ਜਾਨ ਮੁੱਠੀ ‘ਚ ਆ ਜਾਂਦੀ ਸੀ ਜਦੋਂ ਉਹਦਾ ਸਕੂਟਰ ਛੂੰ ਕਰਕੇ ਕੋਲ਼ੋਂ ਦੀ ਲੰਘਦਾ ਸੀ। ਆਖਦੇ ਹੁੰਦੇ ਸੀ,”ਇਹ ਨੀਂ ਮੁੜਦਾ ਵੰਨ-ਪੀਸ ਕਿਸੇ ਦਿਨ ਘਰੇ! ਖੁਰਚ ਕੇ ਲਾਹੁਣਾ ਪੈਣਾ ਸੜਕ ‘ਤੋਂ!”
ਤਾਏ ਦੀ ਮੌਤ ਮਗਰੋਂ ਬਿੰਦਰ ਐਸਾ ਸੁਧਰਿਆ, ਲੋਕ ਉਹਦੇ ਨਾਂ ਦੀਆਂ ਸੁੰਹਾਂ ਖਾਣ ਲੱਗੇ। ਫੌਜ ‘ਚ ਭਰਤੀ ਹੋ ਗਿਆ ਤੇ ਅੰਤ ਉਹ ਸ਼ਹੀਦ ਹੋ ਕੇ ਤਰੰਗੇ ‘ਚ ਢਕੇ ਤਾਬੂਤ ‘ਚ ਬੰਦ ਹੋ ਕੇ ਪਿੰਡ ਪਰਤਿਆ। ਸਾਰਾ ਪਿੰਡ ਉਦਾਸ- ਪ੍ਰੇਸ਼ਾਨ ਸੜਕ ਦੇ ਦੋਹੇਂ ਕੰਢੀਂ ਕਤਾਰ ਬੰਨ੍ਹ ਕੇ ਖੜ੍ਹ ਗਿਆ,”ਯਾਰ, ਇਉਂ ਆਉਣਾ ਤਾਂ ਜੈਜ਼ ਨਈਂ ਸੀ!” ਬੰਦੂਕਾਂ ਦੀ ਸਲਾਮੀ ‘ਚ ਸਸਕਾਰ ਹੋਇਆ। ਓਸ ਰਾਤ ਪਤਾ ਨੀਂ ਕਿੰਨੇ ਘਰਾਂ ‘ਚ ਚੱਜ ਨਾਲ਼ ਰੋਟੀ ਨੀਂ ਪੱਕੀ। ਬਿੰਦਰ ਦੀ ਘਰਾਂਆਲ਼ੀ ਦਾ ਨਿੱਕਾ ਜਿਆ ਮੂੰਹ ਸੀ ਜਦੋਂ ਵਿਧਵਾ ਹੋ ਗਈ, ਵਿਆਹ ਨੂੰ ਮਸਾਂ ਡੇਢ ਕੁ ਸਾਲ਼ ਈ ਤਾਂ ਹੋਇਆ ਸੀ ਅਜੇ। ਮਸਾਂ-ਮਸਾਂ ਟੱਬਰ ਦੇ ਦਿਨ ਫਿਰਨ ਲੱਗੇ ਸਨ, ਮਸਾਂ ਆਸ ਦੀ ਕਿਰਨ ਫੁੱਟੀ ਸੀ ਪਰ ਫੇਰ ਘੁੱਪ ਹਨੇਰਾ ਛਾ ਗਿਆ।
ਤਾਈ ਕੱਖੋਂ ਹੌਲ਼ੀ ਹੋ ਗਈ, ਦਿਨ-ਰਾਤ ਰੋਂਦੀ ਨੇ ਦੀਦੇ ਗਾਲ਼ ਛੱਡੇ, ਸੁੱਤੀ ਪਈ ਦੇ ਮੂੰਹੋਂ ਨਿੱਕਲ ਜਾਂਦਾ,”ਬਿੰਦਰਾ, ਤੂੰ ਚੰਗੀ ਨੀਂ ਕੀਤੀ! ਮੈਨੂੰ ਮਾਰ ਕੇ ਸੁੱਟ ਗਿਐਂ! ਤੇਰੀ ਆਈ ਮੈਂ ਕਿਉਂ ਨੀਂ ਮਰਗੀ?”
ਤਾਈ ਨੇ ਰੋਕਿਆ ਨੀਂ ਪਰ ਨੂੰਹ ਪੇਕੇ ਨਾ ਗਈ। ਉਹਦੇ ਵਧਦੇ ਢਿੱਡ ਨੇ ਤਾਈ ਨੂੰ ਕੁਝ ਸੁਰਤ ‘ਚ ਲਿਆਂਦਾ, ਮੋਏ ਕਲਬੂਤ ‘ਚ ਜਾਨ ਫੂਕ ਦਿੱਤੀ। ਉਹਦੇ ਬੁੱਢੇ ਹੱਡਾਂ ‘ਚ ਅਸਮਾਨੀ ਬਿਜਲੀ ਵਾਲ਼ੀ ਫੁਰਤੀ ਤੇ ਅੱਖਾਂ ‘ਚ ਲਿਸ਼ਕ ਆ ਗਈ। ਇੱਕ ਮਾਂ ਜੀਹਦਾ ਜਵਾਨ-ਜਹਾਨ ਪੁੱਤ ਤੁਰ ਗਿਆ ਸੀ, ਆਪਣੀ ਨੂੰਹ ਦੇ ਪੇਟੋਂ ਪੋਤੇ ਦੇ ਰੂਪ ‘ਚ ਪੁੱਤ ਦੀ ਉਡੀਕ ਕਰਨ ਲੱਗੀ। ਉਹਨੇਂ ਲੁਕ-ਲੁਕ ਅਰਦਾਸਾਂ ਕੀਤੀਆਂ,”ਹੇ ਵਾਗਰੂ, ਜਿਵੇਂ ਖੋਹਿਆ ਏ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ