ਮੈਂ ਇੱਕ ਕਹਾਣੀ ਸੁਣੀ ਹੈ ਜੋ ਤਦ ਘਟੀ ਜਦ ਭਾਰਤ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ । ਭਾਰਤ ਅਤੇ ਪਾਕਿਸਤਾਨ ਦੀ ਸੀਮਾ ਉੱਪਰ ਹੀ ਇੱਕ ਪਾਗਲਖਾਨਾ ਸੀ । ਰਾਜਨੀਤਕਾਂ ਨੂੰ ਬਹੁਤ ਚਿੰਤਾ ਨਹੀਂ ਸੀ ਕਿ ਪਾਗਿਲਖਾਨਾ ਕਿੱਧਰ ਜਾਵੇ । ਭਾਰਤ ਵਿੱਚ ਕਿ ਪਾਕਿਸਤਾਨ ਵਿੱਚ । ਲੇਕਿਨ ਸੁਪਰਡੈਂਟ ਨੂੰ ਉੱਥੇ ਦੇ ਨੂੰ ਚਿੰਤਾ ਸੀ । ਤਾਂ ਉਸਨੇ ਪੁੱਛਿਆ ਕਿ ਪਾਗਲਖਾਨਾ ਕਿੱਧਰ ਰਹੇਗਾ । ਭਾਰਤ ਵਿੱਚ ਕਿ ਜਾਂ ਪਾਕਿਸਤਾਨ ਵਿੱਚ । ਦਿੱਲੀ ਤੋਂ ਕਿਸੇ ਨੇ ਸੂਚਨਾ ਭੇਜਿ ਕਿ ਉਹ ਉੱਥੇ ਰਹਿਣ ਵਾਲ੍ਹੇ ਪਾਗਲਾਂ ਨੂੰ ਹੀ ਪੁੱਛ ਲਓ ਅਤੇ ਮੱਤਦਾਨ ਲੈ ਲਓ ਕਿ ਉਹ ਕਿੱਧਰ ਜਾਣਾ ਚਾਹੁੰਦੇ ਹਨ ।
ਸੁਪਰਡੈਂਟ ਇੱਕਲਾ ਆਦਮੀ ਸੀ ਜੋ ਪਾਗਿਲ ਨਹੀਂ ਸੀ ਅਤੇ ਉਸਨੇ ਉਨ੍ਹਾਂ ਪਾਗਲਾਂ ਨੂੰ ਸਮਝਾਓਣ ਦੀ ਕੋਸ਼ਿਸ਼ ਕੀਤੀ । ਉਸਨੇ ਸਭ ਪਾਗਲਾਂ ਨੂੰ ਇੱਕਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ, ‘ਹੁਣ ਇਹ ਤੁਹਾਡੇ ਉੱਪਰ ਹੈ, ਜੇ ਤੁਸੀਂ ਪਾਕਿਸਤਾਨ ਵਿੱਚ ਜਾਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਵਿੱਚ ਜਾ ਸਕਦੇ ਹੋ’
ਲੇਕਿਨ ਪਾਗਲਾਂ ਨੇ ਕਿਹਾ, ‘ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ । ਅਸੀਂ ਕਿਤੇ ਵੀ ਨਹੀਂ ਜਾਣਾ ਚਾਹੁੰਦੇ।’ ਉਸਨੇ ਕਿਹਾ, ‘ਤੁਸੀਂ ਇੱਥੇ ਹੀ ਰਹੋਂਗੇ । ਉਸਦੀ ਚਿੰਤਾ ਨਾ ਕਰੋ । ਤੁਸੀਂ ਇੱਥੇ ਹੀ ਰਹੋਂਗੇ ਪਰ ਤੁਸੀਂ ਜਾਣਾ ਕਿੱਧਰ ਚਾਹੁੰਦੇ ਹੋ।’ ਉਹ ਪਾਗਲ ਬੋਲੇ, ‘ਲੋਕ ਕਹਿੰਦੇ ਹਨ ਕਿ ਅਸੀਂ ਪਾਗਲ ਹਾਂ, ਪਰ ਤੁਸੀਂ ਤਾਂ ਹੋਰ ਵੀ ਪਾਗਲ ਲੱਗਦੇ ਹੋਂ । ਤੁਸੀਂ ਕਹਿੰਦੇ ਹੋ ਕਿ ਤੁਸੀਂ ਰਹੋਂਗੇ ਇੱਥੇ ਹੀ ਅਤੇ ਅਸੀਂ ਰਹਾਂਗੇ ਵੀ ਇੱਥੇ ਹੀ, ਫੇਰ ਜਾਣਾ ਕਿੱਥੇ ਹੈ ? ਕਿਤੇ ਜਾਣ ਦੀ ਚਿੰਤਾ ਨਹੀਂ ਹੈ ।’
ਸੁਪਰਡੈਂਟ ਤਾਂ ਮੁਸ਼ਕਿਲ ਵਿੱਚ ਪੈ ਗਿਆ ਕਿ ਇੰਨਾ ਨੂੰ ਪੂਰੀ ਗੱਲ ਕਿਂਵੇ ਸਮਝਾਈ ਜਾਵੇ । ਇੱਕ ਹੀ ਉਪਾਅ ਸੀ । ਉਸਨੇ ਇੱਕ ਕੰਧ ਖੜ੍ਹੀ ਕਰ ਦਿੱਤੀ ਅਤੇ ਪਾਗਲਖਾਨੇ ਨੂੰ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤਾ । ਇੱਕ ਹਿੱਸਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ