ਕੀਹਨੇ ਕੀ ਦੇਖਿਆ
ਦੂਰ ਕਿਤੇ ਵਸਦੀ ਨਗਰੀ ਵਿੱਚ ਇੱਕ ਪੁਰਸ਼ ਨੇ ਦੁਕਨ ਸਜਾਈ ਹੋਈ ਸੀ. ਦੁਕਾਨ ਚਾਰੇ ਪਾਸਿਓਂ ਖੁਲੀ ਸੀ ਤੇ ਵਿਚਕਾਰ ਖੜ ਕੇ ਉਹ ਪੁਰਸ਼ ਸਮਾਨ ਵੇਚਾ ਕਰਦਾ. ਉਹਦੇ ਕੋਲ ਸਿਰਫ ਓਹੀ ਸਮਾਨ ਜੋ ਲੋਕੀਂ ਗੁਰੁਦਵਾਰੇ, ਮੰਦਿਰ, ਮਸਜਿਦ ਜਾ ਕਿਸੇ ਹੋਰ ਧਾਰਮਿਕ ਜਗਾਹ ਤੇ ਲੈ ਕੇ ਜਾ ਸਕਣ. ਉਹ ਸਾਰੀ ਨਗਰੀ ਵਿੱਚ ਗੁਰੁਦਵਾਰੇ, ਮੰਦਿਰਾਂ, ਮਸਜਿਦਾਂ ਜਾਂ ਹੋਰ ਕਈ ਧਾਰਮਿਕ ਜਗਾਹਾਂ ਬਣੀਆਂ ਹੋਈਆਂ ਸੀ.
ਇੱਕ ਦਿਨ ਕੋਈ ਸੱਜਣ ਥੱਕਿਆ ਹਾਰਿਆ ਓਹਦੀ ਦੁਕਾਨ ਸਾਮਣੇ ਆ ਖੜਾ ਹੋ ਗਿਆ. ਦੁਕਨ ਵਾਲੇ ਨੇ ਪੁੱਛਿਆ ਕੀ ਮੰਗਦਾ ਏ ਸੱਜਣਾ ਬੜਾ ਹੀ ਉਲਝਿਆ ਲੱਗ ਰਿਹਾ. ਓਹਨੇ ਅੱਗੋਂ ਜਵਾਬ ਦਿੱਤਾ ਹਾਂ …. ਲੱਭਦਾ ਤਾਂ ਹਾਂ ਮੈਂ ਕੁੱਝ ਸ਼ਾਇਦ ਏਥੋਂ ਮਿਲ ਜਾਵੇ. ਦੁਕਨ ਵਾਲੇ ਨੂੰ ਆਖਣ ਲੱਗਾ ਮੈਂ ਪਰਮਾਤਮਾ ਦੀ ਭਾਲ ਵਿੱਚ ਹਾਂ ਸ਼ਾਇਦ ਏਥੋਂ ਮਿਲ ਜਾਵੇ. ਬੜੇ ਲੋਕੀ ਆਉਂਦੇ ਜਾਂਦੇ ਲੱਗਦੇ ਇੱਥੇ ਮੈਨੂੰ. ਦੁਕਨ ਵਾਲੇ ਨੇ ਪੁੱਛਿਆ ਖਾਲੀ ਜਾਣਾ ਜਾ ਕੁੱਝ ਨਾਲ ਲੈ ਕੇ ਜਾਣਾ. ਸੱਜਣ ਬੋਲਿਆ ਨਹੀਂ ਹਲੇ ਤਾਂ ਖਾਲੀ ਜਾਣਾ ਜੇ ਉਹ ਲੱਭਿਆ ਫੇਰ ਕੁੱਝ ਲੈ ਜਾਵਾਂਗਾ.
ਸੱਜਣ ਮੰਦਿਰ ਵੀ ਗਿਆ, ਗੁਰੁਦਵਾਰੇ ਵੀ ਗਿਆ , ਮਸਜਿਦ ਵੀ ਗਿਆ ਤੇ ਸਬ ਜਗਾਹਾਂ ਤੇ ਜਾ ਆਇਆ. ਵਾਪਿਸ ਫੇਰ ਦੁਕਾਨ ਵਾਲੇ ਕੋਲ ਆ ਗਿਆ. ਮੁਰਜਾਇਆ ਹੋਇਆ ਚੇਹਰਾ ਤੇ ਥੱਲੇ ਸੁਟੀਆਂ ਅੱਖਾਂ ਨਾਲ ਚੁੱਪ ਹੋ ਕੇ ਖੜ ਗਿਆ. ਦੁਕਨਦਾਰ ਨੇ ਪੁੱਛਿਆ ਕੀ ਗੱਲ ਲੱਭਾ ਨੀ ਪਰਮਾਤਮਾ ?
ਸੱਜਣ ਬੋਲਿਆ ਨਹੀਂ… ਕਿਤੇ ਵੀ ਸ਼ਾਂਤੀ ਨਹੀਂ ਸੀ, ਬੜਾ ਸ਼ੋਰ ਸੀ. ਸਬ ਜਗਾਹ ਜਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ