ਲੋੜ (ਮਿੰਨੀ ਕਹਾਣੀ)
ਮੁਹਿੰਦਰ ਕੌਰ ਖਾਂਦੇ ਪੀਂਦੇ ਸੌਖੇ ਘਰ ਜੰਮੀ ਲਾਡਾਂ ਨਾਲ ਪਾਲੀ ਧੀ ਸੀ। ਵਿਚੋਲੇ ਨੇ ਨੇੜਲੇ ਪਿੰਡ ਦੇ ਜੈਲਦਾਰ ਅਖਵੋਂਦੇ ਟੱਬਰ ਦੇ ਮੁੰਡੇ ਦੀ ਦੱਸ ਪਾਈ ਤਾਂ ਬਾਪ ਝੱਟ ਹਾਂ ਕਰ ਦਿੱਤੀ ਸੀ। ਮੁੰਡੇ ਦਾ ਨਾਂ ਵੀ ਸੁੱਖ ਨਾਲ ਜਰਨੈਲ਼ ਸਿੰਘ ਸੀ। ਵਿਆਹ ਦੇ ਕੁੱਝ ਸਾਲ ਠੀਕ ਲੰਘੇ। ਰੱਬ ਨੇ ਦੋ ਪੁੱਤ ਤੇ ਇੱਕ ਧੀ ਨਾਲ ਝੋਲ਼ੀ ਭਰੀ ਸੀ। ਮਿੰਦੋ ਦੇ ਸੁੱਖ ਨੂੰ ਓਦੋਂ ਨਜਰ ਲੱਗਣੀ ਸ਼ੁਰੂ ਹੋਈ ਜਦੋਂ ਸ਼ਰੀਕਾਂ ਨੇ ਜਰਨੈਲ ਸਿੰਘ ਨੂੰ ਨਸ਼ੇ ਦੀ ਲੱਤ ਲਾ ਦਿੱਤੀ। ਜਰਨੈਲ ਸਿੰਘ ਕਦੋਂ ਜੈਲਾ ਬਣ ਗਿਆ ਪਤਾ ਹੀ ਨਾ ਲੱਗਾ। ਜਰਨੈਲ ਸਿੰਘ, ਜੈਲਾ ਬਣ ਅੱਧੀ ਤੋਂ ਵੱਧ ਭੋਏਂ ਨੂੰ ਅਫ਼ੀਮ ਰੂਪੀ ਨਾਗਣੀ ਦਾ ਡੰਗ ਮਰਵਾ ਗਿਆ। ਘਰ ਦਾ ਗੁਜਾਰਾ ਆਉਖਾ ਹੋ ਗਿਆ। ਜਿਵੇਂ ਭੁੱਖ ਇਕੱਲੀ ਨਹੀਂ ਆਉਂਦੀ ਕਈ ਹੋਰ ਵੀ ਮੁਸੀਬਤਾਂ ਨਾਲ ਲਿਉਂਦੀ ਹੈ ਓਵੇਂ ਮਿੰਦੋ ਦੇ ਘਰ ਕਾਟੋ ਕਲੇਸ਼ ਤੇ ਬਿਮਾਰੀਆਂ ਦਾ ਡੇਰਾ ਆਣ ਲੱਗਾ। ਜੈਲਾ ਨਸ਼ਾ ਕਰ ਮਾੜੀ ਸੰਗਤ ਕਰ ਕਈ ਕਈ ਦਿਨ ਘਰ ਨਾ ਵੜਦਾ। ਤੇ ਇੱਕ ਦਿਨ ਜੈਲਾ ਨਸ਼ੇੜੀ ਹਾਲਤ ਵਿੱਚ ਖੂਹ ਵਿੱਚ ਡਿੱਗ ਕੇ ਚਲਦਾ ਬਣਿਆ। ਮਿੰਦੋ ਲਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ