ਬਚਪਣ ਤੋਂ ਸ਼ੋਂਕ ਮਹਿੰਗੇ ਤੇ ਅਤਰੰਗੀ ਲੀੜਿਆਂ ਦਾ ਸੀ , ਸੁਭਾ ਜਿਵੇਂ ਕਿਸੇ ਦਾ ਨਾ ਹੋਵੇ। ਸ਼ਕਲੋਂ ਸ਼ਰੀਫ਼, ਅਕਲੋਂ ਅਨਪੜ, ਤੇ ਦਿਖਾਵੇਂ ਪੱਖੋਂ ਸਿਆਣਾ। ਇਹ ਤਿੰਨ ਕਿਰਦਾਰ ਮੇਰੇ ਅੰਦਰ ਚਲਦੇ ਰਹਿੰਦੇ। ਮੇਰੇ ਅੰਦਰ ਦੇ ਹੀ ਇੱਕ ਕਿਰਦਾਰ ਨੇ ਲੀੜਿਆਂ ਦਾ ਸ਼ੋਂਕ ਮੇਰੇ ਅੰਦਰ ਪੈਦਾ ਕੀਤਾ।
ਜਦ ਵੀ ਕਿਸੇ ਦੇ ਨਵੇਂ ਲੀੜੇ ਵੇਖਦਾ ਤਾਂ ਚਿਤ ਆਵੇ ਕੀ ਮੈਂ ਵੀ ਪਾਉਣੇ ਆ। ਪਰ ਘਰ ਦੇ ਹਾਲਾਤ ਇਜਾਜ਼ਤ ਨਾ ਦੇਂਦੇ।
ਖਿਆਲਾਂ ਚ ਡੁਬੇ ਨੂੰ ਬਾਪੂ (ਮੱਘਰ ਸਿੰਘ) ਅਕਸਰ ਟੋਕਦਾ ” ਵੇ ਕੋਈ ਕੰਮ ਧੰਦਾ ਕਰ ਲੈਂ ਕਿਉਂ ਸੁਪਨਿਆਂ ਚ ਵੜਿਆ ਪਿਆ”। ਮਾਂ ( ਬਿਅੰਤ ਕੌਰ) ਅਕਸਰ ਮੇਰਾ ਪਖ ਪੂਰਦੀ “ਨਾ ਜੀ ਕਿਉਂ ਮੁੰਡੇ ਦੇ ਦਵਾਲੇ ਹੋਏ ਰਹਿੰਦੇ ਓ, ਜੀ ਲੈਣ ਉਹਨੂੰ ਉਹਦੇ ਸੁਪਣੇ”
ਲੋਹੜੀ ਦੇ ਮੋਕੇ ਮੈਂ ਬਾਪੂ ਨਾਲ ਜ਼ਿਦ ਪੈ ਗਿਆ ਬਾਪੂ ਮੈਨੂੰ ਸ਼ਹਿਰੋਂ ਜੈਕਟ ਲਿਆ ਕੇ ਦੇ। ਬਾਪੂ ਕਹਿੰਦਾ ਤੈਨੂੰ ਹੁਣ ਤਾਂ ਬੱਤੋਂ( ਬਿਅੰਤ ਕੌਰ) ਨੇ ਸਵੈਟਰ ਬੁਣ ਕੇ ਦਿੱਤਾ, ਨਾਲੇ ਆਹਾ ਰੋਜ ਸ਼ਹਿਰੀ ਵਾਲੀਆਂ ਫਰਮਾਇਸ਼ਾਂ ਕਿਥੋਂ ਲਿਆਉਣਾ। ਬੇਬੇ ਕਹਿਦੀ ਲੈ ਦੋ ਪੁਤ ਨੂੰ ਇੱਕ ਜੈਕੇਟ ਹੀ ਤਾਂ ਮੰਗੀ ਆ, ਬਾਪੂ-: “ਹਾ ਲੈ ਦੋ ਲਾਡ ਸਾਹਬ ਨੂੰ, ਨਾ ਕੰਮ ਦਾ ਨਾ ਕਾਰ ਦੁਸ਼ਮਣ ਅਨਾਜ਼ ਦਾ” ਮੇਰੇ ਅੰਦਰ ਬੈਠਾ ਨਿਆਣਾ ਜਿਵੇਂ ਰੋਣ ਲੱਗ ਪਿਆ। ਬਾਪੂ ਤਾਹਨੇ ਕਿਉਂ ਮਾਰਦਾ। ਇਕ ਜੈਕੇਟ ਹੀ ਤਾਂ ਮੰਗੀ ਆ। ਕੀ ਯਾਰ ਬਾਪੂ ਇੱਕ ਜੈਕੇਟ ਵੀ ਨੀ ਲੈ ਕੇ ਦੇ ਸਕਦਾ। ਮੈਂ ਬਾਪੂ ਬਾਰੇ ਹੋਰ ਪਤਾ ਨਹੀਂ ਕੀ ਕੀ ਸੋਚਦਾ ਰਿਹਾ । ਇਹ ਭੁੱਲ ਗਿਆ ਕੀ ਉਹਨੇ ਆਪਣੀ ਹੈਸਿਅਤ ਤੋਂ ਵੱਧ ਕੇ ਹੀ ਹਮੇਸ਼ਾ ਮੇਰਾ ਕੀਤਾ। ਏਨੇ ਨੂੰ ਮੇਰਾ ਗੁਆਂਢੀਆਂ ਦਾ ਮੁੰਡਾ ਭੀਮਾ ਆਇਆ “ਆ ਦੇਖ ਜੈਤਿਆ ਮੈਂ ਨਵੀਂ ਜੈਕੇਟ ਪਾਈ, ਮੇਰਾ ਬਾਪੂ ਲੈ ਕੇ ਆਇਆ ਸ਼ਹਿਰੋਂ”। ਉਹ ਐਵੇਂ ਹੀ ਫੜੀਆਂ ਮਾਰਦਾ ਰਹਿੰਦਾ ਸੀ। ਉਹਦੇ ਜੈਕੇਟ ਸੱਚੀ ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ