ਨਵੇਂ ਸ਼ਹਿਰ ਸ਼ਿਫਟ ਹੋਣ ਮਗਰੋਂ ਸਭ ਤੋਂ ਵੱਧ ਫਿਕਰ ਨਿੱਕੀ ਧੀ ਦਾ ਹੀ ਸੀ..ਬੜੀ ਅਜੀਬ ਆਦਤ ਹੋਇਆ ਕਰਦੀ ਸੀ ਉਸ ਦੀ..ਕਿਸੇ ਓਪਰੇ ਨੂੰ ਵੇਖਦਿਆਂ ਸਾਰ ਹੀ ਉੱਚੀ-ਉੱਚੀ ਰੋਣ ਲੱਗ ਪੈਂਦੀ..ਹਰ ਵੇਲੇ ਇਹੋ ਚਿੰਤਾ..ਜਦੋਂ ਦੋਵੇਂ ਚਲੇ ਜਾਇਆ ਕਰਾਂਗੇ ਤਾਂ ਇਸਨੂੰ ਕਿਸ ਕੋਲ ਛੱਡਾਂਗੇ..!
ਅਖੀਰ ਨੈਣੀ ਵਾਸਤੇ ਇਸ਼ਤਿਹਾਰ ਦੇ ਦਿੱਤਾ..ਕਿੰਨੀਆਂ ਦੱਸਾਂ ਪਈਆਂ..ਬੜੇ ਥਾਵਾਂ ਤੋਂ ਕਾਲਾਂ ਵੀ ਆਈਆਂ..ਪਰ ਤਸੱਲੀ ਕਿਧਰੇ ਵੀ ਨਾ ਹੋਈ..ਹਰੇਕ ਥਾਂ ਕੋਈ ਨਾ ਕੋਈ ਅਜੀਬ ਜਿਹੀ ਸ਼ਰਤ ਹੁੰਦੀ..ਏਨੇ ਵਜੇ ਛੱਡਣਾ ਪੈਣਾ..ਏਨੇ ਵਜੇ ਲੈਣ ਆਉਣਾ..ਕਿਸੇ ਦੇ ਘਰ ਦਾ ਮਾਹੌਲ ਬੜਾ ਅਜੀਬ ਜਿਹਾ..ਕਿਧਰੇ ਕੁਝ ਸ਼ਰਾਰਤੀ ਬੱਚੇ..ਤੇ ਕਿਧਰੇ ਗੰਦੇ ਜਿਹੇ ਪਾਲਤੂ ਜਾਨਵਰ!
ਅਖੀਰ ਇੱਕ ਬਜ਼ੁਰਗ ਜੋੜੇ ਦੀ ਦੱਸ ਪਈ..ਨੇੜੇ ਹੀ ਰਹਿੰਦੇ ਸਨ..ਸਾਡੇ ਵਾਂਙ ਇਥੇ ਆਏ ਵੀ ਨਵੇਂ-ਨਵੇਂ ਹੀ ਸਨ..ਅੰਕਲ ਹੁਣੇ ਹੁਣੇ ਹੀ ਕਿਸੇ ਵੱਡੀ ਪੋਸਟ ਤੋਂ ਰਿਟਾਇਰ ਹੋਏ ਸਨ..!
ਓਥੇ ਅੱਪੜੇ ਤਾਂ ਆਪਣੀ ਕਹਾਣੀ ਛੇੜ ਲਈ..ਤਿੰਨ ਪੁੱਤਰ ਸਨ..ਦੋ ਪਰਿਵਾਰਾਂ ਸਣੇ ਬਾਹਰ ਚਲੇ ਗਏ ਤੇ ਨਿੱਕਾ ਐਕਸੀਡੈਂਟ ਵਿਚ ਪੂਰਾ ਹੋ ਗਿਆ ਸੀ..ਸਾਰੀ ਉਮਰ ਧੀ ਦੀ ਬੱਸ ਖਵਾਹਿਸ਼ ਹੀ ਰਹੀ..!
ਹੈਰਾਨਗੀ ਇਸ ਗੱਲ ਦੀ ਸੀ ਕੇ ਇਸ ਵੇਰ ਨਿੱਕੀ ਦੋਹਾਂ ਕੋਲ ਬੜੇ ਹੀ ਆਰਾਮ ਨਾਲ ਚਲੀ ਗਈ..ਨਾ ਰੋਈ ਤੇ ਨਾ ਹੀ ਕੋਈ ਜ਼ਿਦ ਹੀ ਕੀਤੀ..!
ਮੈਨੂੰ ਇੰਝ ਲੱਗਿਆ ਕੋਈ ਮੂੰਹ ਮੰਗੀ ਮੁਰਾਦ ਪੂਰੀ ਹੋ ਗਈ ਹੋਵੇ..ਬੱਸ ਇੱਕੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ