ਅਸੀਂ ਚਾਰ ਜਣੇ ਲੁਧਿਆਣੇ ਰੇਲਵੇ ਸ਼ਟੇਸ਼ਨ ਤੇ ਪਹੁੰਚ ਗਏ ਸਾਂ। ਮੈਂ ਤੇ ਮੇਰੇ ਨਾਲ ਮੇਰੇ ਤਿੰਨ ਦੋਸਤ। ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਚਾਰਾਂ ਨੇ ਮਨਾਲੀ ਘੁੰਮਣ ਦਾ ਮੰਨ ਬਣਾਇਆ ਸੀ। ਸਾਡੀ ਟ੍ਰੇਨ ਆਓਣ ਹੀ ਵਾਲੀ ਸੀ। ਜਲਦੀ-ਜਲਦੀ ਵਿੱਚ ਅਸੀਂ ਆਪਣਾ ਸਮਾਨ ਸਮੇਟਦੇ ਹੋਏ ਆਪਣੇ ਪਲੈਟਫਾਰਮ ਵੱਲ ਵੱਧ ਰਹੇ ਸਾਂ ਜਦੋਂ ਅਚਾਨਕ ਹੀ ਮੇਰੀ ਨਜ਼ਰ ਉਸ ਉਪਰ ਪੈ ਗਈ।
ਵੀਹ ਕੁ ਸਾਲ ਤਾਂ ਹੋ ਹੀ ਗਏ ਹੋਣਗੇ ਤੇ ਫੇਰ ਵੀ ਮੈਂ ਦੇਖਦੇ ਸਾਰ ਓਨੂੰ ਪਹਿਚਾਣ ਲਿਆ! ਪਰ ਓਹ ਤਾਂ ਸਿਡਨੀ ਵੱਸ ਗਈ ਸੀ!? ਐਥੇ ਕਿਵੇਂ? ਮੈਂ ਜਾਂਦਾ ਹੋਇਆ ਇਕਦਮ ਰੁੱਕ ਗਿਆ! ਓਨੇ ਮੈਨੂੰ ਹਜੇ ਤੱਕ ਨਹੀਂ ਸੀ ਵੇਖਿਆ। ਮੈਂ ਹੀ ਓਨੂੰ ਦੇਖ ਕੇ ਰੁੱਕ ਗਿਆ ਸਾਂ।
ਓਹ ਕਾੱਲਜ ਦਾ ਰੋਮਾਂਸ! ਓਹ ਵਿਆਹ ਕਰਾਓਣ ਦੇ ਸੁਪਨੇ, ਮੇਰੀ ਗਰੀਬੀ ਓਦੀ ਅਮੀਰੀ! ਫੇਰ ਓਦਾ ਵਿਆਹ ਅਸਟ੍ਰੇਲੀਆ ਪੱਕਾ ਹੋ ਗਿਆ ਤੇ ਓਹ ਚਲੀ ਗਈ ਸੀ।
ਸਭ ਕੁੱਛ ਬੱਸ ਪਲ ਭਰ ‘ਚ ਹੀ ਅੱਖਾਂ ਸਹਮਣਿਓਂ ਲੰਘ ਗਿਆ। ਓਦੇ ਵੀ ਸਿਰ ਤੇ ਧੌਲੇ ਆਂਓਣੇ ਸ਼ੁਰੂ ਹੋ ਗਏ ਸਨ। ਸੂਟ-ਸਲਵਾਰ ਪਾ ਕੇ ਓਹ ਦੋ ਬੱਚਿਆਂ ਨਾਲ ਖੜੀ ਸੀ। ਨਾਲ ਓਦਾ ਹਸਬੈਂਡ ਵੀ ਸੀ। ਮੈਂ ਖੜਾ ਓਨੂੰ ਦੇਖਦਾ ਰਿਹਾ। ਭੁੱਲ ਗਿਆ ਕਿ ਮੇਰੇ ਦੋਸਤ ਸ਼ਾਇਦ ਟ੍ਰੇਨ ਤੱਕ ਪਹੁੰਚ ਵੀ ਗਏ ਹੋਣਗੇ।
ਇਕ ਮੰਨ ਕੀਤਾ ਕਿ ਓਨੂੰ ਜਾ ਕੇ ਮਿਲ ਲਵਾਂ! ਪਰ ਫੇਰ ਸੋਚਿਆ ਕਿ ਓਦਾ ਹਸਬੈਂਡ ਪੁੱਛੇਗਾ ਤਾਂ ਕੀ ਜਵਾਬ ਦਵੇਗੀ ਕਿ ਕੌਣ ਹੈ ਇਹ ਮੁੰਡਾ!? ਰਹਿਣ ਦੇ ਯਾਰ ਗੁਰਮੀਤ! ਆਪ ਤਾਂ ਤੂੰ ਰਹਿ ਗਿਆ ਛੜੇ ਦਾ ਛੜਾ! ਅਗਲੀ ਤਾਂ ਆਪਣੇ ਘਰ ਖੁੱਸ਼ ਹੈ। ਓਨੂੰ ਤਾਂ ਖੁੱਸ਼ ਰਹਿਣ ਦੇ!
ਓਨਾ ਦਾ ਓਹ ਪੁਰਾਣਾ ਘਰ ਵੀ ਮੈਂ ਪਿਛਲੇ ਮਹੀਨੇ ਈ ਦੇਖਕੇ ਆਇਆ ਸੀ। ਓਹ ਤਾਂ ਬੰਦ ਪਿਆ ਸੀ। ਮੈਂ ਹਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ