ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ
ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜ਼ੀ ਦੀ ਗੱਲ ਬਾਤ ਦੀ ਪੂਰੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਸੀ।
ਨਵੰਬਰ 1675 ਵਿਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ। ਉਸ ਨੂੰ ਲੈ ਕੇ ਵੱਡਾ ਕਾਜ਼ੀ ਗੁਰੂ ਜੀ ਪਾਸ ਆਇਆ ਤੇ ਕਹਿਣ ਲਗਾ ਕਿ ਬਾਦਸ਼ਾਹ ਨੇ ਆਪ ਵਲ ਫ਼ੁਰਮਾਨ ਭੇਜਿਆ ਹੈ ਕਿ
‘ਜਾਂ ਤਾਂ ਕਮਲਾ ਪੜ੍ਹ ਕੇ ਦੀਨ ਇਸਲਾਮ ਪ੍ਰਵਾਨ ਕਰੋ, ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਉ ਤੇ ਜਾਂ ਮੌਤ ਲਈ ਤਿਆਰ ਹੋ ਜਾਉ’।
ਗੁਰੂ ਜੀ ਨੇ ਸ਼ਾਂਤ ਮਨ ਤੇ ਗੰਭੀਰ ਆਵਜ਼ ਵਿਚ ਫ਼ੁਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਅਪਰਵਾਨ ਹਨ।
ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ, ਨਾ ਕਰਾਮਾਤ ਵਿਖਾਉਣ ਲਈ। ਤੁਸੀਂ ਜੋ ਕਾਰਵਾਈ ਕਰਨੀ ਹੈ, ਕਰੋ।
ਗੁਰੂ ਜੀ ਦਾ ਜਵਾਬ ਸੁਣ ਕੇ ਕਾਜ਼ੀ ਨੇ ਉਨ੍ਹਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿਤਾ।
ਕਤਲ ਦਾ ਸਮਾਂ ਨੀਯਤ ਕਰਕੇ ਨਗਰ ਵਿਚ ਡੌਂਡੀ ਫੇਰੀ ਗਈ। ਨਿਸਚਤ ਸਮੇਂ ਤੇ ਗੁਰੂ ਜੀ ਨੂੰ ਬੰਦੀਖਾਨੇ ਵਿਚੋਂ ਚਾਂਦਨੀ ਚੌਂਕ ਲਿਜਾਇਆ ਗਿਆ।
ਆਪ ਦੀ ਅੰਤਮ ਇੱਛਾ ਜਾਣ ਕੇ ਆਪ ਨੂੰ ਲਾਗਲੇ ਖੂਤ ਤੋਂ ਇਸ਼ਨਾਨ ਕਰਨ ਦੀ ਆਗਿਆ ਦੇ ਦਿਤੀ ਗਈ।
ਇਸ਼ਨਾਨ ਕਰਕੇ ਆਪ ਬੋਹੜ ਦੇ ਬਿਰਛ ਥੱਲੇ ਚੌਂਕੜੀ ਮਾਰ ਕੇ ਬੈਠ ਗਏ।
ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਵਿਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ