ਵੱਡਾ ਪੁੱਤ
ਜਦੋਂ ਮੀਤੋ ਦਾ ਜਨਮ ਹੋਇਆ ਧੰਨੇ ਤੇ ਦੇਬੋ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਼ਜਦੋਂ ਮੀਤੋ ਦੋ ਕੁ ਸਾਲ ਦੀ ਹੋਈ ਤੋਤਲੇ ਜਿਹੇ ਬੋਲਾਂਂ ਨਾਲ ਵਿਹੜੇ ਚ ਫਿਰਦੀ ਕਹਿੰਦੀ ਰਹਿੰਦੀ ਲੱਭਾ ਮੈਨੂੰ ਇੱਕ ਵੀਰਾ ਵੀ ਦੇ ਦੇ ਼ਦੇਬੋ ਨੇ ਪੁੱਤਰ ਨੂੰ ਜਨਮ ਦਿੱਤਾ ਼ਮਾਂ ਪਿਓ ਨੂੰ ਮੀਤੋ ਤੇ ਹੋਰ ਮਾਣ ਮਹਿਸੂਸ ਹੋਇਆ ਼ਸਮਾਂ ਪਾ ਕੇ ਦੇਬੋ ਦੀ ਕੁੱਖੋਂ ਇੱਕ ਹੋਰ ਪੁੱਤਰ ਨੇ ਜਨਮ ਲਿਆ ਼ਹੁਣ ਮੀਤੋ ਨੂੰ ਧੰਨੇ ਤੇ ਦੇਬੋ ਨੇ ਵੱਡੇ ਪੁੱਤਰ ਦਾ ਰੁਤਬਾ ਦੇ ਦਿੱਤਾംਮੀਤੋ ਨੂੰ ਦੋਵੇਂ ਵੱਡਾ ਪੁੱਤਰ ਕਹਿ ਕੇ ਬੁਲਾਉਂਦੇ ਼ਸਮਾਂ ਲੰਘਿਆ ਮੀਤੋ ਦਾ ਵਿਆਹ ਹੋ ਗਿਆ ਼ਧੰਨੇ ਦੇ ਦੋਵੇਂ ਪੁੱਤਰ ਵੀ ਵਿਆਹੇ ਗਏ ਼ਮੀਤੋ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ ਼ਅੱਜ ਮੀਤੋ ਨੂੰ ਬਿੰਦੇ ਬਿੰਦੇ ਆਪਣੇ ਮਾਂ ਪਿਓ ਦੀ ਯਾਦ ਆ ਰਹੀ ਸੀ ਼ਜਿਵੇਂ ਕਿਸੇ ਅਣਹੋਣੀ ਦਾ ਆਭਾਸ ਹੋ ਰਿਹਾ ਹੋਵੇ ਼ਖਿਆਲਾਂ ਚ ਡੁੱਬੀ ਮੀਤੋ ਦੇ ਫੋਨ ਤੇ ਕਿਸੇ ਅਣਪਛਾਤੇ ਜਿਹੇ ਨੰਬਰ ਤੋਂ ਕਾਲ ਆਈ ਼ਮੀਤੋ ਇੱਕਦਮ ਡਰ ਗਈ ਼ਘਬਰਾਈ ਜਿਹੀ ਨੇ ਫੋਨ ਚੁੱਕਿਆ ਅੱਗੋਂ ਵੱਡਾ ਪੁੱਤ ਕਹਿਣ ਸਾਰ ਬਾਪੂ ਦੀਆਂ ਧਾਹਾਂ ਨਿੱਕਲ ਗਈਆਂ ਼ਬਾਪੂ ਤੋਂ ਹੋਰ ਕੁੱਝ ਵੀ ਨਾ ਬੋਲਿਆ ਗਿਆ ਮੀਤੋ ਨੂੰ ਸਿਰਫ ਹੌਕੇ ਹੀ ਸੁਣ ਰਹੇ ਸੀ ਼ਮੀਤੋ ਨੇ ਫੋਨ ਕੱਟਿਆ ਤੇ ਵਾਰੋ ਵਾਰੀ ਆਪਣੇ ਦੋਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ