ਬ੍ਰਮਿੰਘਮ ਤੋਂ ਦਿੱਲੀ ਤੇ ਫੇਰ ਗੁਰੂ ਦੀ ਨਗਰੀ ਕਦੋਂ ਆਣ ਅੱਪੜਿਆ ਪਤਾ ਹੀ ਨਹੀਂ ਲੱਗਾ..ਦਰਬਾਰ ਸਾਬ ਮੱਥਾ ਟੇਕ ਸੋਚੀਂ ਪੈ ਗਿਆ ਹੁਣ ਅੱਗਿਓਂ ਕਿੱਦਾਂ ਜਾਇਆ ਜਾਵੇ..!
ਨਿੱਕੇ ਹੁੰਦਿਆਂ ਦੀ ਇੱਕ ਹੁਸੀਨ ਜਿਹੀ ਤਮੰਨਾ ਪੁਗਾਉਣ ਖਾਤਿਰ ਪਠਾਨਕੋਟ ਜਾਂਦੀ ਸਵਾਰੀ ਗੱਡੀ ਵਿਚ ਆਣ ਬੈਠਾ..ਕੋਲੇ ਵਾਲੇ ਇੰਜਣ ਵਾਲੀ ਗੱਡੀ..ਵੇਰਕੇ ਟੇਸ਼ਨ ਤੋਂ ਡੇਰੇ ਬਾਬੇ ਨਾਨਕ ਨੂੰ ਜਾਂਦੀ ਲਾਈਨ ਤੋਂ ਦੂਰ ਹੋਣ ਲੱਗੀ ਤਾਂ ਇੰਝ ਲੱਗਿਆ ਜਿੱਦਾਂ ਨਨਕਾਣਾ ਦੂਰ ਹੋ ਰਿਹਾ ਹੋਵੇ..ਰੌਲਿਆਂ ਤੋਂ ਪਹਿਲਾਂ ਇਥੋਂ ਨਾਰੋਵਾਲ ਤੱਕ ਗੱਡੀ ਜਾਇਆ ਕਰਦੀ ਸੀ..!
ਕੱਥੂਨੰਗਲ ਵਾਲੀ ਨਹਿਰ..ਫੇਰ ਜੈਂਤੀਪੁਰ..ਮਗਰੋਂ ਬਿਰਹੋਂ ਦੇ ਸੁਲਤਾਨ ਦਾ ਲੋਹੇ ਦੀਆਂ ਭੱਠੀਆਂ ਵਾਲਾ ਸ਼ਹਿਰ ਬਟਾਲਾ..ਟੇਸ਼ਨ ਕੋਲ ਮੁਹੱਲਾ ਪ੍ਰੇਮ ਨਗਰ..ਇਸ ਮੁਹੱਲੇ ਹੀ ਤਾਂ ਸ਼ਿਵ ਦਾ ਘਰ ਸੀ..ਰੋਗ ਬਣਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਵਾਲਾ..ਰਿਕਸ਼ੇ ਵਾਲੇ ਨੂੰ ਵਾਜ ਮਾਰੀ..ਕਾਦੀਆਂ ਵਾਲੀ ਚੁੰਗੀ ਚਲੇਂਗਾ..ਪਜਾਮੇਂ ਦਾ ਪਹੁੰਚਾ ਗੋਡੇ ਤੋਂ ਉਤਾਂਹ ਚੁੱਕ ਗੰਢ ਮਾਰਦਾ ਆਖਣ ਲੱਗਾ ਜਰੂਰ ਬਾਊ ਜੀ ਜਾਣ ਵਾਸਤੇ ਹੀ ਤਾਂ ਬੈਠੇ ਹਾਂ..!
ਪੈਡਲ ਮਾਰਦਾ ਪਿਛਾਂਹ ਮੁੜ ਪੁੱਛਣ ਲੱਗਾ ਵਲੈਤੋਂ ਆਏ ਲੱਗਦੇ ਓਂ..ਅੱਗੋਂ ਝੂਠ ਮਾਰ ਦਿੱਤਾ..ਨਹੀਂ ਦਿੱਲੀ ਨੌਕਰੀ ਕਰਦਾ ਹਾਂ..ਮੁਸ਼ਕੜੀਆਂ ਵਿਚ ਹੱਸ ਪਿਆ ਬਾਊ ਜੀ ਅਟੈਚੀ ਤੇ ਦਿੱਲੀ ਵਾਲੇ ਨੀ ਲੱਗਦੇ..!
ਰਾਹ ਵਿਚ ਰੇਲਵੇ ਰੋਡ,ਪੱਪੀ ਦਾ ਢਾਬਾ,ਜੀ.ਟੀ ਰੋਡ, ਪੈਟਰੋਲ ਪੰਪ,ਇਲਾਹਾਬਾਦ ਬੈੰਕ,ਗਾਂਧੀ ਚੋਂਕ,ਬੱਸ ਅੱਡਾ,ਜਲੰਧਰ ਰੋਡ,ਹੰਸਲੀ ਦਾ ਪੁਲ..ਅਤੇ ਅੰਦਰ ਉੱਗੀ ਹਰੇ ਰੰਗ ਦੀ ਕਾਹੀ..ਉਹ ਹੰਸਲੀ ਜਿਹੜੀ ਬੇਰਿੰਗ ਕਾਲਜ ਮੇਰੀ ਕਲਾਸ ਮਗਰ ਬਣੀ ਕੰਧ ਨੂੰ ਚੁੰਮ ਕੇ ਲੰਘਿਆ ਕਰਦੀ ਸੀ..ਗੰਦੀ ਕਰ ਦਿੱਤੀ ਇਨਸਾਨ ਨੇ..”ਰਾਮ ਤੇਰੀ ਗੰਗਾ ਮੈਲੀ” ਵੀ ਘਰੋਂ ਦੱਸੇ ਬਗੈਰ ਵੇਖੀ ਸੀ ਅੰਦਰਲੇ ਸਿਨਮੇਂ..ਬੇਸ਼ੱਕ ਮਗਰੋਂ ਕੁੱਟ ਵੀ ਬਥੇਰੀ ਖਾਦੀ..!
ਫੇਰ ਜੀ ਕੀਤਾ ਬਾਬੇ ਨਾਨਕ ਦੇ ਸਹੁਰੇ ਕੰਧ ਸਾਬ ਮੱਥਾ ਟੇਕ ਆਵਾਂ..ਪਰ ਪਿੰਡ ਵੀ ਤਾਂ ਅੱਪੜਨਾ ਸੀ..!
ਟਾਂਗੇ ਦੀ ਸੀਟ ਹੇਠ ਸਮਾਨ ਟਿਕਾਉਂਦਿਆਂ ਹੀ ਬਾਬੇ ਨੇ ਟਾਂਗਾ ਤੋਰ ਲਿਆ..ਸਵਾਰੀਆਂ ਦਾ ਧਿਆਨ ਬੱਸ ਮੇਰੇ ਵੱਲ..ਕੋਈ ਲੀੜਿਆਂ ਵੱਲ ਤੇ ਕੋਈ ਜੈਕਟ ਵੱਲ ਵੇਖੀ ਜਾ ਰਿਹਾ ਸੀ..ਜਦੋਂ ਆਪਣਾ ਪਿੰਡ ਦੱਸਿਆ ਤਾਂ ਕਿੰਨੀਆਂ ਵਾਕਫ਼ੀਆਂ ਰਿਸਤੇਦਾਰੀਆਂ ਨਿੱਕਲ ਆਈਆਂ..!
ਰਵਾਂ-ਰਵੀਂ ਤੁਰੇ ਜਾਂਦੇ ਘੋੜੇ ਦੇ ਨਾਲ ਨਾਲ ਮੇਰੀਆਂ ਪੂਰਾਣੀਆਂ ਯਾਦਾਂ ਦੇ ਕਿੰਨੇ ਸਾਰੇ ਕਾਫਲੇ ਵੀ ਤੁਰੇ ਜਾ ਰਹੇ ਸਨ..ਜਿਉਂ ਜਿਉਂ ਮੰਜਿਲ ਨੇੜੇ ਆਉਂਦੀ ਗਈ ਆਪਣੇਪਣ ਦੇ ਢੇਰ ਵੀ ਉਚੇ ਹੁੰਦੇ ਗਏ..!
ਪੈਦਲ ਤੁਰੇ ਆਉਂਦੇ ਕਿੰਨੇ ਸਾਰੇ ਲੋਕ ਅਤੇ ਸਾਈਕਲਾਂ ਤੇ ਚੜੇ ਆਉਂਦੇ ਦੋਧੀ ਮੈਨੂੰ ਚਿਰਾਂ ਤੋਂ ਵਿਛੜੇ ਹੋਏ ਆਪਣੇ ਹੀ ਮਿੱਤਰ ਪਿਆਰੇ ਜਾਪੇ..!
ਘਰ ਵਾਲੇ ਦੇ ਮਗਰ ਘੁੰਡ ਕੱਢ ਤੁਰੀ ਜਾਂਦੀ ਇੱਕ ਚੂੜੇ ਵਾਲੀ..ਹੱਥ ਵਿੱਚ ਫੜਿਆ ਸੈਂਡਲ..ਸ਼ਾਇਦ ਅੱਡੀ ਲਹਿ ਗਈ ਸੀ..ਜੁੱਤੀ ਕਸੂਰੀ ਪੈਰੀਂ ਨਾ ਪੂਰੀ..ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ..ਘੁੰਡ ਕੱਢ ਲੈ ਪੱਤਲੀਏ ਨਾਰੇ..ਸਹੁਰਿਆਂ ਦਾ ਪਿੰਡ ਆ ਗਿਆ..ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ..ਕੰਡਾ ਚੁੱਬਾ ਤੇਰੇ ਪੈਰ ਨੀ ਬਾਂਕੀਏ ਨਾਰੇ ਨੀ..ਦਿਹਾਤੀ ਪ੍ਰੋਗਰਾਮ ਵਿੱਚ ਵੱਜਦੇ ਕਿੰਨੇ ਸਾਰੇ ਗਾਉਣ ਚੇਤੇ ਆ ਗਏ..!
ਹਰੀਆਂ ਭਰੀਆਂ ਪੈਲੀਆਂ ਅਤੇ ਸ਼ਟਾਲੇ..ਪਾਣੀ ਦੀਆਂ ਬੰਬੀਆਂ..ਧੁੱਪ ਸੇਕਦੇ ਚਿੜੀਆਂ ਤੋਤੇ..ਅਤੇ ਵਜੂਦ ਦੀ ਬੁੱਕਲ ਵਿਚ ਵੜਨ ਨੂੰ ਕਾਹਲੀ ਜਿਹੀ ਪੈ ਰਹੀ ਦੂਰ ਨਿੱਕਲਦੇ ਗੁੜ ਦੀ ਮਿੱਠੀ ਜਿਹੀ ਖੁਸ਼ਬੋ ਅਤੇ ਰਵਾਂ ਰਵੀਂ ਤੁਰੇ ਜਾਂਦੇ ਡੰਗਰਾਂ ਦੇ ਵੱਗ..ਇਸ ਸਾਰੇ ਦੇ ਵਿੱਚ ਕਦੋਂ ਪਿੰਡ ਅੱਪੜ ਗਿਆ ਪਤਾ ਹੀ ਨਾ ਲੱਗਾ..!
ਘਰੇ ਨਾ ਕੋਈ ਚਿੱਠੀ ਤੇ ਨਾ ਕੋਈ ਸੁਨੇਹਾਂ..ਟਾਂਗੇ ਤੋਂ ਉੱਤਰਦਿਆਂ ਦੇਖ ਕਿੰਨੇ ਸਾਰੇ ਮੂੰਹ ਅੱਡੇ ਦੇ ਅੱਡੇ ਰਹਿ ਗਏ..!
ਗੋਹਾ ਫੇਰਦੀ ਮਾਂ ਲਿੱਬੜੇ ਹੱਥਾਂ ਨਾਲ ਹੀ ਦੌੜੀ ਆਈ..ਕਿਸੇ ਖੇਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ