ਹਨੇਰੇ ਅਤੇ ਧੁੰਦ ਦਾ ਠੰਡਾ ਸੀਤ ਮਿਸ਼ਰਣ..ਗਹੁ ਨਾਲ ਵੇਖਿਆ..ਬਾਬਾ ਜੀ ਅਜੇ ਵੀ ਭੋਏਂ ਤੇ ਬੈਠੇ ਕਿਸੇ ਆਖਰੀ ਗ੍ਰਾਹਕ ਦੇ ਇੰਤਜਾਰ ਵਿਚ ਸਨ..ਆਸੇ ਪਾਸੇ ਸਭ ਜਾ ਚੁਕੇ ਸਨ..!
ਪੁੱਛਿਆ ਬਾਬਾ ਜੀ ਦੱਸੋ ਅੱਜ ਕਿੰਨੇ ਪੈਸੇ ਦਿਆਂ?
ਆਖਣ ਲੱਗੇ ਜੋ ਮਰਜੀ ਦੇ ਦੇ ਪੁੱਤ..!
ਦਸਾਂ ਦਸਾਂ ਦੇ ਤਿੰਨ ਨੋਟ ਫੜਾਏ..ਖੁਸ਼ ਹੋ ਗਏ..ਬਚੇ ਹੋਏ ਸਾਰੇ ਆਲੂ..ਟਮਾਟਰ..ਗੋਭੀ ਮਟਰ ਪਾਲਕ ਅਤੇ ਹੋਰ ਵੀ ਕਿੰਨਾ ਕੁਝ ਇੱਕ ਬੋਰੀ ਵਿਚ ਪਾ ਮੇਰੇ ਸਾਈਕਲ ਮਗਰ ਰੱਖਦੇ ਹੋਏ ਆਖਣ ਲੱਗੇ ਅੱਜ ਤੈਨੂੰ ਘੜੀ ਲੱਗੂ ਬਣਾਉਣ ਲੱਗਿਆਂ..ਆਲੂ ਥੋੜੇ ਮਾੜੇ ਨੇ..!
ਆਖਿਆ ਕੋਈ ਨੀ ਬਾਬਾ ਜੀ ਤੁਸੀਂ ਅੱਪੜੋਂ ਵੇਲੇ ਸਿਰ..ਠੰਡ ਬੜੀ ਏ..!
ਘਰੇ ਅੱਪੜਿਆ ਤਾਂ ਡੰਗਰ ਉਡੀਕੀ ਜਾ ਰਹੇ ਸਨ..ਪਿੱਛੋਂ ਬੋਰੀ ਲਾਹ ਕੇ ਸਾਰਾ ਕੁਝ ਖੁਰਲੀ ਵਿਚ ਉਲੱਦ ਦਿੱਤਾ..ਹੱਥ ਧੋ ਕੇ ਬਣੀ ਹੋਈ ਰੋਟੀ ਖਾਣ ਬੈਠੇ ਨੂੰ ਫਿਕਰ ਜਿਹਾ ਖਾਈ ਜਾਵੇ..ਬਾਬਾ ਜੀ ਵੇਲੇ ਸਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ