ਸੁਖਜੀਤ ਕਾਲਜ ਦੀ ਐਮ ਏ ਰਾਜਨੀਤੀ ਸ਼ਾਸਤਰ ਦੀ ਹੋਣਹਾਰ ਵਿਦਿਆਰਥਣ ਸੀ। ਸੁੰਦਰ ਸੁਸ਼ੀਲ ਉਚੀ ਲੰਬੀ ਸੁਖਜੀਤ ਮਾਪਿਆਂ ਦੀ ਇਕਲੌਤੀ ਪੁੱਤਰੀ ਸੀ।ਉਹ ਕਾਲਜ ਦੀ ਚੰਗੀ ਵਕਤਾ ਵੀ ਸੀ। ਕਵਿਤਾ ਉਚਾਰਣ ਪ੍ਤੀਯੋਗਤਾ ,ਭਾਸਣ ਉਚਾਰਣ ਪ੍ਤੀਯੋਗਤਾ ਵਿਚ ਉਸਦਾ ਕੋਈ ਸਾਨੀ ਨਹੀ ਸੀ। ਕਾਲਜ ਦੀ ਗਿੱਧਾ ਟੀਮ ਦੀ ਵੀ ਉਹ ਮੈਬਰ ਸੀ। ਕਾਲਜ ਦੇ ਮੈਗਜ਼ੀਨ ਦੀ ਪੰਜਾਬੀ ਭਾਗ ਦੀ ਉਹ ਐਡੀਟਰ ਵੀ ਸੀ। ਲਿਖਣ ਦਾ ਵੀ ਸ਼ੌਕ ਸੀ। ਸਮਾਜਿਕ ਬੁਰਾਈਆਂ ਦੇ ਲੇਖਾਂ ਤੇ ਉਸਦੀ ਪੂਰੀ ਪਕੜ ਸੀ। ਦਾਜ ਦਹੇਜ ਦੇ ਖਿਲਾਫ ਉਹ ਉਚੀ ਸੁਰ ਚ ਅਵਾਜ ਬੁਲੰਦ ਕਰ ਕੇ ਕਾਲਜ ਦੀਆਂ ਕੁੜੀਆਂ ਨੂੰ ਇਕ ਹੋਣ ਲਈ ਪੇ੍ਰਿਤ ਕਰਦੀ।
ਸੁਖਜਿੰਦਰ ਸੁਖਵੀਰ ਦੀ ਲੜਕੀ ਸੁਖਜੀਤ ਬੜੀ ਦਲੇਰਾਨਾ ਲੜਕੀ ਸੀ। ਮਾਪਿਆਂ ਪੁਤਾਂ ਵਾਂਗ ਪਾਲੀ ਸੀ। ਅਜੇ ਐਮ ਏ ਦੇ ਆਖਰੀ ਸਾਲ ਚ ਪੜ ਰਹੀ ਸੀ ਕਿ ਰਿਸਤੇਦਾਰੀ ਚੋਂ ਲਗਦੇ ਚਾਚੇ ਨੇ ਸੁਖਜੀਤ ਦੇ ਮਾਪਿਆਂ ਨਾਲ ਵਿਦੇਸਂ ਤੋਂ ਆਏ ਲੜਕੇ ਦੀ ਦਸ ਪਾਈ। ਸੁਖਜਿੰਦਰ ਨੇ ਕਿਹਾ ਇਕ ਦਿਨ ਤਾਂ ਲੜਕੀ ਵਿਆਉਣੀ ਏ। ਧੀਆ ਸਹੁਰੇ ਘਰ ਹੀ ਸੋਹਦੀਆਂ ਨੇ। ਤੁਸੀ ਗਲ ਤੋਰੋ ਜੇ ਰਿਸਤਾ ਠੀਕ ਲਗਾ ਵੇਖ ਲਵਾਂਗੇ। ਲੜਕੇ ਲੜਕੀ ਦਾ ਵੇਖ ਵਿਖਾਵਾ ਹੋਇਆ।ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਸੀ । ਰਿਸਤਾ ਤਹਿ ਹੋ ਗਿਆ । ਫੈਸਲਾ ਹੋਇਆ ਕਿ ਸੁਖਜੀਤ ਦੇ ਐਮ ਏ ਦੇ ਪੇਪਰਾਂ ਤੋਂ ਬਾਅਦ ਵਿਆਹ ਹੋਵੇਗਾ ਦੋਹਾ ਧਿਰਾਂ ਨੇ ਸਹਿਮਤੀ ਪ੍ਰਗਟ ਕੀਤੀ ਦੋਵੇਂ ਧਿਰਾਂ ਖੁਸ ਸਨ
ਸਮਾਂ ਆਇਆ ਸੁਖਜੀਤ ਦੇ ਐਮ ਏ ਫਾਈਨਲ ਦੇ ਪੇਪਰ ਹੋ ਗਏ। ਦੋਹਾਂ ਧਿਰਾਂ ਨੇ ਬੈਠ ਕੇ ਵਿਆਹ ਦਾ ਦਿਨ ਮੁਕਰੱਰ ਕੀਤਾ। ਵਿਆਹ ਦੀਆਂ ਤਿਆਰੀਆਂ ਸੁਰੂ ਹੋ ਗਈਆਂ।
ਵਿਆਹ ਸ਼ਹਿਰ ਦੇ ਇਕ ਰਿਜੋਰਟਸ ਚ ਸੀ । ਰਿਸਤੇਦਾਰ ਸਾਕ ਸਬੰਧੀ ਦੋਸਤ ਮਿਤਰ ਵਿਆਹ ਦੀ ਰੌਣਕ ਵਧਾਉਣ ਪਹੁੰਚ ਰਹੇ ਸਨ। ਬਰਾਤ ਵੀ ਸਮੇ ਤੇ ਪਹੰਚ ਗਈ। ਮਿਲਣੀਆਂ ਹੋਈਆਂ । ਗੁਰਦੁਆਰੇ ਆਨੰਦ ਕਾਰਜ ਹੋਏ । ਦੋਵੇਂ ਧਿਰਾਂ ਇਕ ਦੂਜੇ ਨੂੰ ਵਧਾਈਆ ਦੇ ਰਹੇ ਸਨ।
ਆਨੰਦ ਕਾਰਜ ਤੋਂ ਬਾਅਦ ਸਾਰੇ ਰਿਜੋਰਟਸ ਵਾਪਸ ਆ ਗਏ। ਬੜਾ ਖੁਸ਼ੀਆ ਭਰਿਆ ਮਾਹੌਲ ਚਲ ਰਿਹਾ ਸੀ ਕਿ ਅਚਨਚੇਤ ਵਿਆਹ ਚ ਸਮੂਲੀਅਤ ਕਰ ਰਹੇ ਮਹਿਮਾਨਾਂ ਚ ਘੁਸਰ ਮੁਸਰ ਸੁਰੂ ਹੋ ਗਈ ਕਿ ਲਾੜਾ ਦਾਜ ਚ ਕਾਰ ਮੰਗ ਰਿਹਾ । ਦੋਸਤਾਂ ਮਿਤਰਾਂ ਚ ਘਿਰਿਆ ਲਾੜਾ ਸ਼ਰਾਬ ਦੀ ਲੋਰ ਚ ਦਾਜ ਚ ਕਾਰ ਦੀ ਮੰਗ ਕਰ ਰਿਹਾ ਸੀ ।ਡੋਲੀ ਤਾਂ ਜਾਵੇਗੀ ਜੇ ਕਾਰ ਦਿਉਗੇ । ਸਭ ਸਮਝਾਉਣ ਦਾ ਯਤਨ ਕਰ ਰਹੇ ਸੀ ਪਰ ਲਾੜਾ ਕਾਰ ਲੈਣ ਤੇ ਅੜਿਆ ਹੋਇਆ ਸੀ ।
ਸੁਖਜੀਤ ਦੀਆ ਸਹੇਲੀਆ ਨੇ ਆਣ ਕੇ ਕੰਨੀ ਗਲ ਪਾਈ ਤਾਂ ਸੁਖਜੀਤ ਗੁਸੇ ਚ ਆ ਗਈ ਉਚੀ ਸੁਰ ਚ ਬੋਲਣ ਲਗੀ ਮਾਪਿਆਂ ਹਥ ਜੋੜ ਕੇ ਚੁੱਪ ਕਰਾ ਦਿਤਾ
ਸੁਖਜੀਤ ਦੇ ਪਿਤਾ ਨੇ ਕਿਹਾ ਧੀਏ ਤੂੰ ਭਰੇ ਸਮਾਜ ਚ ਸੀ੍ ਗੁਰੂ ਗਰੰਥ ਸਾਹਿਬ ਅਗੇ ਕਹਿ ਕੇ ਆਈ ਏਂ ਪਲੇ ਤੈਡੇ ਲਾਗੀ ਅਸੀ ਬੈਠੇ ਹਾਂ ਗਲ ਕਰ ਰਹੇ ਹਾਂ ਤੂੰ ਨਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ