ਕਲਗੀਆਂ ਵਾਲੇ ਦੀ ਕਲਗੀ
ਬਾਲ ਚੋਜ (ਭਾਗ -3)
ਜਦੋ ਦਸਮੇਸ਼ ਪਿਤਾ ਜੀ ਦੀ ਸਰੀਰਕ ਉਮਰ ਕੁਝ ਕੁ ਮਹੀਨਿਆ ਦੀ ਹੋਈ ਤਾਂ ਆਪਣੇ ਆਪ ਬੈਠਦੇ ਵਿਹੜੇ ਚ ਰਿੜ੍ਹਦੇ ਫਿਰਦੇ ਮੰਜੇ ਦੇ ਆਸਰੇ ਖੜ੍ਹੇ ਵੀ ਹੋ ਜਾਂਦੇ ਨੇ। ਹੋਲੀ ਹੋਲੀ ਤੁਰਨਾ ਸਿਖਦੇ ਆ , ਜਿਸ ਦਿਨ ਪਾਤਸ਼ਾਹ ਜੀ ਨੇ ਪਹਿਲਾ ਕਦਮ ਪੁੱਟਿਆ ਤਾਂ ਮਾਂ ਗੁਜਰੀ ਜੀ ਦੇਖ ਦੇਖ ਫੁੱਲੇ ਨੀ ਸਮਉਦੇ , ਲਾਲ ਜੀ ਨੂੰ ਇਸ਼ਨਾਨ ਕਰਵਾਇਆ ਸੋਹਣੇ ਨਵੇਂ ਬਸਤਰ ਪਾਏ। ਅੱਜ ਦਸਤਾਰ ਵੀ ਪਹਿਲਾਂ ਨਾਲੋਂ ਵੱਡੀ ਤੇ ਨਵੀ ਸਜਾਈ। ਮਾਤਾ ਜੀ ਗੋਦ ਚ ਬੈਠਾ ਕੇ ਲਾਡ ਕਰਦੇ ਨੇ ਏਨੇ ਨੂੰ ਕੁਝ ਸੰਗਤ ਦਰਸ਼ਨਾਂ ਨੂੰ ਆ ਗਈਆਂ। ਉਨ੍ਹਾਂ ਚੋ ਇੱਕ ਬੀਬੀ ਨੇ ਮਾਤਾ ਜੀ ਨੂੰ ਇਕ ਛੋਟੀ ਜਹੀ ਬੜੀ ਸੋਹਣੀ ਕਲਗੀ ਭੇਟ ਕੀਤੀ। ਬੀਬੀ ਨੇ ਕਿਹਾ ਮਾਤਾ ਜੀ ਏ ਕਲਗੀ ਮੈ ਬੜੇ ਪਿਆਰ ਦੇ ਨਾਲ ਤਿਆਰ ਕਰਵਾਈ ਹੈ। ਦੇਖੋ ਸੋਹਣੇ ਖੰਭ ਲੱਗੇ ਹੋਏ ਨੇ , ਮੇਰੇ ਮਨ ਦੀ ਰੀਝ ਹੈ ਕੇ ਸਾਹਿਬਜ਼ਾਦਾ ਜੀ ਦੇ ਸੀਸ ਸਜੀ ਦੇਖਾਂ। ਮਾਤਾ ਜੀ ਨੇ ਬੀਬੀ ਦਾ ਪਿਆਰ ਦੇਖ ਉੱਥੇ ਬੈਠਿਆਂ ਹੀ ਸੋਹਣੀ ਕਲਗੀ ਆਪਣੇ ਚੰਦ ਨਾਲੋ ਸੋਹਣੇ ਲਾਲ ਜੀ ਦੀ ਨਵੀ ਦਸਤਾਰ ਦੇ ਨਾਲ ਜੋੜ ਕੇ ਸੀਸ ਤੇ ਸਜਾਈ। ਅੱਜ ਪਹਿਲਾ ਦਿਨ ਸੀ ਜਦੋਂ ਦਸਮੇਸ਼ ਜੀ ਦੇ ਸੀਸ ਤੇ ਕਲਗੀ ਸਜੀ ਦੇਖ ਮਾਂ ਗੁਜਰੀ ਬਲਿਹਾਰ ਕੁਰਬਾਨ ਜਾਂਦੀ ਹੈ, ਉਹ ਬੀਬੀ ਵੀ ਆਪਣੇ ਆਪ ਨੂੰ ਵੱਡਭਾਗਣ ਸਮਝਦੀ ਸ਼ੁਕਰਾਨੇ ਕਰਦੀ ਆ , ਉਸ ਦਿਨ ਤੋਂ ਨਾਮ ਹੋਇਆ ਕਲਗੀਆਂ ਵਾਲੇ ਹੌਲੀ ਹੌਲੀ ਸੰਗਤ ਕਲਗੀਆਂ ਵਾਲੇ ਤੇ ਕਲਗੀਧਰ ਕਰਕੇ ਯਾਦ ਕਰਨ ਲੱਗ ਪਈ ਏ ,ਕਲਗੀ ਸਜਉਣਾ ਇਤਿਹਾਸਕ ਹੋ ਨਿਬੜੀ।
ਕਵੀ ਸੰਤੋਖ ਸਿੰਘ ਦੀ ਕਹਿੰਦੇ ਨੇ ਪਾਤਸ਼ਾਹ ਮੇਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ