ਗੁਰੂ ਪਿਆਰਿਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਆਓ ਗੁਰੂ ਸਾਹਿਬ ਜੀ ਦੇ ਬਾਰੇ ਕੁਝ ਵਿਚਾਰਾਂ ਕਰੀਏ।
ਮਾਪਿਆਂ ਤੇ ਬੱਚਿਆਂ ਵਾਲਿਓ,
ਮੁੱਖ ਓਸ ਦੀ ਸਿਫ਼ਤ ਦੇ ਵੱਲ ਕਰੀਏ
ਸਾਰਾ ਪਰਿਵਾਰ ਜਿਨ੍ਹੇਂ ਹੱਸ ਵਾਰਿਆ,
ਆਓ ਓਸ ਗੁਰੂ ਦੀ ਗੱਲ ਕਰੀਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤ ਦੇ ਰੂਪ ਵਿੱਚ ਦੁਨੀਆਂ ਦੇ ਕਲਿਆਣ ਦਾ ਜੋ ਕੰਮ ਕੀਤਾ ਓਸ ਦੀ ਉਦਾਹਰਣ ਪੂਰੀ ਦੁਨੀਆ ਵਿੱਚ ਅੱਜ ਤੱਕ ਕਿਤੇ ਨਹੀਂ ਮਿਲਦੀ। 9 ਸਾਲ ਦੀ ਉਮਰ ਵਿੱਚ ਹੀ ਪਿਤਾ ਨੂੰ ਕੁਰਬਾਨੀ ਲਈ ਭੇਜਣਾ ਸਿਰਫ ਓਹਨਾ ਦੀ ਤਿਆਗ ਸ਼ਕਤੀ ਹੀ ਨਹੀਂ ਦਰਸਾਉਂਦਾ ਸਗੋਂ ਛੋਟੀ ਉਮਰ ਵਿੱਚ ਹੀ ਵੱਡੇ ਫੈਸਲੇ ਲੈਣ ਦੀ ਸਮਰੱਥਾ ਨੂੰ ਵੀ ਦੁਨੀਆਂ ਦੇ ਸਾਹਮਣੇ ਪੇਸ਼ ਕਰਦਾ ਹੈ।
ਧਰਮ ਬਚਾਵਣੇ ਲਈ ਜਾਓ ਪਿਤਾ ਜੀ,
ਸਬਕ ਪੜਾਵਨੇ ਲਈ ਜਾਓ ਪਿਤਾ ਜੀ
ਤੁਹਾਡੇ ਨਾਲੋਂ ਵੱਡਾ ਕੌਣ ਮਹਾਂਪੁਰਸ਼ ਹੈ,
ਸੀਸ ਕਟਾਵਨੇ ਲਈ ਜਾਓ ਪਿਤਾ ਜੀ।
ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣੇ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਵੀ ਹਰ ਜੰਗ ਵਿੱਚ ਆਪਣੇ ਨਾਲ ਰੱਖਿਆ। ਗੁਰੂ ਸਾਹਿਬ ਚਾਹੁੰਦੇ ਤਾਂ ਮਾਤਾ ਜੀ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਭੇਜ ਸਕਦੇ ਸਨ ਜਿਵੇਂ ਕਿ ਜਿਹੜੇ ਸਿੰਘਾਂ ਨੇ ਬੇਦਾਵਾ ਦਿੱਤਾ ਸੀ ਓਹ ਵੀ ਸੁਰੱਖਿਅਤ ਘਰਾਂ ਨੂੰ ਚਲੇ ਗਏ ਸਨ। ਪਰ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਜੰਗਾਂ ਵਿੱਚ ਵੀ ਆਪਣੇ ਨਾਲ ਰੱਖਿਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਗੁਰੂ ਸਾਹਿਬ ਜੀ ਨੇ ਵਖਰੇਵਾਂ ਕੀਤਾ ਹੈ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਯਤਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ