ਵਿਆਹ ਤੋਂ ਬਾਅਦ ਪ੍ਰਾਹੁਣਾ ਪਹਿਲੀ ਵਾਰ ਸਹੁਰੇ ਘਰ ਆਇਆ ਤਾਂ ਉਸਦਾ ਵਿਚੋਲਾ ਜੋ ਕੇ ਉਸਦਾ ਮਾਮੇ ਦਾ ਮੁੰਡਾ ਵੀ ਲੱਗਦਾ ਸੀ ਉਸਦੇ ਨਾਲ ਹੀ ਸੀ।
ਘਰੋਂ ਉਹ ਫੁੱਲ ਤਿਆਰੀ ਕਰਕੇ,
ਟੌਹਰਾਂ ਕੱਢ,
ਸਿਆਣੀਆਂ ਗੱਲਾਂ ਦੀ ਪ੍ਰੈਕਟਿਸ ਕਰ ਨਿਕਲਿਆ ਸੀ।
ਲੱਗਦਾਂ ਨੀ ਸੀ ਉਸਨੂੰ ਕਦੇ ਕੇ ਚੂੜੇ ਵਾਲੀ ਬਾਂਹ ਫੜਨੀ ਨਸੀਬ ਹੋਊ।
ਜਦੋਂ ਵੀ ਕੋਈ ਰਿਸ਼ਤਾ ਕਰਨ ਲਈ ਖੜਾ ਹੁੰਦਾ ਸੀ ਪਿੰਡ ਚ ਲੱਗਦੀ ਵਾਲੇ ਉੱਥੇ ਜਾ ਅਜਿਹੀ ਭਾਨੀ ਮਾਰਦੇ ਕੇ ਗੱਲ ਰਫ਼ਾਦਫਾ ਹੋ ਜਾਂਦੀ।ਵੀਹ ਸਾਲ ਦੀ ਉਮਰ ਤੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਸਨ ਤੇ ਇਕੱਤੀਵਾਂ ਲੱਗ ਗਿਆ ਮਸਾਂ ਇਸ ਪਰਿਵਾਰ ਨਾਲ ਰਿਸ਼ਤਾ ਜੁੜ ਪਾਇਆ।ਭਾਨੀ ਮਾਰਨ ਵਾਲੇ ਇਹਨਾਂ ਕੋਲ ਵੀ ਗਏ ਸਨ ਤੇ ਇਹ ਉਹਨਾਂ ਦੀਆਂ ਗੱਲਾਂ ਚ ਵੀ ਆ ਗਏ ਸਨ ਫਿਰ ਵਿਚੋਲੇ ਦੇ ਜ਼ੋਰ ਪਾਉਣ ਤੇ ਜ਼ਮੀਨ ਦੀਆਂ ਰਜਿਸਟਰੀਆਂ,
ਪੜ੍ਹਾਈਆਂ ਦੇ ਸਰਟੀਫਿਕੇਟ,
ਦਿਖਾ ਮਸਾਂ ਇਹਨਾਂ ਦਾ ਵਿਸ਼ਵਾਸ਼ ਜਿੱਤਿਆ ਤੇ ਗੱਲ ਅੱਗੇ ਰਿੜੀ ਤਾਂ ਕੁੜੀ ਦਾ ਤਾਇਆ ਫਿਰ ਨਾ ਨੁੱਕਰ ਕਰਨ ਤੇ ਆ ਗਿਆ ਤੇ ਕਹਿੰਦਾ ਮੁੰਡੇ ਦੀਆਂ ਅੱਖਾਂ ਲਾਲ ਨੇ ਮੈਨੂੰ ਲੱਗਦਾ ਨਸ਼ੇ ਕਰਦਾ ਹੋਊ …ਕੁੜੀ ਡੁੱਬ ਜੂ ਨਸ਼ੇੜੀ ਦੇ ਲੜ੍ਹ ਲਗਾ।ਸਾਨੂੰ ਮੁੰਡਾ ਉਹ ਚਾਹੀਦਾ ਜੋ ਖਾਂਦਾ ਪੀਂਦਾਂ ਨਾ ਹੋਵੇ।
ਤਾਏ ਦੀ ਦਲੀਲ ਸੁਣ ਮੁੰਡੇ ਵਾਲੇ ਫਿਰ ਵਾਹਣੀ ਪੈ ਗਏ ਤੇ ਪਿੱਛੇ ਹਟਣ ਤੇ ਆ ਗਏ ਪਰ ਮੁੰਡੇ ਨੂੰ ਕੁੜੀ ਦੀ ਸਾਦਗੀ ਭਾਅ ਗਈ ਸੀ ਤੇ ਉਸਦੀ ਖਾਤਿਰ ਉਹ ਡੋਪ ਟੈਸਟ ਕਰਾਉਣ ਲਈ ਤਿਆਰ ਹੋ ਗਿਆ।
ਟੈਸਟ ਕਰਾਇਆ ਗਿਆ ਤਾਂ ਨੈਗੇਟਿਵ ਆਇਆ ਤੇ ਅੱਖਾਂ ਦੇ ਲਾਲ ਹੋਣ ਦਾ ਕਾਰਨ ਮੁੰਡੇ ਦੀਆਂ ਅੱਖਾਂ ਚ ਹੁੰਦੀ ਖਾਰਿਸ਼ ਤੇ ਪੋਲਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ