ਸਾਨੂੰ ਜੋ ਮਿਲਦਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲਦਾ ਹੈ ।
ਇਕ ਪਿੰਡ ਵਿੱਚ ਦੋ ਬੱਚੇ ਪੈਦਾ ਹੋਏ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਜਦੋ ਮਾਪਿਆ ਨੇ ਦੇਖਿਆ ਤੇ ਬਹੁਤ ਦੁੱਖੀ ਹੋਏ। ਨਾ ਤੇ ਉਹਨਾ ਸਮਿਆਂ ਵਿੱਚ ਕੋਈ ਚੰਗਾ ਇਲਾਜ ਸੀ ਜਿਸ ਨਾਲ ਦੋਵੇ ਵੱਖ ਹੋ ਜਾਣ ਬਸ ਲੋਕ ਹਕੀਮਾਂ ਤੱਕ ਹੀ ਸੀਮਤ ਸਨ । ਖੈਰ ਹੌਲੀ – ਹੌਲੀ ਸਮਾਂ ਗੁਜਰਦਾ ਗਿਆ ਦੋਵੇ ਬੱਚੇ ਜਵਾਨ ਹੁੰਦੇ ਗਏ। ਦੋਵਾਂ ਲਈ ਮੁਸੀਬਤਾਂ ਵੱਧ ਦੀਆਂ ਗਈਆ , ਜੇ ਇਕ ਨੇ ਕਿਸੇ ਪਾਸੇ ਜਾਣਾ ਦੂਸਰੇ ਨੂੰ ਨਾਲ ਹੀ ਜਾਣਾ ਪੈਂਦਾ ਸੀ । ਇਕ ਭਰਾ ਨੂੰ ਰੱਬ ਤੇ ਭਰੋਸਾ ਸੀ ਤੇ ਦੂਸਰਾ ਬਿਲਕੁਲ ਨਾਸਤਿਕ ਆਪਣੇ ਕੋਲ ਰੱਬ ਦੀ ਗੱਲ ਕਰਨੀ ਵੀ ਚੰਗੀ ਨਹੀ ਸਮਝਦਾ ਸੀ । ਹਮੇਸ਼ਾ ਰੱਬ ਨੂੰ ਕੋਸਦਾ ਰਹਿੰਦਾ ਤੂੰ ਚੰਗਾ ਨਹੀ ਕੀਤਾ ਮੇਰੇ ਨਾਲ , ਇਸ ਲਈ ਮੈ ਕੋਈ ਸਬੰਧ ਨਹੀ ਰੱਖਣਾ ਤੇਰੇ ਨਾਲ । ਪਰ ਦੂਜਾ ਭਰਾ ਰੱਬ ਨੂੰ ਮੰਨਦਾ ਸੀ ਤੇ ਦੂਸਰੇ ਨੂੰ ਕਹਿੰਦਾ ਹੁੰਦਾ ਸੀ ਅਸੀ ਕੋਈ ਮਾੜੇ ਕਰਮ ਕੀਤੇ ਹੋਣਗੇ ਜੋ ਸਾਨੂੰ ਇਹ ਸਜਾ ਮਿਲੀ ਹੈ । ਰੱਬ ਕਿਸੇ ਨਾਲ ਮਾੜਾ ਨਹੀ ਕਰਦਾ ਸਾਨੂੰ ਸਾਡੀ ਕੀਤੀ ਦਾ ਫਲ ਹੀ ਮਿਲਦਾ ਹੈ , ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ।
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ ।।
ਰੱਬ ਨੂੰ ਮਾੜੇ ਬੋਲ ਬੋਲ ਕੇ ਹੋਰ ਭਾਰ ਆਪਣੇ ਸਿਰ ਉਤੇ ਨਾ ਚਾੜੀ ਜਾ । ਜਿਹੜਾ ਭਰਾ ਨਾਸਤਿਕ ਸੀ ਉਹ ਕਹਿਣ ਲੱਗਾ ਅਸੀ ਇਕ ਨੇ ਜਿਸ ਕੰਮ ਜਾਣਾ ਹੁੰਦਾ ਦੂਸਰੇ ਨੂੰ ਵੀ ਨਾਲ ਹੀ ਜਾਣਾ ਪੈਂਦਾ । ਕਿਨਾ ਨਰਕ ਭੋਗ ਰਹੇ ਹਾ ਅਸੀ ਦੋਵੇ , ਇਸ ਤੋ ਵੱਧ ਰੱਬ ਸਾਡਾ ਕੀ ਮਾੜਾ ਕਰ ਸਕਦਾ । ਪਰ ਦੂਸਰਾ ਭਰਾ ਜੋ ਰੱਬ ਤੇ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਨਹੀ ਵੀਰ ਉਸ ਰੱਬ ਤੋ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਹੈ ਉਹ ਕੁਝ ਵੀ ਕਰ ਸਕਦਾ ਹੈ । ਉਸ ਦੇ ਹੁਕਮ ਵਿੱਚ ਰਹਿ ਕੇ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਉਹ ਸਾਰਿਆ ਦਾ ਧਿਆਨ ਰੱਖਦਾ ਹੈ । ਨਾਸਤਿਕ ਭਰਾ ਕਹਿਣ ਲੱਗਾ ਚਲ ਮੈ ਤੇ ਨਹੀ ਤੂੰ ਤੇ ਉਸ ਰੱਬ ਨੂੰ ਮੰਨਦਾ ਤੈਨੂੰ ਉਸ ਨੇ ਕੀ ਸੁੱਖ ਦੇ ਦਿੱਤਾ ਹੈ । ਮੈ ਏਹੋ ਜਹੇ ਰੱਬ ਨੂੰ ਨਹੀ ਮੰਨਦਾ ਉਸ ਨੇ ਜੋ ਕਰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ