ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੇ ਇੱਕ ਸਾਫ ਸੁਥਰੇ ਇਲਾਕੇ ਵਿੱਚ, ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ ਮਿਲੀ। ਉਸ ਦੀਆਂ ਅੱਖਾਂ ਵਿੱਚ ਨਵੀਂ ਕੋਠੀ ਵਿੱਚ ਜਾਣ ਦੀ ਖੁਸ਼ੀ ਵੀ ਸੀ ਤੇ ਮੁਹੱਲਾ ਛੱਡਣ ਦੀ ਉਦਾਸੀ ਵੀ। ਉਸ ਦੀਆਂ ਅੱਖਾਂ ‘ਚ ਲੁਕੇ ਹੰਝੂਆਂ ਨੂੰ ਤੱਕ ਕੇ, ਉਸ ਦੀ ਕਰੀਬੀ ਸਹੇਲੀ ਸੁਰਜੀਤ ਕਹਿ ਰਹੀ ਸੀ-
“ਲੈ ਤੁਸੀਂ ਕਿਉਂ ਉਦਾਸ ਹੁੰਦੇ ਹੋ..ਤੁਹਾਡਾ ਤਾਂ ਸੁਭਾਉੇ ਹੀ ਇੰਨਾ ਮਿਲਾਪੜਾ ਹੈ.. ਤੁਹਾਡਾ ਉਥੇ ਵੀ ਸਰਕਲ ਬਥੇਰਾ ਬਣ ਜਾਣਾ..!
ਖੈਰ ਦੂਸਰੇ ਦਿਨ ਉਹਨਾਂ ਸ਼ਿਫਟ ਕਰਨਾ ਸੀ, ਪਰ ਉਸ ਰਾਤ ਉਹ ਸੌਂ ਨਾ ਸਕੀ। ਭਰ ਜਵਾਨੀ ਤੋਂ ਬੁਢਾਪੇ ਤੱਕ ਦਾ ਸਫਰ, ਉਸ ਨੇ ਇਸ 200 ਗਜ਼ ਦੇ ਘਰ ਵਿੱਚ ਪੂਰਾ ਕੀਤਾ ਸੀ। ਬੀਤਿਆ ਸਮਾਂ ਉਸ ਦੀਆਂ ਅੱਖਾਂ ਅੱਗੇ ਇੱਕ ਫਿਲਮ ਵਾਂਗ ਘੁੰਮਣ ਲੱਗਾ। ਇਹ ਘਰ ਉਹਨਾਂ ਦੋਹਾਂ ਨੇ ਕਿਵੇਂ ਤਨਖਾਹ ਵਿੱਚੋਂ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਸੀ। ਬੱਚਿਆਂ ਦੀ ਪੜ੍ਹਾਈ ਖਾਤਿਰ ਉਹ ਪਿੰਡ ਤੋਂ ਸ਼ਹਿਰ ਆ ਵਸੇ ਸਨ। ਕੁੱਝ ਦੇਰ ਕਿਰਾਏ ਤੇ ਰਹਿਣ ਮਗਰੋਂ ਉਹਨਾਂ ਇਸ ਮੁਹੱਲੇ ਪਲਾਟ ਖਰੀਦਿਆ ਤੇ ਲੋਨ ਲੈ ਕੇ ਘਰ ਬਣਾਇਆ। ਹੁਣ ਉਸ ਨੂੰ ਪੂਰੇ ਮੁਹੱਲੇ ਬਾਬਤ ਪਤਾ ਸੀ ਕਿ- ਕਿਹੜਾ ਪਲਾਟ ਕਦੋਂ ਵਿਿਕਆ ਤੇ ਕਦ ਕਿਹੜਾ ਘਰ ਬਣਿਆਂ? ਆਪਣੇ ਸੁਭਾਉੇ ਕਾਰਨ ਉਹ ਆਪਣੀ ਗਲੀ ਹੀ ਨਹੀਂ ਸਗੋਂ ਪੂਰੇ ਮੁਹੱਲੇ ਵਿੱਚ ਰਚ ਮਿਚ ਗਈ ਸੀ। ਕਿਸੇ ਦੇ ਕੀਰਤਨ ਹੋਵੇ ਜਾਂ ਪਾਠ ਹੋਵੇ ਉਹ ਪਹਿਲਾਂ ਪਹੁੰਚ ਕੇ ਕੰਮ ਵਿੱਚ ਹੱਥ ਵਟਾਉਂਦੀ। ਗਲੀ ਵਿੱਚ ਵੱਸਦੇ ਹਰ ਪਰਿਵਾਰ ਬਾਰੇ ਉਸ ਨੂੰ ਜਾਣਕਾਰੀ ਸੀ। ਦੁੱਖ ਸੁੱਖ ਵਿੱਚ ਪੂਰਾ ਮੁਹੱਲਾ ਇਕੱਠਾ ਹੋ ਜਾਂਦਾ। ਸੋ ਅੰਤਾਂ ਦਾ ਮੋਹ ਸੀ ਉਸ ਨੂੰ ਆਪਣੇ ਹੱਥੀਂ ਬਣਾਏ ਇਸ ਘਰ ਨਾਲ ਤੇ ਗਲੀ ਮੁਹੱਲੇ ਨਾਲ!
“ਤੇਰਾ ਨੂੰਹ- ਪੁੱਤਰ ਕਲਾਸ ਵੰਨ ਅਫਸਰ ਨੇ..ਉਹਨਾਂ ਕੋਲ ਵੱਡੀਆਂ ਗੱਡੀਆਂ ਹਨ..ਇੱਕ ਸਰਕਾਰੀ ਵੀ ਹੈ..ਉਹਨਾਂ ਦਾ ਸਰਕਲ ਵੱਡੇ ਲੋਕਾਂ ਨਾਲ ਹੈ..ਤੈਂਨੂੰ ਖੁਸ਼ ਹੋਣਾ ਚਾਹੀਦਾ ਕਿ ਉਹਨਾਂ ਸ਼ਹਿਰ ਦੀ ਇੱਕ ਸਾਫ ਸੁਥਰੀ ਤੇ ਵਧੀਆ ਕਲੋਨੀ ‘ਚ ਵੱਡੀ ਕੋਠੀ ਬਣਾਈ ਹੈ..ਉਥੇ ਤਾਂ ਬਹੁਤ ਸੁਲਝੇ ਹੋਏ ਲੋਕ ਰਹਿੰਦੇ ਹੋਣਗੇ..” ਉਸ ਆਪਣੇ ਮਨ ਨੂੰ ਸਮਝਾਇਆ।
ਪਰ ਅੱਜ ਉਸ ਨੂੰ ਛੇ ਮਹੀਨੇ ਤੋਂ ਉਪਰ ਹੋ ਗਿਆ, ਇਸ ਪੱਥਰ-ਸ਼ੀਸ਼ੇ ਦੇ ਮਹੱਲ ਵਿੱਚ ਆਇਆਂ..ਉਹ ਬੰਦੇ ਦੀ ਸ਼ਕਲ ਦੇਖਣ ਨੂੰ ਤਰਸ ਗਈ..ਕੋਈ ਗਲੀ ‘ਚ ਦਿਖਾਈ ਨਹੀਂ ਦਿੰਦਾ। ਸਾਰੇ ਲੋਕ ਵੱਡੀਆਂ ਕੋਠੀਆਂ ਦੇ ਮਾਲਕ ਹਨ। ਜੇਲ੍ਹਾਂ ਵਾਂਗ ਉਚੀਆਂ ਉਚੀਆਂ ਕੰਧਾਂ..ਵੱਡੇ ਵੱਡੇ ਗੇਟ..ਵੱਡੇ ਵੱਡੇ ਗੈਰਜ..ਅੰਦਰੋਂ ਹੀ ਗੱਡੀ ‘ਚ ਚੜ੍ਹਦੇ ਤੇ ਅੰਦਰੀਂ ਜਾ ਉਤਰਦੇ। ਬੰਦ ਘਰਾਂ ਦੇ ਵਾਸੀ.. ਕਿਸੇ ਨੂੰ ਕੋਈ ਪਤਾ ਨਹੀਂ ਕਿ ਉਸ ਦੇ ਗੁਆਂਢ ਵਿੱਚ ਕੌਣ ਵੱਸਦਾ ਹੈ..ਬਿਨਾਂ ਮਤਲਬ ਕੋਈ ਕਿਸੇ ਨਾਲ ਬੋਲਦਾ ਨਹੀਂ। ਸਭ ਦੀਆਂ ਕੋਠੀਆਂ ਵਿੱਚ ਤੀਸਰੀ ਮੰਜਿਲ ਤੇ ਸਰਵੈਂਟ ਕੁਆਟਰ ਹਨ..ਜੋ ਘਰ ਦੀ ਸਾਂਭ ਸਫਾਈ ਤੋਂ ਲੈ ਕੇ ਖਾਣਾ ਬਨਾਉਣ ਤੱਕ ਦਾ ਸਾਰਾ ਕੰਮ ਸੰਭਾਲਦੇ ਹਨ। ਕੋਈ ਗੇਟ ਖੋਹਲ ਕੇ ਧੁੱਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ