ਰੂਸ ਵਿੱਚ ਇੱਕ ਅਨੋਖਾ ਵਿਚਾਰਕ ਸੀ ਓਸਪੈਂਸਕੀ ਜਦੋਂ ਉਹ ਗੁਰਜੀਏਫ਼ ਨੂੰ ਮਿਲਣ ਗਿਆ, ਉਸ ਟਾਈਮ ਗੁਰਜੀਏਫ਼ ਕਿਸੇ ਪਿੰਡ ਚ ਇੱਕ ਫ਼ਕੀਰ ਦੀ ਜ਼ਿੰਦਗੀ ਜੀ ਰਿਹਾ ਸੀ। ਓਸਪੈਂਸਕੀ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇੱਕ ਕਿਤਾਬ ਤੋਂ ਤਾਂ ਉਸ ਨੂੰ ਐਨੀ ਪ੍ਰਸਿੱਧੀ ਮਿਲ਼ੀ ਕਿ ਲੋਕ ਕਹਿੰਦੇ ਸਨ ਕਿ ਇਸ ਦੇ ਮੁਕਾਬਲੇ ਦੀਆਂ ਸਿਰਫ਼ ਤਿੰਨ ਕਿਤਾਬਾਂ ਹੀ ਹਨ। ਪਹਿਲੀ , ਯੂਨਾਨ ਦੇ ਦਾਰਸ਼ਨਿਕ ਅਰਸਤੂ ਦੀ ਸੀ ਆਰਗਾਨਮ, ਸੱਚ ਦਾ ਪਹਿਲਾ ਸਿਧਾਂਤ, ਦੂਜੀ ਬੇਕਨ ਦੀ ਨੋਵਸ ਆਰਗਾਨਨ, ਸੱਚ ਦਾ ਦੂਜਾ ਸਿਧਾਂਤ। ਤੀਜੀ ਓਸਪੈਂਸਕੀ ਦੀ tertium organum ਸੱਚ ਦਾ ਤੀਜਾ ਸਿਧਾਂਤ। ਇਹ ਤਿੰਨੋ ਕਿਤਾਬਾਂ ਦਰਸ਼ਨ ਸ਼ਾਸਤਰ ਦੀਆਂ ਮਹਾਂ ਕੀਮਤੀ ਕਿਤਾਬਾਂ ਹਨ।
ਓਸਪੈਂਸਕੀ ਪੰਡਿਤ ਬੰਦਾ ਸੀ ਉਸ ਨੇ ਗੁਰਜੀਏਫ਼ ਨੂੰ ਕਿਹਾ ,
“ਮੈਂ ਤੁਹਾਡੇ ਤੋਂ ਕੁੱਝ ਪੁੱਛਣ ਆਇਆ ਹਾਂ।”
ਗੁਰਜੀਏਫ਼ ਨੇ ਇੱਕ ਕੋਰਾ ਕਾਗ਼ਜ਼ ਉਸ ਨੂੰ ਦਿੱਤਾ ਤੇ ਕਿਹਾ,
“ਪਹਿਲਾਂ ਜੋ ਕੁੱਛ ਵੀ ਤੂੰ ਜਾਣਦਾ, ਜੋ ਵੀ ਤੇਰਾ ਗਿਆਨ ਆ, ਈਸ਼ਵਰ, ਸੱਚ ,ਆਤਮਾ ,ਵਗੈਰਾ ਜਾਂ ਆਪਣੇ ਬਾਰੇ ਇਸ ਕਾਗ਼ਜ਼ ਤੇ ਲਿਖ ਕੇ ਦੇ , ਜੋ ਨਹੀਂ ਪਤਾ ਉਹ ਵੀ ਲਿਖ ਦੇ, ਫੇਰ ਗੱਲ ਕਰਨੀ ਸੌਖੀ ਰਹੇਗੀ।”
ਓਸਪੈਂਸਕੀ ਕਾਗ਼ਜ਼ ਲੈ ਕੇ ਘੰਟਾ ਬੈਠਾ ਰਿਹਾ , ਖ਼ਿਆਲ ਆਇਆ ਕਿ ਨਾ ਮੈਂ ਕਿਸੇ ਸੱਚ ਨੂੰ ਜਾਣਦਾ ਨਾ ਕਿਸੇ ਈਸ਼ਵਰ ਨੂੰ ਨਾ ਕੀ ਲਿਖਾਂ? ਘੰਟੇ ਬਾਅਦ ਉਸ ਨੇ ਕਾਗ਼ਜ਼ ਖ਼ਾਲੀ ਗੁਰਜੀਏਫ਼ ਦੇ ਹੱਥ ਤੇ ਰੱਖ ਤਾ ਤੇ ਕਿਹਾ,
“ਮੈਂ ਕੁੱਛ ਨਹੀਂ ਜਾਣਦਾ। ਤੂੰ ਐਨੇ ਜ਼ੋਰ ਨਾਲ਼ ਪੁੱਛਿਆ, ਮੈਂ ਤੇਰੀਆਂ ਅੱਖਾਂ ਚ ਦੇਖ ਕੇ ਡਰ ਗਿਆ ਕਿ ਤੂੰ ਹੁਣ ਭੱਜਣ ਨਹੀਂ ਦੇਵੇਂਗਾ। ਜੇਕਰ ਮੈਂ ਕਿਹਾ ਕਿ ਜਾਣਦਾ ਹਾਂ ਤਾਂ ਵੀ ਪਕੜ ਲਵੇਂਗਾ।”
ਤਦ ਗੁਰਜੀਏਫ਼ ਨੇ ਉਸ ਦੇ ਮੂਹਰੇ ਉਸ ਦੀਆਂ ਮੋਟੀਆਂ ਮੋਟੀਆਂ ਕਿਤਾਬਾਂ ਰੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ