ਆਹ ਇੱਕ ਨਵਾਂ ਰਿਵਾਜ਼ ਚੱਲ ਪਿਆ ਏ ਫ਼ੂਡ ਬਲੌਗਿੰਗ ਦਾ। ਜਣਾ ਖਣਾ ਟੁੱਟੇ ਜਿਹੇ ਮੋਬਾਈਲ ਨਾਲ ਰੇਹੜੀ ਉੱਤੇ ਖੜ੍ਹ ਵੀਡੀਓ ਬਣਾ ਯੂਟਿਓਬ ਫੇਸਬੁੱਕ ਉੱਤੇ ਚਾੜ੍ਹੀ ਜਾਂਦਾ ਹੈ। ਰੇਹੜੀਆਂ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖੁੱਲ੍ਹ ਕੇ ਖਿਲਵਾੜ ਕਰ ਰਹੇ ਹਨ। ਗਾਹਕ ਅਤੇ ਮਸ਼ਹੂਰੀ ਦੇ ਚੱਕਰ ਵਿੱਚ ਲੋਕਾਂ ਅੱਗੇ ਖੇਹ ਸੁਆਹ ਪਰੋਸੀ ਜਾ ਰਹੀ ਹੈ। ਬਹੁਤ ਵੀਡੀਓ ਹਨ ਜਿਹਨਾਂ ਨੂੰ ਵੇਖ ਮਨ ਪਰੇਸ਼ਾਨ ਹੋਇਆ ਜਿਹਨਾਂ ਵਿੱਚੋਂ ਕੁੱਝ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਹਾਂ। ਲੋਕ ਬਹੁਤ ਖੁਸ਼ੀ ਨਾਲ ਇਹ ਚੀਜ਼ਾਂ ਖਾ ਪੀ ਰਹੇ ਹਨ।
ਥੋੜੇ ਦਿਨ ਪਹਿਲਾਂ ਯੂਟਿਓਬ ਉੱਤੇ ਇੱਕ ਵੀਡੀਓ ਵੇਖੀ ਜਿਸ ਵਿੱਚ ਮੈਗੀ ਵਿੱਚ ਪਾਣੀ ਦੀ ਜਗ੍ਹਾ ਫੈਂਟਾ ਇਸਤੇਮਾਲ ਕੀਤਾ ਜਾ ਰਿਹਾ ਸੀ ਨਾਮ ਫੈਂਟਾ ਮੈਗੀ। ਮੈਗੀ ਦੇ ਪਕੌੜੇ ਤਲੇ ਜਾ ਰਹੇ ਨੇ। ਸੇਵੀਆਂ ਛੱਡ ਬੱਚੇ ਵੱਡੇ ਮੈਗੀਆਂ ਉੱਤੇ ਲੱਗ ਗਏ ਨੇ।
ਦੁੱਧ ਵਿੱਚ ਕੋਕ ਮਿਲਾਕੇ ਲੋਕਾਂ ਨੂੰ ਕੋਲਾ ਡਰਿੰਕ ਪਿਲਾਇਆ ਜਾ ਰਿਹਾ ਹੈ। ਦਹੀਂ ਵਿੱਚ ਗੈਸ ਵਾਲਾ ਪਾਣੀ ਮਿਲਾ ਲੱਸੀ ਤਿਆਰ ਕੀਤੀ ਜਾ ਰਹੀ ਹੈ। ਲਾਲ ਹਰੀ ਮਿਰਚ ਵਾਲੇ ਸ਼ਰਬਤ ਬਣਾਏ ਜਾ ਰਹੇ ਨੇ। ਇੱਕ ਚਾਟ ਦੀ ਕੌਲੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅੱਧਾ ਕੁ ਕਿੱਲੋ ਮਿਰਚਾਂ ਪਾ ਇਨਾਮ ਦਾ ਲਾਲਚ ਦੇਕੇ ਲੋਕਾਂ ਨੂੰ ਇਹ ਜ਼ਹਿਰ ਖਾਣ ਲਈ ਆਕਰਸ਼ਿਤ ਕੀਤਾ ਜਾ ਰਿਹਾ।
ਫੈਕਟਰੀਆਂ ਵਿੱਚ ਤਿਆਰ ਹੋਇਆ ਮੱਖਣ ਪਾਈਆ ਅੱਧਾ ਕਿੱਲੋ ਦੇ ਹਿਸਾਬ ਨਾਲ ਤੜਕਾ ਲਾਓਣ ਲਈ ਵਰਤਿਆ ਜਾ ਰਿਹਾ।
ਦੋ ਅੰਡਿਆਂ ਦਾ ਆਮਲੇਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ