ਚਿਰਾਂ ਬਾਅਦ ਚੇਟਕ ਲੱਗੀ..ਪਾਕਿਸਤਾਨੀ ਡਰਾਮਾ ਵੇਖਣ ਦੀ..ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਪਾਰੋਂ ਵਧੀਆ ਬਣਨਾ ਬੰਦ ਹੋ ਗਿਆ ਪਰ ਨਹੀਂ ਦੋਸਤੋ ਅਜੇ ਵੀ ਬਣਦਾ ਏ..!
ਗਰੀਬ ਪਰਿਵਾਰ ਵਿਚ ਜੰਮਿਆਂ ਪੱਕੇ ਰੰਗ ਦਾ ਨਿਆਣਾ..ਮਾਂ ਨਾਮ ਰੱਖ ਦਿੰਦੀ “ਪਰੀਜ਼ਾਤ”..ਯਾਨੀ ਪਰੀਆਂ ਵਰਗਾ ਸੋਹਣਾ..!
ਸਕੂਲੇ,ਮੁਹੱਲੇ,ਗਲੀ ਗਵਾਂਢ ਸਭ ਇਸ ਨਾਮ ਦਾ ਮਜਾਕ ਬਣਾਉਂਦੇ..ਅਖੀਰ ਮਾਂ ਪਿਓ ਮੁੱਕ ਜਾਂਦੇ ਤੇ ਵੱਡੇ ਭਰਾਵਾਂ ਭਾਬੀਆਂ ਕੋਲੋਂ ਕੁੱਟ ਪੈਣੀ ਸ਼ੁਰੂ ਹੋ ਜਾਂਦੀ..!
ਪੈਰ ਪੈਰ ਤੇ ਜਲੀਲ ਵੀ ਹੁੰਦਾ..ਪਰ ਸਭ ਕੁਝ ਵਜੂਦ ਤੇ ਸਹੀ ਜਾਂਦਾ..ਦੂਜਿਆਂ ਖਾਤਿਰ ਕਿੰਨੇ ਪੰਗਿਆਂ ਵਿੱਚ ਵੀ ਫਸਦਾ..ਸਭ ਧੋਖਾ ਹੀ ਦਿੰਦੇ..!
ਫੇਰ ਨਿੱਕੀ ਭੈਣ ਡਾਢਿਆ ਘਰ ਵਿਆਹੀ ਜਾਂਦੀ..ਅਗਲੇ ਪੈਸੇ ਮੰਗਦੇ..ਬਾਕੀ ਭਰਾ ਪਾਸਾ ਵੱਟ ਜਾਂਦੇ..ਇਸਦੇ ਕੋਲ ਹੁੰਦੇ ਨਹੀਂ..ਕੋਈ ਵਾਕਿਫ਼ਕਾਰ ਕਰਾਚੀ ਇੱਕ ਕਾਰੋਬਾਰੀ ਕੋਲ ਨੌਕਰੀ ਤੇ ਲਵਾ ਦਿੰਦਾ..ਉਹ ਸੇਠ ਇਸਦੀ ਇਮਾਨਦਾਰੀ ਦਾ ਕਾਇਲ ਹੋ ਜਾਂਦਾ..ਫੇਰ ਇੱਕ ਦਿਨ ਕਿਸੇ ਗੱਲੋਂ ਖ਼ੁਦਕੁਸ਼ੀ ਕਰ ਲੈਂਦਾ ਪਰ ਮਰਨ ਤੋਂ ਪਹਿਲਾਂ ਸਭ ਕੁਝ ਇਸ ਪਰੀਜ਼ਾਤ ਦੇ ਨਾਮ ਕਰ ਜਾਂਦਾ..!
ਫੇਰ ਸ਼ੁਰੂ ਹੁੰਦਾ ਫਰਸ਼ੋਂ ਅਰਸ਼ ਤੱਕ ਅੱਪੜਨ ਦਾ ਸਫ਼ਰ..ਦੌਲਤ ਮਸਹੂਰੀ ਗੱਡੀਆਂ ਮਹੱਲਾਂ ਅਤੇ ਸੋਨੇ ਚਾਂਦੀ ਦੇ ਲੱਗੇ ਅਣਗਿਣਤ ਅੰਬਾਰਾਂ ਵਿੱਚ ਪੈਰ ਪੈਰ ਤੇ ਵਾਹ ਪੈਂਦਾ ਏ ਧੋਖਿਆਂ ਨਾਲ ਬੇਵਫ਼ਾਹੀਆਂ ਨਾਲ ਚਕਾਚੌਂਧ ਨਾਲ ਕਾਰੋਬਾਰੀ ਦੁਸ਼ਮਣੀਆਂ ਨਾਮ..!
ਅਸਾਲਟਾਂ ਚੁੱਕੀ ਅੰਗਰਖਿਅਕਾਂ ਵਿੱਚ ਘਿਰੇ ਹੋਏ ਨੂੰ ਕਈ ਵੇਰ ਲੱਗਦਾ ਕਿਥੇ ਫਸ ਗਿਆ ਹਾਂ..ਹੱਥ ਲਾਇਆਂ ਮੈਲੀ ਹੁੰਦੀ ਖੂਬਸੂਰਤੀ ਵੀ ਉੱਲਰ ਉੱਲਰ ਇਸ ਵੱਲ ਆਉਂਦੀ ਏ..ਪਰ ਅਸਲੀ ਮੁਹੱਬਤ ਨਸੀਬ ਵਿੱਚ ਨਹੀਂ ਹੁੰਦੀ..ਅਖੀਰ ਇੱਕ ਦਿਨ ਚੁੱਪ ਚੁਪੀਤੇ ਸਭ ਕੁਝ ਇੱਕ ਟਰੱਸਟ ਹਵਾਲੇ ਕਰ ਨਿੱਕਲ ਤੁਰਦਾ..ਬਿਨਾ ਮੰਜਿਲ ਦੇ ਇੱਕ ਅਣਜਾਣ ਜਿਹੇ ਸਫ਼ਰ ਤੇ..!
ਇਸ ਮਰਹਲੇ ਤੇ ਆ ਕੇ ਮੈਨੂੰ ਲੱਗਿਆ ਇਹ ਕਹਾਣੀ ਵੀ ਫ਼ਿਲਮੀ ਜਿਹੀ ਬਣਨ ਜਾ ਰਹੀ ਏ..ਭਲਾ ਅਰਬਾਂ ਖਰਬਾਂ ਦਾ ਬਣਿਆ ਬਣਾਇਆ ਇੰਝ ਦਾ ਕਾਰੋਬਾਰ ਛੱਡ ਕੋਈ ਏਦਾਂ ਕਿੱਦਾਂ ਜਾ ਸਕਦਾ..ਫੇਰ ਮੈਨੂੰ ਯਾਦ ਆਏ ਕਿੰਨੇ ਸਾਰੇ ਉਹ ਲੋਕ..ਜਿੰਨਾ ਬਾਰੇ ਨਿੱਕੇ ਹੁੰਦਿਆਂ ਸੁਣਦੇ ਆਏ ਸਾਂ..ਇੱਕ ਦਿਨ ਸਭ ਕੁਝ ਛੱਡ-ਛਡਾ ਏਦਾਂ ਹੀ ਸਾਧ ਹੋ ਗਏ ਸਨ..ਖੁੱਲੀ ਹਵਾ ਵਿਚੋਂ ਸੱਚ ਲੱਭਦੇ ਹੋਏ..ਉਹ ਅਗਾਂਹ ਵੀ ਜਾ ਸਕਦੇ ਸਨ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ