ਛੋਟੇ ਲਾਰੇ-ਵਡੇ ਲਾਰੇ —–
ਗਰੀਬਾਂ ਦੇ ਮਸੀਹੇ,ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਤੇ ਲੋਕਾਂ ਦੇ ਸੇਵਕ ਬਣ ਵਾਰੀ ਵਾਰੀ ਸਾਰੇ ਉਮੀਦਵਾਰ ਲੋਕਾਂ ਦੇ ਬੂਹਿਆਂ ਤੇ ਵੋਟਾਂ ਦੀ ਭੀਖ ਮੰਗਣ ਲਈ ਦਸਤਕ ਦਿੰਦੇ। ਸਰਕਾਰੀ ਮੁਲਾਜ਼ਮਾਂ, ਸਨਅਤਕਾਰਾਂ, ਜਿੰਮੀਦਾਰਾਂ ਤੋਂ ਇਕੱਠਾ ਕੀਤਾ ਪਾਰਟੀ ਫੰਡ ਅਣਭੋਲ ਗਰੀਬਾਂ ਚ ਵੰਡ ਜਾਂਦੇ ਤੇ ਆਗਾਂਹ ਲਈ ਸਬਜ ਬਾਗ ਵਿਖਾ ਜਾਂਦੇ।
ਕਲੋਨੀ ਦਾ ਮੋਹਰੀ ਭਾਗੂ ਵੀ ਸਾਰਿਆਂ ਨੂੰ ਇਹੀ ਕਹਿੰਦਾ “ਅਸੀਂ ਤਾਂ ਮਾਲਕੋ ਥਾਡੇ ਆਸਰੇ ਈ ਆਂ। ਸਾਡੇ ਸਾਰੇ ਟੱਬਰਾਂ ਦੀਆਂ ਵੋਟਾਂ ਥੋਨੂੰ ਈ ਜਾਊਂਗੀਆਂ। ਤੁਸੀਂ ਗਰੀਬਾਂ ਦਾ ਐਨਾ ਸੋਚਦੇ ਓ ਤਾਂ ਅਸੀਂ ਥੋਨੂੰ ਨੇਤਾ ਬਣਾਵਾਂਗੇ”
ਆਪਣਾ ਨਕ ਪਰਾਂ ਕਰਦੇ ਕਈ ਉਮੀਦਵਾਰ ਪਸੀਨੇ ਨਾਲ ਭਿੱਜੇ ਭਾਗੂ ਨੂੰ ਘੁੱਟ ਕਲਾਵੇ ਚ ਲੈ ਲੈਂਦੇ ਤੇ ਕਈ ਘੁੱਟ ਕੇ ਹੱਥ ਵੀ ਮਿਲਾਂਦੇ। ਭਾਵੇਂ ਥੋੜੀ ਦੂਰ ਜਾਕੇ ਦੁੱਧ ਚਿੱਟੇ ਕੁੱੜਤੇ ਨਾਲ ਰਗੜ ਰਗੜ ਹੱਥ ਪੂੰਝਦੇ ।
ਭਾਗੂ ਦਾ ਚੌਥੀ ਚ ਪੜ੍ਹਦਾ ਮੁੰਡਾ ਸਾਰਾ ਕੁੱਝ ਸੁਣਦਾ ਤੇ ਵੇਖਦਾ ਰਹਿੰਦਾ।ਇਕ ਸ਼ਾਮ ਉਹਨੇ ਪੁੱਛ ਹੀ ਲਿਆ
“ਬਾਪੂ ਤੂੰ ਆਪੇ ਕਹਿਨਾ ਹੁਨਾ ਕਿ ਝੂਠ ਨੀ ਬੋਲੀਦਾ ਤੇ ਝੂਠੇ ਲਾਰੇ ਨੀ ਲਾਈਦੇ। ਪਰ ਤੂੰ ਤਾਂ ਸਾਰਿਆਂ ਕੋਲੋਂ ਲਈ ਜਾਂਦਾ ਤੇ ਝੂਠੇ ਲਾਰੇ ਲਾਈ ਜਾਨਾ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ