ਸਕੂਲ ਵਿੱਚ ਨਵੀ ਅਧਿਆਪਕਾ ਆਈ। ਬੜੀ ਹੀ ਜ਼ਿੰਦਾ-ਦਿਲ ਇਨਸਾਨ ਸੀ। ਜਦੋ ਵੀ ਮਿਲਦੀ, ਮਿਲਕੇ ਰੂਹ ਖੁਸ਼ ਹੋ ਜਾਂਦੀ। ਉਸਦੀ ਜੱਫੀ ਵਿੱਚ ਮਾਂ ਵਰਗਾ ਨਿੱਘ ਸੀ।ਉਸਦੇ ਬੋਲਾਂ ਵਿੱਚ ਜਿਵੇ ਜਾਦੂ ਹੋਵੇ। ਜਿਹੜੇ ਵਿਦਿਆਰਥੀ ਸਿਰੇ ਦੇ ਸ਼ਰਾਰਤੀ ਸੀ, ਉਸਦੇ ਪੀਰੀਅਡ ਵਿੱਚ ਮਜਾਲ ਹੈ ਕਿ ਕੰਨ’ਚ ਪਾਏ ਵੀ ਰੜਕਦੇ ਹੋਣ। ਨਾਲੇ ਉਸਨੇ ਕਦੀ ਕਿਸੇ ਵਿਦਿਆਰਥੀ ਨੂੰ ਮਾਰਨਾ ਤਾਂ ਬੜੇ ਦੂਰ ਦੀ ਗੱਲ ਕਦੇ ਉੱਚਾ ਵੀ ਨਹੀ ਸੀ ਬੋਲਿਆ। ਜਦੋ ਪੜਾਉਣ ਲੱਗਦੀ ਤਾਂ ਦੋ- ਦੋ, ਤਿੰਨ- ਤਿੰਨ ਇਕੱਠੇ ਪੀਰੀਅਡ ਵੀ ਲਾ ਲੈੰਦੀ। ਬਹੁਤ ਹੀ ਮਿਹਨਤੀ ਤੇ ਹਸਮੁੱਖ ਵੀ ਸੀ। ਮੈਨੂੰ ਉਹ ਬੜੀ ਚੰਗੀ ਲੱਗਦੀ ਸੀ। ਮੇਰਾ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਨ ਨੂੰ ਮਨ ਲੋਚਦਾ ਸੀ।ਇੱਕ ਦਿਨ ਉਸ ਨਾਲ ਗੱਲ੍ਹੀ ਲੱਗ ਗਈ। ਉਸਨੂੰ ਦੱਸਿਆ ਕਿ ,” ਮੇਰਾ ਇੱਕੋ ਬੇਟਾ ਹੈ, ਕੈਨੇਡਾ ਜਾ ਰਿਹਾ ਹੈ । ਮੇਰਾ ਦਿਲ ਘਟੀ ਜਾਂਦਾ ਹੈ । ਕੀ ਕਰਾਂ ?”ਮੇਰੀ ਗੱਲ ਸੁਣਕੇ ਉਸਨੇ ਮੈਨੂੰ ਹੌਸਲਾ ਦਿੱਤਾ ,” ਤੇ ਫੇਰ ਕੀ ਹੋਇਆ , ਬੱਚੇ ਦਾ ਭਵਿੱਖ ਉਜਲਾ ਹੋਵੇਗਾ , ਪੜਨ ਲਈ ਹੀ ਜਾ ਰਿਹਾ ਹੈ । ਅੱਜ ਕੱਲ ਤਾਂ ਬਹੁਤ ਬੱਚੇ ਜਾ ਰਹੇ ਹਨ। ਸਗੋਂ ਤੁਹਾਡੇ ਜਾਣ ਲਈ ਵੀ ਰਸਤਾ ਖੁੱਲ ਜਾਵੇਗਾ । “ਉਸਦੀਆਂ ਗੱਲਾਂ ਸੁਣਕੇ ਮਨ ਨੂੰ ਕਾਫ਼ੀ ਧਰਵਾਸ ਜਿਹਾ ਮਿਲਿਆ। ਗੱਲਾਂ ਕਰਦਿਆਂ ਪਤਾ ਲੱਗਾ ਕਿ ਉਸਨੇ ਵੀ ਅਪਣੀ ਇਕਲੌਤੀ ਬੇਟੀ ਨੂੰ ਕੈਨੇਡਾ ਭੇਜ ਦਿੱਤਾ ਸੀ। ਹਾਲਾਂਕਿ ਉਸਦੀ ਬੇਟੀ ਜਾਣਾ ਵੀ ਨਹੀ ਸੀ ਚਾਹੁੰਦੀ। ਉਸ ਤੋ ਇਸਦਾ ਕਾਰਣ ਜਾਣਨਾ ਚਾਹਿਆ ਕਿ ,”ਤੁਸੀ ਅਜਿਹਾ ਕਿਉਂ ਕੀਤਾ ਹੈ ?”ਤਾਂ ਉਨਾਂ ਮੈਨੂੰ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ