ਵੀਹ ਸਾਲ ਪਹਿਲੋਂ ਆਈ “ਬਾਗਬਾਨ” ਨਾਮ ਦੀ ਇੱਕ ਹਿੰਦੀ ਫਿਲਮ ਅੱਜ ਐਨ ਸਾਡੇ ਵੇਹੜੇ ਉੱਤਰ ਆਈ ਲੱਗ ਰਹੀ ਸੀ..!
ਫੈਸਲਾ ਕਰਵਾਉਣ ਆਏ ਕੁਝ ਚੋਣਵੇਂ ਰਿਸ਼ਤੇਦਾਰ ਚਾਹ ਦੀਆਂ ਚੁਸਕੀਆਂ ਦੇ ਨਾਲ ਜਾਇਦਾਤ ਨਾਲ ਸਬੰਧਿਤ ਕਿੰਨੇ ਸਾਰੇ ਕਾਗਜ ਪੱਤਰ ਵੇਖਣ ਵਿਚ ਰੁਝੇ ਹੋਏ ਸਨ..!
ਮੈਂ ਕੋਲ ਬੈਠੀ ਨਿੱਕੀ ਨੂੰਹ ਦੇ ਹਾਵ ਭਾਵ ਆਪਣੇ ਜ਼ਿਹਨ ਦੇ ਸ਼ੀਸ਼ੇ ਵਿਚ ਉਤਾਰ ਰਹੀਂ ਸਾਂ..ਕੱਲ ਮਗਰੋਂ ਮੈਨੂੰ ਓਥੇ ਓਹਨਾ ਦੇ ਨਾਲ ਹੀ ਤਾਂ ਰਹਿਣਾ ਪੈਣਾ ਸੀ..!
ਕੰਮ ਵਾਲੀ ਦੇ ਅੱਠ ਹਜਾਰ..ਰੋਟੀ ਟੁੱਕ ਵਾਲੀ ਦੇ ਪੰਜ ਅਤੇ ਨਿੱਕਿਆਂ ਦੀ ਟਿਊਸ਼ਨ ਦੇ ਤਕਰੀਬਨ ਅੱਠ ਹਜਾਰ..ਕੁਲ ਮਿਲਾ ਕੇ ਇੱਕੀ ਹਜਾਰ ਮਹੀਨੇ ਦਾ ਫਾਇਦਾ..!
ਦੂਜੇ ਪਾਸੇ ਵਹੀਲ ਚੇਅਰ ਤੇ ਚੁੱਪ ਚਾਪ ਬੈਠੇ ਸਰਦਾਰ ਜੀ..ਹਰ ਮਹੀਨੇ ਓਹਨਾ ਨੂੰ ਮਿਲਦੇ ਪੈਨਸ਼ਨ ਦੇ ਤਕਰੀਬਨ ਵੀਹ ਹਜਾਰ..ਨਿੱਕੇ ਨਾਲੋਂ ਬੇਸ਼ੱਕ ਇੱਕ ਹਜਾਰ ਘੱਟ ਹੀ ਸੀ ਪਰ ਵੱਡੀ ਨੂੰਹ ਦੇ ਚੇਹਰੇ ਤੇ ਪਸਰਿਆ ਨਿੰਮਾ-ਨਿੰਮਾ ਜਿਹਾ ਹਾਸਾ ਬਿਆਨ ਕਰ ਰਿਹਾ ਸੀ ਕੇ ਘਾਟੇ ਵਿਚ ਉਹ ਵੀ ਨਹੀਂ ਸੀ ਰਹਿਣ ਵਾਲੀ!
ਪੈਣ ਵਾਲੇ ਵਿਛੋੜੇ ਦੀ ਅੱਗ ਹੋਰ ਨਾ ਸਹਾਰਦੀ ਹੋਈ ਕੋਲੋਂ ਅਖੀਰ ਨਾ ਹੀ ਰਿਹਾ ਗਿਆ..ਮੈਂ ਆਪਣੀ ਥਾਂ ਤੋਂ ਉੱਠ ਪਈ ਤੇ ਸਾਫ ਸਾਫ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ