ਬਚਨੀ ਦੇ ਪੁੱਤ ਨਾਲ ਉਸਦਾ ਅੱਜ ਸਵੇਰੇ ਫੇਰ ਕਲੇਸ਼ ਪੈ ਗਿਆ ਸੀ। ਨੂੰਹ-ਪੁੱਤ ਆਏ ਦਿਨ ਬਚਨੀ ਨਾਲ ਲੜ ਪੈਂਦੇ ਸਨ। ਫੇਰ ਰਿਸ਼ਤੇਦਾਰ ਇਕੱਠੇ ਹੋਣੇ ਤੇ ਫੈਸਲਾ ਹੋ ਜਾਣਾ। ਪਰ ਅੱਜ ਤਾਂ ਜਿਆਦਾ ਹੀ ਕਲੇਸ਼ ਵੱਧ ਗਿਆ ਸੀ। ਹੁੱਣ ਫੈਸਲਾ ਹੋਇਆ ਸੀ ਕਿ ਬਚਨੀ ਆਪਣੀ ਰੋਟੀ ਆਪ ਲਾਹ ਲਿਆ ਕਰੇਗੀ। ਰਸੋਈ ਨੂੰਹ ਅਤੇ ਸੱਸ ਦੀ ਅੱਡ ਹੋਏਗੀ। ਘਰ ਵਿੱਚ ਬਣੀ ਰਸੋਈ ਬਚਨੀ ਦੇ ਹਵਾਲੇ ਅਤੇ ਨੂੰਹ ਆਪਣਾ ਰੋਟੀ-ਪਾਣੀ ਆਪਣੇ ਕਮਰੇ ਵਿੱਚ ਕਰੇ।
ਦਿਨ ਚੜੇ ਬਚਨੀ ਦੀ ਭੈਣ ਸੁੱਖਚਰਨ ਉਸਨੂੰ ਘਰ ਮਿਲਣ ਆਈ ਤਾਂ ਉਸਨੂੰ ਮਿਲਦੇ ਸਾਰ ਬਚਨੀ ਰੋਣ ਲੱਗ ਪਈ। ਸੁੱਖਚਰਨ ਕੌਰ ਤੋਂ ਤਾਂ ਬਚਨੀ ਦਾ ਰੋਣ ਦੇਖਿਆ ਨਹੀਂ ਸੀ ਜਾਂਦਾ। ਪਹਿਲਾਂ ਸਾਰੀ ਉਮਰ ਬਚਨੀ ਦੀ ਆਪਣੀ ਸੱਸ ਨਾਲ ਨਾ ਬਣੀ ਤੇ ਹੁੱਣ ਨੂੰਹ ਵੀ ਕੁਪੱਤੀ ਆ ਗਈ ਸੀ।
“ਕੀ ਕਹਿੰਦੀ? ਮੰਨੀ ਨੀ ਅੱਡ ਹੋਣ ਨੂੰ!?” ਸੁੱਖਚਰਨ ਕੌਰ ਨੇ ਪੁੱਛਿਆ।
“ਨਹੀਂ ਚਰਨੀਏ! ਕਿੱਥੇ ਮੰਨਦੀ ਆ!! ਰੋਟੀ-ਪਾਣੀ ਜੋ ਕਮਰੇ ਚ ਕਰਨਾ ਪੈਣਾ! ਔਖੀ ਨੀ ਹੋਜੂ!!” ਬਚਨੀ ਬੋਲੀ, “ਭੈਣੇ ਮੇਰੀ ਤਾਂ ਕਿਸਮਤ ਈ ਮਾੜੀ ਨਿੱਕਲ ਗੀ ਜੋ ਐਸੀ ਨੂੰਹ ਮੇਰੇ ਘਰ ਆਗੀ!!”
ਕਹਿੰਦੀ ਹੋਈ ਬਚਨੀ ਫੇਰ ਰੋਣ ਲੱਗ ਪਈ।
“ਹੋਰ ਭੈਣੇ!!” ਸੁੱਖਚਰਨ ਬੋਲੀ, “ਕਿੰਨੀ ਸਿਆਣੀ ਲੱਗੀ ਸੀ ਜਦ ਆਪਾਂ ਇਨੂੰ ਦੇਖਣ ਗਏ ਸਾਂ! ਤੇ ਅੱਜ ਆਪਣੇ ਨਿੱਤ ਨਵੇਂ ਰੰਗ ਦਿਖਾ ਰਹੀ ਆ!!”
“ਹੋਰ ਭੈਣ!! ਸਵੇਰੇ ਸਾਝਰੇ ਉਠ ਖੜਦੀ ਆ!! ਪੰਜ ਵਜੇ ਉਠ ਕੇ ਰਸੋਈ ਚ ਭਾਂਡੇ ਧੋਣ ਵੜਜੂ!! ਮੇਰੀ ਨੀਂਦ ਜੋ ਖਰਾਬ ਕਰਨੀ ਹੁੰਦੀ ਆ!”
“ਨਾ ਭਾਂਡੇ ਰਾਤ ਨੂੰ ਧੋ ਕੇ ਨੀ ਪੈਂਦੀ!!?”
“ਰਾਤ ਨੂੰ ਤਾਂ ਨੌਕਰੀ ਤੋਂ ਈ ਨੌਂ ਵਜੇ ਪਰਤਦੀ ਆ!! ਫੇਰ ਆ ਕੇ ਸਬਜ਼ੀ ਧਰਨੀ, ਰੋਟੀ ਪਾਣੀ ਧਰਨਾ! ਇਹ ਦੋਹੇਂ ਜੀਅ ਤਾਂ ਰੋਟੀ ਖਾਂਦੇ-ਖਾਂਦੇ ਈ ਗਿਆਰਾਂ ਵਜਾ ਦਿੰਦੇ ਆ! ਇੰਨਾ ਦੇ ਚੱਕਰ ਚ ਤਾਂ ਮੈਨੂੰ ਜਾਗਣਾ ਪੈਂਦਾ ਭੈਣੇ!!” ਬਚਨੀ ਬੋਲਦੀ ਹੋਈ ਫੇਰ ਅੱਖਾਂ ਪੂੰਝਣ ਲੱਗੀ।
“ਕਰਜਾ ਉਤਰ ਗਿਆ ਸਾਰਾ?” ਸੁੱਖਚਰਨ ਬੋਲੀ।
“ਆਹੋ!! ਬਹੁਤਾ ਤਾਂ ਲਿਹ ਈ ਗਿਆ!! ਦੋਹੇ ਜੀਅ ਕੰਮ ਕਰਦੇ ਆ ਏਸੇ ਲਈ ਤਾਂ ਕਰਦੇ ਆ!! ਪਿਓ ਬਚਾਓਣ ਲਈ ਕਰਜ ਲਿਆ ਸੀ!! ਸੋ ਹੁੱਣ ਉਤਾਰੀ ਜਾਂਦੇ ਆ!” ਬਚਨੀ ਬੋਲੀ।
“ਭੈਣੇ ਤੂੰ ਕੀ ਕੰਮ ਕਰਦੀ ਆ ਰਸੋਈ ਦਾ!?” ਸੁੱਖਚਰਨ ਨੇ ਪੁੱਛਿਆ।
“ਮੈਂ-ਮੂੰ ਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ