸੌਦੇ ‘ਤੇ ਗੱਲਬਾਤ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਦੋਵੇਂ ਧਿਰਾਂ ਅਗਲੇ ਕੁਝ ਹਫ਼ਤਿਆਂ ਵਿੱਚ ਸਮਝੌਤੇ ਨੂੰ ਰਸਮੀ ਰੂਪ ਦੇਣ ਲਈ ਤਿਆਰ ਹਨ। ਬ੍ਰਹਮੋਸ ਏਰੋਸਪੇਸ ਇੱਕ ਭਾਰਤ-ਰੂਸੀ ਸੰਯੁਕਤ ਉੱਦਮ ਹੈ ਅਤੇ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਉਤਪਾਦਨ ਕਰਦਾ...
...
Access our app on your mobile device for a better experience!