ਮੈਨੂੰ ਲਗਦਾ ਮੇਰਾ ਵਾਹਿਗੁਰੂ ਮੇਰੇ ਨਾਲ ਨਰਾਜ਼ ਹੋ ਗਿਆ, ਕਰਕੇ ਮੈਂ ਸਿਮਰਨ ਤੇ ਨਹੀਂ ਬਹਿੰਦੀ ਨਾ! ਮੈਂ ਤਾਂ ਰਾਤ ਨੂੰ ਬੈਠੀ ਬੂਹਾ ਹੀ ਤੱਕਦੀ ਰਹਿੰਦੀ ਆ ਕਿ ਸ਼ਾਇਦ ਤੁਸੀਂ ਹੁਣ ਮੁੜ ਆਓ,ਹੁਣ ਮੁੜ ਆਓ।
ਤੁਸੀਂ ਤਾਂ ਵਾਹਿਗੁਰੂ ਕੋਲ ਜਾ ਕੇ ਕੇਰਾਂ ਚਿੱਠੀ ਵੀ ਨਾ ਪਾਈ।ਮੈਨੂੰ ਇੰਨੀ ਬੇਗਾਨੀ ਕਰ ਦਿੱਤਾ ਕਿ ਮੇਰੇ ਸੁਪਨੇ ਚ ਆਉਣ ਦੇ ਰਸਤੇ ਵੀ ਤੁਹਾਨੂੰ ਭੁੱਲ ਗਏ ਆ।
ਓਹੀ ਆ ਮੈਂ ਜੀਹਦਾ ਪਲ ਵੀ ਵੀਸਾਹ ਨਾ ਖਾਇਆ ਕਰਦੇ ਸੀ।ਕਦੇ ਅੰਮੀ ਘਰ ਇੱਕ ਦਿਨ ਵੱਧ ਰਹਿ ਆਉਂਦੀ ਸੀ ਤਾਂ ਵਾਪਸ ਆਈ ਨਾਲ ਚਾਰ ਚਾਰ ਦਿਨ ਗੱਲ ਨਹੀਂ ਕਰਿਆ ਕਰਦੇ ਸੀ।ਹੁਣ ਤੁਹਾਨੂੰ ਮੇਰਾ ਭੋਰਾ ਵੀ ਚੇਤਾ ਨੀ ਆਉਂਦਾ।
ਹੁਣ ਸਾਝਰੇ ਉੱਠਣ ਨੂੰ ਲੇਟ ਹੋ ਜਾਂਦੀ ਆ,ਹੁਣ ਕਿਹੜਾ ਮੇਰੇ ਕੋਲੋਂ ਕਿਸੇ ਨੇ ਚਾਹ ਮੰਗਣੀ ਹੁੰਦੀ ਆ। ਬਹੂ ਦਾ ਤਾਂ ਤੁਹਾਨੂੰ ਪਤਾ ਹੀ ਆ ਓਹ ਤਾਂ ਦਿਨ ਚੜੇ ਹੀ ਉੱਠਦੀ ਆ।
ਕੱਲ ਤੁਹਾਡਾ ਪੋਤਾ ਤੁਹਾਡੀਆਂ ਐਨਕਾਂ ਲਾ ਕੇ ਵਿਹੜੇ ਚ ਅਖ਼ਬਾਰ ਲੈਕੇ ਬੈਠਾ ਤੁਹਾਡੀਆਂ ਰੀਸਾਂ ਲਾ ਰਿਹਾ ਸੀ।ਮੈਂ ਓਹਨੂੰ ਝਿੜਕ ਦਿੱਤਾ ਕਿ ਪੁੱਤ ਤੇਰੇ ਦਾਦੇ ਦੀ ਨਿਸ਼ਾਨੀ ਆ ਵੇਖੀ ਕਿਤੇ ਤੋੜ ਹੀ ਨਾ ਦਵੀਂ।ਇਸੇ ਗੱਲ ਤੇ ਤੁਹਾਡੀ ਬਹੂ ਨੇ ਮੇਰੇ ਨਾਲ ਬਹੁਤ ਕਲੇਸ਼ ਕੀਤਾ।ਹੁਣ ਮੈਂ ਓਹਨੂੰ ਕਿੱਦਾਂ ਸਮਝਾਵਾਂ ਕਿ ਮੈਂ ਤਾਂ ਤੁਹਾਡੀਆਂ ਚੱਪਲਾਂ ਨੂੰ ਵੀ ਸਾਂਭ ਸਾਂਭ ਰੱਖਿਆ ਕਰਦੀ ਸੀ।
ਮੇਰੇ ਕੋਲੋਂ ਹੁਣ ਧਾਰ ਕੱਢਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ