ਮੈਨੂੰ ਬਾਹਰ ਆਏ ਨੂੰ ਛੇ ਕੁ ਸਾਲ ਹੋ ਚੁੱਕੇ ਸੀ। ਪੜ੍ਹਾਈ ਤੋਂ ਬਾਅਦ ਪਹਿਲੇ ਤਿੰਨ ਚਾਰ ਸਾਲ ਤਾ ਟਰਾਲਾ ਚਲਾਇਆ। ਮੁੜ ਫੇਰ ਅਕਾਊਂਟਸ ਚ ਚੰਗਾ ਹੋਣ ਕਰਕੇ, ਉਸੇ ਕੰਪਨੀ ਦੇ ਦਫਤਰ ਚ ਕੰਮ ਕਰਨ ਲੱਗ ਗਿਆ।
ਕਦੇ ਕਦਾਈਂ ਜੇ ਕੋਈ ਡਰਾਈਵਰ ਛੁੱਟੀ ਤੇ ਹੁੰਦਾ ਤਾਂ, ਗੇੜਾ ਲਾ ਲਿਆ ਕਰਦਾ।
ਇੰਝ ਹੀ ਇਕ ਸਫ਼ਰ ਦੇ ਦੌਰਾਨ ਮੁਲਾਕਾਤ ਹੋਇ ਸੀ ਉਸ ਨਾਲ। ਸਾਡੀ ਹੀ ਕੰਪਨੀ ਚ, ਹੈਵੀ ਟ੍ਰੇਲਰ ਡਰਾਈਵਰ ਸੀ ਉਹ।
ਅਧਖੜ ਜੇਹੀ ਉਮਰ ਦਾ ਸੀ, ਪਰ ਹਰ ਵੇਲ੍ਹੇ ਹੱਸਦਾ ਰਹਿੰਦਾ। ਕੋਈ ਨਾ ਕੋਈ ਮਜ਼ਾਕ ਜਾ ਇਲਤ ਉਹਦੇ ਦਿਮਾਗ ਚ ਹੁੰਦੀ। ਸ਼ਰਾਰਤਾਂ ਜਮਾਂ ਬੱਚਿਆਂ ਵਾਲਿਆਂ, ਹਰਫਨਮੌਲਾ, ਸਦਾਬਹਾਰ ਚਿਤ ਖਿੜ ਜਾਦਾ ਉਹਨੂੰ ਮਿਲ ਕੇ।
ਰੁਝੇਵਿਆਂ ਕਰਕੇ ਨਿੱਤ ਦਿਨ ਮਿਲਣਾ ਤਾਂ ਨਹੀਂ ਹੁੰਦਾ, ਪਰ ਜਦੋਂ ਕਦੇ ਮਿਲਦੇ, ਜਾ ਛੁੱਟੀ ਵਾਲੇ ਦਿਨ ਸ਼ਾਮ ਦੀ ਰੋਟੀ ਇਕੱਠੇ ਖਾਇਆ ਕਰਦੇ।
ਆਪ ਤਾ ਉਹ ਪਤਨੀ ਸਮੇਤ ਬੱਚੇ ਬਾਹਰ ਆ ਗਿਆ ਸੀ। ਪਰ ਉਹਦੇ ਬੇਬੇ ਬਾਪੂ, ਵੱਡੇ ਭਰਾ ਨਾਲ ਪਿੰਡ ਚ ਹੀ ਰਹਿੰਦੇ ਸੀ।
ਬਾਹਰ ਆ ਕੇ , ਪਹਿਲਾ ਪਹਿਲ ਤਾ ਮੈਂ ਰੋਜ਼ ਹੀ ਪਿੰਡ ਫੋਨ ਕਰਿਆ ਕਰਦਾ, ਮੁੜ ਘੱਟਦਾ ਘੱਟਦਾ ਘੱਟ ਹੀ ਗਿਆ। ਹੁਣ ਤਾ ਪਿੰਡ ਫੋਨ ਕੀਤੇ ਮਹੀਨਾ ਮਹੀਨਾ ਵੀ ਬੀਤ ਜਾਂਦਾ। ਪਰ ਉਹ ਏਦਾਂ ਨਹੀਂ ਸੀ, ਸ਼ਾਮ ਨੂੰ ਰੋਟੀ ਤੋਂ ਪਹਿਲਾਂ ਫੋਨ ਕਰਕੇ ਹੀ ਰੋਟੀ ਖਾਇਆ ਕਰਦਾ, ਗੱਲ ਭਾਵੇ ਮਿੰਟ ਹੀ ਕਰੇ , ਚਾਏ voice ਮੈਸਜ ਭੇਜ ਦੇ ਪਰ ਕਰਦਾ ਜੁਰੂਰ ਸੀ।
ਅੱਜ ਵੀ ਛੁੱਟੀ ਹੋਣ ਕਰਕੇ, ਬੜੇ ਚਿਰਾਂ ਬਾਅਦ ਇਕੱਠੇ ਹੋਏ ਸੀ। ਸ਼ਾਮ ਨੂੰ ਰੋਟੀ ਖਾਣ ਇਕ ਪੰਜਾਬੀ ਢਾਬੇ ਤੇ ਜਾ ਬੈਠੇ।
ਉਮਰ ਚ ਭਾਵੇਂ ਉਹ ਵੱਡਾ ਸੀ ਮੇਰੇ ਤੋਂ, ਪਰ ਭਾਜੀ ਕਿਹਾ ਕਰਦਾ, ਜਦੋ ਮੈ ਕਹਿੰਦਾ ਕੇ ਭਾਜੀ ਇਹ ਕੀ .! ਤਾ ਅੱਗੋਂ ਹੱਸ ਕੇ ਜਵਾਬ ਦੇ ਦੇਦਾ ਕੇ ਰੁੱਤਬਾ ਵੱਡਾ ਏ ਤੁਹਾਡਾ, ਫੇਰ ਆਪਾ ਦੋਹੇ ਹੱਸ ਪੈਂਦੇ।
ਅੱਜ ਉਹ ਮੇਰੇ ਨਾਲ ਰੋਟੀ ਖਾਣ ਬੈਠਾ ਤਾ ਜੁਰੂਰ ਸੀ, ਪਰ ਉਹ ਪਹਿਲਾਂ ਵਾਲਾ ਹਾਸਾ ਨਹੀਂ ਸੀ , ਉਹਦੇ ਮੁੱਖ ਤੇ। ਬੜਾ ਹੀ ਗੁਮਸੂਮ , ਉਦਾਸ, ਪਤਾ ਨਈਂ ਕਿਹੜੇ ਖਿਆਲਾ ਚ ਗਵਾਚੀਆਂ ਜਿਹਾ ਪਿਆ ਸੀ। ਦੁੱਖ ਦਰਦ ਦੇ ਕਾਲੇ ਬੱਦਲ ਉਹਦੇ ਮੁੱਖ ਤੇ ਮੈਂ ਸਾਫ਼ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ