ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਕੌੜੇ ਦਿਆ ਤੇ ਮਹਿਰਾਜ ਦਿਆਂ ਵਿੱਚ ਨਫ਼ਰਤ ਕਾਇਮ ਰਹੀ ਏਧਰ ਗੁਰਤਾਗੱਦੀ ਤੇ ਸੱਤਵੇ ਗੁਰੂ ਹਰਿਰਾਇ ਸਾਹਿਬ ਜੀ ਬਿਰਾਜਮਾਨ ਹੋ ਗਏ ਸਨ । ਕੌੜੇ ਕਿਆ ਦੀ ਵੰਸ਼ ਵਿੱਚ ਇਕ ਮਹਾਬਲੀ ਯੋਧਾ ਪੈਦਾਂ ਹੋਇਆ ਜਿਸ ਦਾ ਨਾਮ ਜੈਦਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਾ ਨਹੀ ਕਰ ਸਕਦਾ ਸੀ ਸਾਰੇ ਯੋਧੇ ਉਸ ਤੋ ਭੈ ਖਾਦੇ ਸਨ । ਉਧਰ ਮਹਿਰਾਜ ਦਾ ਚੌਧਰੀ ਦਿਆਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸਹੂਰ ਹੋਇਆ, ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਇਆ । ਗੁਰੂ ਜੀ ਉਸ ਸਮੇ ਮਹਿਰਾਜ ਵਿਖੇ ਆਏ ਹੋਏ ਸਨ , ਕਾਲੇ ਨੇ ਜਦੋ ਜੈਦਪੁਰਾਣੇ ਦੀ ਬਹਾਦਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਸੀ । ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਏਨਾ ਬਲੀ ਹੋਣ ਦਾ ਕਾਰਨ ਪੁੱਛਿਆ, ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ । ਇਕ ਦਿਨ ਜੈਦਪਾਰਾਣੇ ਦੀ ਮਾਤਾ ਸਵੇਰ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋ ਦੀ ਇਕ ਨਦੀ ਵਗਦੀ ਸੀ । ਉਸ ਨਦੀ ਵਿੱਚ ਬੱਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋ ਜੈਦਪੁਰਾਣੇ ਦੀ ਮਾਂ ਨੇ ਨਦੀ ਵੱਲ ਵੇਖਿਆ ਤਾ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕ ਵੇਖੀ ਉਸੇ ਹੀ ਵੇਲੇ ਬੱਬਰ ਸ਼ੇਰ ਨੂ ਭਬਕ ਮਾਰੀ ਰੱਬ ਦੀ ਮਰਜੀ ਉਸੇ ਸਮੇ ਜੈਦਪੁਰਾਣੇ ਨੇ ਆਪਣੀ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਚੜਦੇ ਸੂਰਜ ਦੀ ਚਮਕ ਤੇ ਸ਼ੇਰ ਦੀ ਭਬਕ ਸੁਣਨ ਨਾਲ ਮਾਂ ਦੇ ਗਰਭ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ