ਬਾਪੂ ਯਾਦ ਆ ਤੈਨੂੰ ਮੈਂ ਬਚਪਨ ਚ ਤੇਰੇ ਕੋਲੋਂ ਪੁੱਛਿਆ ਕਰਦਾ ਸੀ ਕਿ ਇਹ ਤਾਰੇ ਕਿਵੇਂ ਬਣਦੇ ਨੇ ਤੁਸੀਂ ਆਖਿਆ ਕਰਦੇ ਸੀ ਪੁੱਤ ਜਿਹੜੇ ਲੋਕ ਦੁਨੀਆ ਛੱਡ ਕੇ ਵਾਹਿਗੁਰੂ ਕੋਲ ਚਲੇ ਜਾਂਦੇ ਆ ਓਹ ਤਾਰੇ ਬਣ ਜਾਂਦੇ ਆ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਬਾਪੂ ਮੈਨੂੰ ਤਾਰੇ ਵੇਖਣੇ ਵਧੀਆ ਤਾਂ ਲਗਦੇ ਸੀ ਪਰ ਮੈਂ ਤੈਨੂੰ ਤਾਰਿਆਂ ਚ ਨੀ ਵੇਖਣਾ ਚਾਹੁੰਦਾ ਸੀ।ਮੈਂ ਤਾਂ ਬਾਪੂ ਤੈਨੂੰ ਆਪਣਾ ਚੰਨ ਮੰਨਿਆ ਕਰਦਾ ਸੀ। ਪਰ ਸੱਚੀਂ ਦੱਸਾਂ ਜਦੋਂ ਦਾ ਤੂੰ ਛੱਡਕੇ ਚਲਾ ਗਿਆ ਮੈਨੂੰ ਚੰਨ ਕੋਲੋਂ ਵੀ ਨਫਰਤ ਹੋ ਗਈ ਆ।ਹੁਣ ਮੈਂ ਰਾਤ ਨੂੰ ਵਿਹੜੇ ਚ ਨਹੀਂ ਨਿਕਲਦਾ।ਓਹ ਤਾਰਿਆਂ ਵਾਲੀ ਰਜਾਈ ਵੇਖ ਕੇ ਮੈਨੂੰ ਤੇਰਾ ਬਹੁਤ ਚੇਤਾ ਆਉਂਦਾ ਆ।ਤੈਨੂੰ ਪਤਾ ਫੇਰ ਜਦ ਮੈਨੂੰ ਤੇਰੀ ਯਾਦ ਆਉਂਦੀ ਤਾਂ ਸਾਰੀ ਸਾਰੀ ਰਾਤ ਮੈਂ ਰੋਂਦਾ ਹੀ ਰਹਿੰਦਾ ਆ।
ਬੇਬੇ ਵੀ ਤੈਨੂੰ ਬਹੁਤ ਯਾਦ ਕਰਦੀ ਆ।ਪੇਟੀਆਂ ਆਲੇ ਅੰਦਰ ਵੜ ਕੇ ਕਿੰਨੀ ਕਿੰਨੀ ਦੇਰ ਰੋਂਦੀ ਰਹਿੰਦੀ ਆ।ਪਰ ਮੈਨੂੰ ਕਹਿੰਦੀ ਰਹਿੰਦੀ ਆ ਪੁੱਤ ਤੂੰ ਫ਼ਿਕਰ ਨਾ ਕਰਿਆ ਕਰ ਮੈਂ ਤੇਰੀ ਮਾਂ ਵੀ ਆ ਤੇ ਮੈਂ ਹੀ ਤੇਰਾ ਪਿਓ ਵੀ ਆ।ਫੇਰ ਮੈਂ ਤੇ ਬੇਬੇ ਦੋਵੇਂ ਗਲ਼ ਲੱਗ ਕੇ ਰੋ ਲੈਂਦੇ ਆ।ਬਾਪੂ ਇੱਕ ਗੱਲ ਦੱਸਾਂ ਬੇਬੇ ਦੀ ਗਲਵਕੜੀ ਚੋਂ ਮੈਨੂੰ ਠੰਡਕ ਤਾਂ ਮਿਲ ਜਾਂਦੀ ਪਰ ਤੇਰੀ ਗਲਵੱਕੜੀ ਵਾਲਾ ਨਿੱਘ ਨੀ ਮਿਲ਼ਦਾ।
ਬਾਪੂ